ਮੋਦੀ ਸਰਕਾਰ ‘ਤੇ ਫਿਰ ਵਰ੍ਹੇ ਸਿੱਧੂ, Tweet ਕਰ ਕਹੀ ਇਹ ਗੱਲ

ਚੰਡੀਗੜ੍ਹ : ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਨੂੰ ਲੈ ਕੇ ਡਟੇ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸਮਰਥਨ ‘ਚ ਜਿੱਥੇ ਪੰਜਾਬੀ ਕਲਾਕਾਰ ਵਧ ਚੜ ਕੇ ਹਿੱਸਾ ਲੈ ਰਹੇ ਹਨ, ਉਥੇ ਹੀ ਰਾਜਨੀਤਿਕ ਲੀਡਰ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਕਿਸਾਨਾਂ ਦੇ ਹੱਕ ‘ਚ ਆਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਆਂੜੇ ਹੱਥੀਂ ਲਿਆ ਹੈ। ਸਿੱਧੂ ਨੇ ਟਵੀਟ ਕਰ ਲਿਖਿਆ, ਤੁਸੀਂ ਵਪਾਰ ਦੇ ਆਧਾਰ ‘ਤੇ ਪੂਰੀ ਤਰ੍ਹਾਂ ਨਾਲ ਸਰਕਾਰ ਨਹੀਂ ਚਲਾ ਸਕਦੇ…..ਸਰਕਾਰ ਨੂੰ ਮਾਨਵੀ ਹੋਣਾ ਚਾਹੀਦਾ ਹੈ, ਉਸਦੇ ਕੋਲ ਦਿਲ ਹੋਣਾ ਚਾਹੀਦਾ ਹੈ ….. !
You can’t run a Government solely on a business basis … Government should be humane , it should have a heart !
— Navjot Singh Sidhu (@sherryontopp) January 21, 2021
ਉਥੇ ਹੀ ਇੱਕ ਹੋਰ ਟਵੀਟ ‘ਚ ਸਿੱਧੂ ਨੇ ਲਿਖਿਆ, ਲੋਕਾਂ ਨੂੰ ਸਰਕਾਰਾਂ ਤੋਂ ਨਹੀਂ ਸਗੋਂ ਸਰਕਾਰਾਂ ਨੂੰ ਲੋਕਾਂ ਤੋਂ ਡਰਨਾ ਚਾਹੀਦਾ ਹੈ ….।
ਲੋਕਾਂ ਨੂੰ ਸਰਕਾਰਾਂ ਤੋਂ ਨਹੀਂ ਸਗੋਂ ਸਰਕਾਰਾਂ ਨੂੰ ਲੋਕਾਂ ਤੋਂ ਡਰਨਾ ਚਾਹੀਦਾ ਹੈ।
— Navjot Singh Sidhu (@sherryontopp) January 21, 2021
ਕਿਸਾਨਾਂ ਦੇ ਅੱਗੇ ਝੁਕੀ ਕੇਂਦਰ ਸਰਕਾਰ
ਦੱਸ ਦਈਏ ਕਿ ਕਿਸਾਨਾਂ ਦੇ ਨਾਲ 10ਵੇਂ ਦੌਰ ਦੀ ਗੱਲਬਾਤ ‘ਚ ਕੇਂਦਰ ਸਰਕਾਰ ਨੇ ਝੁਕਦੇ ਹੋਏ ਆਪਣਾ ਰੁਖ਼ ਕੁਝ ਨਰਮ ਕੀਤਾ ਹੈ। ਸਰਕਾਰ ਡੇਢ ਸਾਲ ਤੱਕ ਖੇਤੀਬਾੜੀ ਕਾਨੂੰਨ ਲਾਗੂ ਨਾ ਕਰਨ ‘ਤੇ ਤਿਆਰ ਹੋ ਗਈ ਹੈ। ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਗੱਲ ਲਈ ਹਲਫਨਾਮਾ ਵੀ ਅਦਾਲਤ ਵਿੱਚ ਪੇਸ਼ ਕਰਨ ਨੂੰ ਤਿਆਰ ਹੈ।
BREAKING-26 ਜਨਵਰੀ ਦੀ ਪਰੇਡ ਨੂੰ ਲੈ ਦਿੱਲੀ ਪੁਲਿਸ ਦਾ ਵੱਡਾ ਫੈਸਲਾ?
ਇਸਦੇ ਨਾਲ ਹੀ, ਕੇਂਦਰ ਨੇ ਹੇਠਲਾ ਸਮਰਥਨ ਮੁੱਲ ( ਐਮ.ਐਸ.ਪੀ. ) ‘ਤੇ ਗੱਲਬਾਤ ਲਈ ਨਵੀਂ ਕਮੇਟੀ ਦੇ ਗਠਨ ਦਾ ਪ੍ਰਸਤਾਵ ਰੱਖਿਆ ਹੈ। ਕਮੇਟੀ ਆਪਣੀ ਜੋ ਰਾਏ ਦੇਵੇਗੀ, ਉਸ ਤੋਂ ਬਾਅਦ ਐਮ.ਐਸ.ਪੀ. ਨੂੰ ਲੈ ਕੇ ਕਾਨੂੰਨਾਂ ‘ਤੇ ਫੈਸਲਾ ਲਿਆ ਜਾਵੇਗਾ। ਉਂਜ ਕਿਸਾਨ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਮੰਗ ‘ਤੇ ਅੜੇ ਹੋਏ ਹਨ। ਕਿਸਾਨਾਂ ਅਤੇ ਸਰਕਾਰ ਦੇ ‘ਚ ਅਗਲੀ ਬੈਠਕ ਹੁਣ 22 ਜਨਵਰੀ ਨੂੰ ਹੋਵੇਗੀ ਅਤੇ ਕਿਸਾਨ ਇਸ ਬੈਠਕ ‘ਚ ਸਰਕਾਰ ਦੇ ਪ੍ਰਸਤਾਵਾਂ ‘ਤੇ ਆਪਣਾ ਜਵਾਬ ਦੇਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.