Breaking NewsD5 specialNewsPoliticsPunjab

ਮੋਗੇ ਦੀਆਂ ਗਲੀਆਂ ‘ਚ ਫਿਰਦੇ ਨੇ ਲੁੱਟਾਂ-ਖੋਹਾਂ ਕਰਨ ਵਾਲੇ ਨਕਾਬਪੋਸ਼ (ਵੀਡੀਓ)

ਮੋਗਾ : ਸੀਸੀਟੀਵੀ ‘ਚ ਕੈਦ ਹੋਈਆਂ ਇਹ ਤਸਵੀਰਾਂ ਮੋਗਾ ਦੀਆਂ ਹਨ। ਇਹ ਤਸਵੀਰਾਂ ਦੇਖ ਤੁਹਾਨੂੰ ਵੀ ਸਾਵਧਾਨ ਹੋ ਲੋੜ ਹੈ ਕਿਉਂਕਿ ਮੋਗਾ ‘ਚ ਦੋ ਵਿਅਕਤੀਆਂ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਗਲੀ ਵਿੱਚ ਇੱਕ ਰਿਕਸ਼ੇ ਵਾਲਾ ਆ ਰਿਹਾ ਹੈ। ਜਿਸ ਦੇ ਰਿਕਸ਼ੇ ਵਿੱਚ ਇਕ ਮਹਿਲਾ ਬੈਠੀ ਹੈ ਮਹਿਲਾ ਜਿਵੇਂ ਹੀ ਰਿਕਸ਼ਾ ਵਾਲੇ ਨੂੰ ਪੈਸੇ ਦੇ ਹੇਠਾਂ ਉੱਤਰਦੀ ਹੈ ਤਾਂ ਉਸ ਦੇ ਪਿੱਛੇ ਹੀ ਮੋਟਰਸਾਇਕਲ ‘ਤੇ ਸਵਾਰ ਦੋ ਨਕਾਬਪੋਸ ਨੌਜਵਾਨ ਆਉਂਦੇ ਹਨ।

Read Also ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਜਿਨ੍ਹਾਂ ਵਿੱਚੋਂ ਇਕ ਨੌਜਵਾਨ ਮੋਟਰਸਾਇਕਲ ‘ਤੇ ਹੇਠਾਂ ਉੱਤਰਦਾ ਹੈ ਤੇ ਮਹਿਲਾ ਜਿਵੇਂ ਹੀ ਆਪਣੇ ਘਰ ਅੰਦਰ ਦਾਖਲ ਹੁੰਦੀ ਹੈ ਤਾਂ ਨੌਜਵਾਨ ਆਲੇ ਦੁਆਲੇ ਨੂੰ ਦੇਖਦਾ ਹੋਇਆ ਮਹਿਲਾ ਦਾ ਪਰਸ ਖੋਹ ਲੈਂਦਾ ਹੈ। ਜਿਸ ਨੂੰ ਫੜਨ ਲਈ ਮਹਿਲਾ ਉਸਦੇ ਪਿੱਛੇ ਦੌੜਦੀ ਹੈ ਪਰ ਨੌਜਵਾਨ ਫਰਾਰ ਹੋ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਨੇ ਦੱਸਿਆ ਕਿ ਪਰਸ ਵਿੱਚ 10 ਤੋਲੇ ਸੋਨਾ ਮੋਬਾਇਲ ਤੇ ਪੈਸੇ ਸੀ। ਫਿਲਹਾਲ ਪੁਲਿਸ ਨੇ ਫਰਾਰ ਮੁਲਾਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਦਿਨ ਦਿਹਾੜੇ ਵਾਪਰੀ ਇਸ ਘਟਨਾ ਨਾਲ ਪੁਲਿਸ ਉੱਤੇ ਵੀ ਸਵਾਲਿਆ ਨਿਸ਼ਾਨ ਖੜ੍ਹਾ ਹੁੰਦਾ ਹੈ। ਕਿਉਂਕਿ ਬਿਨ੍ਹਾਂ ਕਿਸੇ ਡਰ ਤੋਂ ਬੇਖੌਫ ਹੋ ਕੇ ਅਜਿਹੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button