EntertainmentPunjabTop News

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਹਸਪਤਾਲ ਮਿਲਣ ਪਹੁੰਚੀ MP ਪਰਨੀਤ ਕੌਰ

ਪਟਿਆਲਾ : ਇਥੋਂ ਦੇ ਨਿੱਜੀ ਹਸਪਤਾਲ ਪਟਿਆਲਾ ਹਾਰਟ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਦਾਖ਼ਲ ਕਰਵਾਇਆ ਗਿਆ ਹੈ। ਬਲਕੌਰ ਸਿੰਘ ਦੀ ਤੜਕੇ ਹੀ ਸਿਹਤ ਵਿਗੜ ਗਈ ਸੀ, ਜਿਸ ਦੇ ਜਲਦਿਆਂ ਉਨ੍ਹਾਂ ਨੂੰ ਪਟਿਆਲਾ ਲਿਆਂਦਾ ਗਿਆ। ਇਸ ਗੱਲ ਦੀ ਜਾਣਕਾਰੀ ਮਿਲਣ ਮਗਰੋਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ। ਹਸਪਤਾਲ ’ਚ ਮਿਲਣ ਮਗਰੋਂ ਬਾਹਰ ਆ ਕੇ ਪਰਨੀਤ ਕੌਰ ਨੇ ਦੱਸਿਆ ਕਿ ਬਲਕੌਰ ਸਿੰਘ ਦੀ ਸਿਹਤ ਠੀਕ ਨਹੀਂ ਲੱਗ ਰਹੀ ਤੇ ਬਹੁਤ ਕਮਜ਼ੋਰੀ ਆਈ ਹੋਈ ਹੈ। ਉਨ੍ਹਾਂ ਦਾ ਮਨ ਦੁੱਖ ਨਾਲ ਭਰਿਆ ਹੋਇਆ ਹੈ।

‘ਆਪ’ ’ਚ ਵੱਡਾ ਸਿਆਸੀ ਧਮਾਕਾ, ਪੱਟ ਲਏ ਵਿਰੋਧੀਆਂ ਦੇ ਲੀਡਰ! ਭਾਜਪਾ, ਕਾਗਰਸੀ ਤੇ ਅਕਾਲੀ ਰਹਿ ਗਏ ਦੇਖਦੇ

ਪਰਨੀਤ ਕੌਰ ਨੇ ਕਿਹਾ ਕਿ ਉਹ ਇਨਸਾਨੀਅਤ ਦੇ ਤੌਰ ’ਤੇ ਉਨ੍ਹਾਂ ਦਾ ਹਾਲ ਪੁੱਛਣ ਆਏ ਹਨ। ਆਪਣੇ ਸ਼ਹਿਰ ’ਚ ਜੇਕਰ ਉਹ ਬਲਕੌਰ ਸਿੰਘ ਲਈ ਕੁਝ ਵੀ ਕਰ ਸਕਦੇ ਹਨ ਤਾਂ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਪੁੱਤਰ ਸਿੱਧੂ ਦੀ ਮੌਤ ਦਾ ਗਮ ਹੀ ਹੈ, ਜੋ ਉਹ ਇਸ ਹਾਲਤ ’ਚ ਆਏ ਹੋਏ ਹਨ। ਦੱਸ ਦੇਈਏ ਕਿ ਫਿਲਹਾਲ ਡਾਕਟਰਾਂ ਵਲੋਂ ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button