IndiaTop News

ਮੋਨੂੰ ਮਾਨੇਸਰ ਨੂੰ ਭੇਜਿਆ ਗਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ

ਹਰਿਆਣਾ ਪੁਲਿਸ ਨੇ ਮੰਗਲਵਾਰ (12 ਸਤੰਬਰ) ਨੂੰ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕੀਤਾ ਹੈ। 31 ਜੁਲਾਈ ਨੂੰ ਨੂਹ ‘ਚ ਹੋਈ ਹਿੰਸਾ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਕਰਨ ਦਾ ਮਾਮਲਾ ਦਰਜ ਹੈ। ਨੂਹ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਗੁਰੂਗ੍ਰਾਮ ਦੇ ਮਾਨੇਸਰ ਬਾਜ਼ਾਰ ਤੋਂ ਫੜਿਆ। ਉਹ ਇਸੇ ਪਿੰਡ ਦਾ ਵਸਨੀਕ ਹੈ।

ਮੋਨੂੰ ਨੂੰ ਨੂਹ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਉਸ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੌਂਡਸੀ ਜੇਲ੍ਹ ਭੇਜ ਦਿੱਤਾ। ਮੋਨੂੰ ਮਾਨੇਸਰ ‘ਤੇ ਰਾਜਸਥਾਨ ਦੇ ਭਿਵਾਨੀ ‘ਚ ਨਾਸਿਰ-ਜੁਨੈਦ ਕਤਲ ਕਾਂਡ ‘ਚ ਸ਼ਾਮਲ ਹੋਣ ਦਾ ਦੋਸ਼ ਹੈ।

ਇਸ ਮਾਮਲੇ ‘ਚ ਉਹ ਪਿਛਲੇ 8 ਮਹੀਨਿਆਂ ਤੋਂ ਫਰਾਰ ਸੀ।

ਮੋਨੂੰ ਦੀ ਗ੍ਰਿਫਤਾਰੀ ਦਾ ਪਤਾ ਲੱਗਦੇ ਹੀ ਰਾਜਸਥਾਨ ਪੁਲਸ ਵੀ ਅਦਾਲਤ ‘ਚ ਪਹੁੰਚ ਗਈ। ਉਸ ਨੂੰ ਜੇਲ੍ਹ ਲਿਜਾਣ ਤੋਂ ਪਹਿਲਾਂ ਹੀ ਰਾਜਸਥਾਨ ਪੁਲੀਸ ਨੇ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਸੀ। ਰਾਜਸਥਾਨ ਪੁਲਿਸ ਉਸ ਦੇ ਨਾਲ ਰਵਾਨਾ ਹੋ ਗਈ ਹੈ।

ਮੋਨੂੰ ਮਾਨੇਸਰ ਵਿਰੁੱਧ ਧਾਰਾ 153, 153ਏ, 295ਏ, 504, 109 ਆਈਪੀਸੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।ਗ੍ਰਿਫ਼ਤਾਰੀ ਸਮੇਂ ਮੋਨੂੰ ਕੋਲੋਂ 2 ਸਿਮ ਕਾਰਡ, 45 ਬੋਰ ਦਾ ਪਿਸਤੌਲ ਅਤੇ 3 ਕਾਰਤੂਸ ਸਮੇਤ ਇੱਕ ਮੋਬਾਈਲ ਬਰਾਮਦ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button