Breaking NewsD5 specialNewsPunjab

ਮੋਹਾਲੀ ‘ਚ ਕੋਰੋਨਾ ਨੇ ਫਿਰ ਦਿੱਤੀ ਦਸਤਕ

ਮੋਹਾਲੀ : ਮੋਹਾਲੀ ਜਿਲ੍ਹੇ ‘ਚ ਕੋਰੋਨਾ ਨੇ ਫਿਰ ਦਸਤਕ ਦੇ ਦਿੱਤੀ ਹੈ। ਹੁਣ ਨਵਾਗਾਂਓ ਦੇ ਆਦਰਸ਼ ਨਗਰ ਦੀ ਮਹਿਲਾ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਐਸ.ਐਮ.ਓ. ਕੁਲਜੀਤ ਕੌਰ ਨੇ ਦੱਸਿਆ ਕਿ ਆਦਰਸ਼ ਨਗਰ ਦੀ ਉਰਮਿਲਾ (2 ) ਦੀ ਡਿਲੀਵਰੀ 21 ਮਈ ਨੂੰ ਜੀ.ਐਮ.ਐਸ.ਐਚ. – 16 ‘ਚ ਹੋਈ ਸੀ। ਜਿੱਥੇ ਉਸਨੇ ਇੱਕ ਕੁੜੀ ਨੂੰ ਜਨਮ ਦਿੱਤਾ ਸੀ। ਉਥੇ ਹੀ ਮਹਿਲਾ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉਸਦਾ ਪਤੀ ਪ੍ਰਦੀਪ ਵੀ ਉਸਦੇ ਨਾਲ ਹੀ ਹਸਪਤਾਲ ‘ਚ ਉਸਦੀ ਦੇਖਭਾਲ ਕਰਦਾ ਹੈ। ਉਹ ਰਾਮਦਰਬਾਰ ‘ਚ ਕ੍ਰਿਸ਼ਣਾ ਹੋਂਡਾ ‘ਚ ਮਕੈਨਿਕ ਹੈ।

ਦੇਖੋ Live ਹੋ ਕੇ ਕਿਉਂ ਰੋਣ ਲਈ ਮਜਬੂਰ ਹੋਏ Balwant Singh Ramuwalia ! D5 Channel Punjabi

ਹੁਣ ਮਹਿਲਾ ਨੂੰ ਜੀ.ਐਮ.ਐਸ.ਐਚ. – 16 ਤੋਂ ਪੀ.ਜੀ.ਆਈ. ਸ਼ਿਫਟ ਕਰ ਦਿੱਤਾ ਗਿਆ ਹੈ। ਐਸ.ਐਮ.ਓ. ਕੁਲਜੀਤ ਕੌਰ ਦੀ ਅਗਵਾਈ ‘ਚ ਟੀਮ ਆਦਰਸ਼ ਨਗਰ ਦੇ ਗੋਇਲ ਸਟੋਰ ਦੇ ਕੋਲ ਪਹੁੰਚੀ ਅਤੇ ਇੱਥੇ ਸਰਵੇ ਕੀਤਾ। ਐਸ.ਐਮ.ਓ. ਨੇ ਦੱਸਿਆ ਕਿ ਮਹਿਲਾ ਕਿਰਾਏ ਦੇ ਮਕਾਨ ‘ਤੇ ਆਦਰਸ਼ ਨਗਰ ਵਿੱਚ ਰਹਿੰਦੀ ਹੈ। ਉਥੇ ਹੀ ਮਕਾਨ ਮਾਲਿਕ ਸਮੇਤ ਤਿੰਨ ਮਕਾਨਾਂ ਦੇ 4 ਪਰਿਵਾਰਿਕ ਮੈਂਬਰਾਂ ਨੂੰ 44 ਦਿਨ ਲਈ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ। ਉਥੇ ਹੀ ਗਲੀ ਨੂੰ ਸੈਨੇਟਾਇਜ ਵੀ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button