Breaking NewsD5 specialIndiaNewsPunjabTop News

‘ਮੈਨੂੰ BJP ‘ਚ ਆਉਣ ਦਾ ਦਿੱਤਾ ਗਿਆ ਆਫਰ, 4 ਦਿਨ ਪਹਿਲਾਂ ਹੀ ਵੱਡੇ ਨੇਤਾ ਦਾ ਆਇਆ ਸੀ ਫੋਨ’

ਚੰਡੀਗੜ੍ਹ/ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਬੀਤੇ ਦਿਨ ਚੰਡੀਗੜ੍ਹ ‘ਚ ਹੋਈ ਪ੍ਰੈਸ ਕਾਨਫਰੰਸ ‘ਚ ਬੀਜੇਪੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਭਾਜਪਾ ਦਾ ਕੋਈ ਆਧਾਰ ਨਹੀ ਹੈ ਲੋਕ ਇਨ੍ਹਾਂ ਨੂੰ ਪਿੰਡਾਂ ‘ਚ ਵੜਣ ਨਹੀ ਦੇ ਰਹੇ। ਭਾਜਪਾ ਜੋੜ ਤੋੜ ਦੀ ਰਾਜਨੀਤੀ ਕਰ ਰਹੀ ਹੈ ਤੇ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਨੇਤਾ ਨੇ ਫ਼ੋਨ ਕਰਕੇ ਭਾਜਪਾ ‘ਚ ਸ਼ਾਮਿਲ ਹੋਣ ਅਤੇ ਕੈਬਨਿਟ ਮੰਤਰੀ ਦੀ ਪੇਸ਼ਕਸ਼ ਕੀਤੀ ਹੈ।

Khabran Da Sira : Navjot Sidhu ਬਣੇਗਾ ਅਗਲਾ ਮੁੱਖ ਮੰਤਰੀ ? ਭਾਜਪਾ ਨਾਲ ਢੀਂਡਸਿਆ ਦਾ ਗੱਠਜੋੜ ? ਫਿਰ ਭੜਕੇ ਕਿਸਾਨ

ਮਾਨ ਨੇ ਕਿਹਾ ਕਿ ਮੈਨੂੰ ਸਿੱਧੀ ਪੇਸ਼ਕਸ਼ ਕੀਤੀ ਗਈ ਕਿ ਪੈਸਾ ਲਵੋਗੇ ਜਾਂ ਕੋਈ ਅਹੁਦਾ, ਇਕ ਵਾਰੀ ਹਾਂ ਕਰੋ। ਮਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਭਾਜਪਾ ਆਗੂ ਨੂੰ ਦੋ ਟੁੱਕ ਜੁਆਬ ਦਿੰਦਿਆਂ ਕਿਹਾ ਕਿ ‘ਮੈਂ ਮਿਸ਼ਨ ‘ਤੇ ਹਾਂ, ਕਮਿਸ਼ਨ ‘ਤੇ ਨਹੀਂ’। ਮੇਰਾ ਮਿਸ਼ਨ ਪੰਜਾਬ ਨੂੰ ਖ਼ੁਸ਼ਹਾਲ, ਸ਼ਾਂਤਮਈ ਤੇ ਵਿਕਸਤ ਬਣਾਉਣਾ ਹੈ ਤੇ ਮੈਂ ਭਾਜਪਾ ਦੀ ਕੁਰਸੀ ਨੂੰ ਲੱਤ ਮਾਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਪੈਸੇ ਕਮਾਉਣ ਦੇ ਕਰੀਅਰ ਨੂੰ ਛੱਡ ਕੇ ਪੰਜਾਬ ਦੀ ਸੇਵਾ ਵਿਚ ਆਇਆ ਹਾਂ, ਤੇ ਪੰਜਾਬ ਦੇ ਲੋਕ ਮੇਰੇ ‘ਤੇ ਵਿਸ਼ਵਾਸ ਕਰਦੇ ਹਨ।

ਕੇਂਦਰ ਦੀ ਚਾਲ ਫੇਲ੍ਹ ! ਕਿਸਾਨਾਂ ਦਾ ਫੈਸਲਾ, ਨਹੀਂ ਖਤਮ ਹੋਵੇਗਾ ਕਿਸਾਨ ਅੰਦੋਲਨ ! D5 Channel Punjabi

ਭਾਜਪਾ ਕੋਲ ਐਨੇ ਪੈਸੇ ਜਾਂ ਅਹੁਦੇ ਨਹੀਂ ਹਨ ਕਿ ਉਹ ਭਗਵੰਤ ਮਾਨ ਨੂੰ ਖ਼ਰੀਦ ਸਕਣ। ਉਨ੍ਹਾਂ ਕਿਹਾ ਕਿ ਭਾਜਪਾ ਨੇ ਬੰਗਾਲ, ਗੋਆ, ਮੇਘਾਲਿਆ ਤੇ ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਵਿਚ ਜੋੜ-ਤੋੜ ਕੇ ਸਰਕਾਰਾਂ ਬਣਾਈਆਂ ਹਨ, ਇਹ ਨੀਤੀ ਪੰਜਾਬ ਵਿਚ ਬਿਲਕੁਲ ਨਹੀਂ ਚੱਲ ਸਕਦੀ। ਮਾਨ ਨੇ ਕਿਹਾ ਕਿ ਭਾਜਪਾ 700 ਕਿਸਾਨਾਂ ਨੂੰ ਮਾਰਨ ਵਾਲੀ ਪਾਰਟੀ ਤੇ ਸਰਕਾਰ ਹੈ। ਇਸ ਕਰਕੇ ਪੰਜਾਬ ‘ਚ ਲੋਕ ਭਾਜਪਾ ਨੂੰ ਨਫ਼ਰਤ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button