InternationalTop News
ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ `ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼

ਬ੍ਰਿਟੇਨ ਦੀ ਇਕ ਅਦਾਲਤ ਨੂੰ ਬੀਤੇ ਦਿਨੀਂ ਦੱਸਿਆ ਗਿਆ ਕਿ ਅਪਰਾਧਕ ਮਾਮਲਿਆਂ ਦੇ ਵਕੀਲ ਵਿਜੇ ਅਗਰਵਾਲ ‘ਤੇ ਜਬਰ-ਜ਼ਨਾਹ ਦਾ ਇਕ ਹੋਰ ਦੋਸ਼ ਲੱਗਾ ਹੈ ।
ਪਿਛਲੇ ਮਹੀਨੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅਗਰਵਾਲ ਨੂੰ ਲੰਡਨ ਦੀ ਇਕ ਜੇਲ ਵਿਚ ਰੱਖਿਆ ਗਿਆ ਹੈ । ਉਹ ਧੋਖਾਦੇਹੀ ਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲਿਆਂ ਵਿਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲ ਹਨ । ਅਗਰਵਾਲ ਜਸਟਿਸ ਨਥਾਨੀਏਲ ਰੁਡੋਲਫ਼ ਦੇ ਸਾਹਮਣੇ ਪੇਸ਼ ਹੋਏ । ਉਨ੍ਹਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ 4 ਦੋਸ਼ ਹਨ ।
ਵਿਜੇ ਅਗਰਵਾਲ ਦੀ ਸਹਾਇਕ ਮਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਅਦਾਲਤ ਵਿਚ ਪੇਸ਼ ਹੋਈ । ਕੌਰ ‘ਤੇ ਜਾਣ-ਬੁੱਝ ਕੇ ਜਿਨਸੀ ਸ਼ੋਸ਼ਣ ਨੂੰ ਉਤਸ਼ਾਹ ਦੇਣ ਜਾਂ ਉਸ ਵਿਚ ਮਦਦ ਕਰਨ ਦੇ 2 ਦੋਸ਼ ਹਨ । ਉਹ ਉਦੋਂ ਤੱਕ ਜੇਲ ਵਿਚ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਸ਼ੁਰੂ ਨਹੀਂ ਹੋ ਜਾਂਦੀ, ਬਸ਼ਰਤੇ ਉਨ੍ਹਾਂ ਨੂੰ ਇਸ ਦੌਰਾਨ ਜ਼ਮਾਨਤ ਨਾ ਮਿਲ ਜਾਵੇ । ਸੁਣਵਾਈ ਸ਼ੁਰੂ ਕਰਨ ਲਈ ਅਗਲੇ ਸਾਲ 15 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




