Breaking NewsD5 specialNewsPunjabTop News

ਮੋਹਾਲੀ ਕੋਰਟ ਨੇ Sukhpal Khaira ਦੀ ਕੱਸਟਡੀ ਵਧਾਉਣ ਤੋਂ ਕੀਤਾ ਇਨਕਾਰ

ਚੰਡੀਗੜ੍ਹ : ਮੋਹਾਲੀ ਕੋਰਟ ਵੱਲੋਂ ਸੁਖਪਾਲ ਖਹਿਰਾ ਦੀ ਕੱਸਟਡੀ ਵਧਾਉਣ ਦੇ ਇਨਕਾਰ ਕਰਨ ਤੋਂ ਬਾਅਦ ਈਡੀ ਨੇ ਹੁਣ ਹਾਈਕੋਰਟ ‘ਚ ਮੰਗ ਦਰਜ ਕਰ ਚੁਣੌਤੀ ਦੇ ਦਿੱਤੀ ਹੈ, ਜਿਸ ‘ਤੇ ਹਾਈਕੋਰਟ ਨੇ ਹੁਣ ਇਸ ਮੰਗ ‘ਤੇ ਸੁਖਪਾਲ ਖਹਿਰਾ ਨੂੰ ਮੰਗਲਵਾਰ ਲਈ ਨੋਟਿਸ ਜਾਰੀ ਕਰ ਦਿੱਤਾ ਹੈ।

ਪੰਜਾਬ ਤੋਂ ਦਿੱਲੀ ਪਹੁੰਚੀ ਅਜੀਬ ਚੀਜ਼, ਖੜ੍ਹ-ਖੜ੍ਹ ਦੇਖਣ ਲੱਗੇ ਦਿੱਲੀ ਵਾਲੇ D5 Channel Punjabi

ਈਡੀ ਨੇ ਹਾਈਕੋਰਟ ਨੂੰ ਦੱਸਿਆ ਹੈ ਕੀ ਮੋਹਾਲੀ ਕੋਰਟ ਨੇ ਸੁਖਪਾਲ ਖਹਿਰਾ ਦੀ ਕੱਸਟਡੀ ਵਧਾਏ ਜਾਣ ਦੀ ਉਨ੍ਹਾਂ ਦੀ ਮੰਗ ਨੂੰ ਖ਼ਾਰਜ ਕਰ ਖਹਿਰਾ ਨੂੰ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ ਹੈ ਅਤੇ ਖਹਿਰਾ ਦੀ ਕਾਨੂੰਨੀ ਹਿਰਾਸਤ ਦੀ ਮਿਆਦ ਅੱਜ ਹੀ ਖ਼ਤਮ ਹੋ ਰਹੀ ਹੈ। ਈਡੀ ਨੂੰ ਅਜੇ ਇਸ ਮਾਮਲੇ ‘ਚ ਖਹਿਰਾ ਤੋਂ ਹੋਰ ਪੁੱਛਗਿਛ ਕੀਤੇ ਜਾਣ ਦੀ ਲੋੜ ਹੈ ਪਰ ਮੋਹਾਲੀ ਕੋਰਟ ਨੇ ਉਨ੍ਹਾਂ ਦੀ ਮੰਗ ਨੂੰ ਖ਼ਾਰਜ ਕਰ ਖਹਿਰਾ ਨੂੰ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ ਹੈ। ਲਿਹਾਜ਼ਾ ਹੁਣ ਈਡੀ ਨੇ ਖਹਿਰਾ ਨੂੰ ਕਾਨੂੰਨੀ ਹਿਰਾਸਤ ‘ਚ ਭੇਜੇ ਜਾਣ ਦੇ ਆਦੇਸ਼ਾਂ ਨੂੰ ਰੱਦ ਕਰਨ ਦੀ ਹਾਈਕੋਰਟ ਤੋਂ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button