Breaking NewsD5 specialNewsPunjabTop News

ਸਾਬਕਾ ਮੁੱਖ ਮੰਤਰੀ Bhattal ‘ਤੇ CM ਮਾਨ ਦਾ ਵੱਡਾ ਐਕਸ਼ਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀਆਂ ਤੋਂ ਸਰਕਾਰੀ ਰਿਹਾਇਸ਼ਾਂ ਖਾਲੀ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਹੁਣ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਰਕਾਰ ਵੱਲੋਂ 5 ਮਈ ਤੱਕ ਸਰਕਾਰੀ ਕੋਠੀ ਖ਼ਾਲੀ ਕਰਨ ਦਾ ਨੋਟਿਸ ਭੇਜ ਦਿੱਤਾ ਗਿਆ ਹੈ। ਰਾਜਿੰਦਰ ਕੌਰ ਭੱਠਲ ਕੋਲ ਸਰਕਾਰੀ ਕੋਠੀ ਖ਼ਾਲੀ ਕਰਨ ਲਈ ਸਿਰਫ 2 ਦਿਨਾਂ ਦਾ ਹੋਰ ਸਮਾਂ ਬਚਿਆ ਹੈ ਅਤੇ ਜੇਕਰ ਉਹ ਇਨ੍ਹਾਂ 2 ਦਿਨਾਂ ਅੰਦਰ ਕੋਠੀ ਖ਼ਾਲੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਮਾਰਕਿਟ ਕਿਰਾਏ ਦੇ ਨਾਲ ਹੀ 126 ਫ਼ੀਸਦੀ ਜੁਰਮਾਨਾ ਵੀ ਭਰਨਾ ਪਵੇਗਾ।

Kisan News : Supreme Court ਨੇ ਖੁਸ਼ ਕਰਤੇ ਪੰਜਾਬੀ, Modi ਨੂੰ ਪਾਈ ਝਾੜ, ਸਿੱਧੂ ਪਾਰਟੀ ਚੋਂ ਜਾ ਸਕਦਾ ਬਾਹਰ?

ਇਹ ਕੋਠੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਚੰਡੀਗੜ੍ਹ ਦੇ ਪ੍ਰਾਈਮ ਸੈਕਟਰ-2 ‘ਚ ਅਲਾਟ ਕੀਤੀ ਹੋਈ ਸੀ ਅਤੇ ਇਹ ਕੋਠੀ ਕੈਬਨਿਟ ਮੰਤਰੀਆਂ ਲਈ ਰਾਖਵੀਆਂ ਸਰਕਾਰੀ ਕੋਠੀਆਂ ‘ਚੋਂ ਇੱਕ ਹੈ। ਦੱਸਣਯੋਗ ਹੈ ਕਿ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਮਿਲਣ ਦੇ ਨਾਲ ਹੀ ਬਿਜਲੀ ਅਤੇ ਪਾਣੀ ਵੀ ਮੁਫ਼ਤ ਹੀ ਮਿਲਦੇ ਸਨ। ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਕੈਬਨਿਟ ਰੈਂਕਾਂ ਦੇ ਅਹੁਦੇਦਾਰਾਂ ਨੂੰ ਮਿਲਣ ਵਾਲੀ ਕੋਠੀ ‘ਚ ਆਉਣ ਵਾਲੇ ਬਿਜਲੀ ਅਤੇ ਪਾਣੀ ਦੇ ਬਿੱਲ ਦੀ ਅਦਾਇਗੀ ਪੰਜਾਬ ਸਰਕਾਰ ਦੇ ਪੀ. ਡਬਲਿਊ. ਵਿਭਾਗ ਵੱਲੋਂ ਹੀ ਕੀਤੀ ਜਾਂਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button