NewsBreaking NewsIndiaPolitics

ਮੁੱਖ ਮੰਤਰੀ ਹੋਵੇ ਤਾਂ ਕੇਜਰੀਵਾਲ ਵਰਗਾ, ਕੋਰੋਨਾ ‘ਚ ਵੀ ਲੋਕਾਂ ਨੂੰ ਵੱਡੀਆਂ ਸਹੂਲਤਾਂ, Live ਹੋ ਕੇ ਕਰਤਾ ਵੱਡਾ ਐਲਾਨ

ਨਵੀਂ ਦਿੱਲੀ : ਦਿੱਲੀ ਦੇ ਅੰਦਰ ਹੋਮ ਆਈਸ਼ੋਲੇਸ਼ਨ ‘ਚ ਰਹਿ ਰਹੇ ਕੋਰੋਨਾ ਮਰੀਜਾਂ ਨੂੰ ਕੇਜਰੀਵਾਲ ਸਰਕਾਰ ਆਕਸੀਜਨ ਪਲਸ ਮੀਟਰ ਉਪਲੱਬਧ ਕਰਵਾਏਗੀ। ਇਸ ਆਕਸੀਜਨ ਪਲਸ ਮੀਟਰ ਨਾਲ ਕੋਰੋਨਾ ਮਰੀਜ਼ ਆਪਣੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਮਾਪ ਸਕਣਗੇ। ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਵਿੱਚ ਜੇਕਰ ਠੀਕ ਸਮੇਂ ਤੇ ਆਕਸੀਜਨ ਮਿਲ ਜਾਵੇ ਤਾਂ ਬਿਮਾਰ ਵਿਅਕਤੀ ਬਹੁਤ ਜ਼ਲਦ ਠੀਕ ਹੋ ਸਕਦਾ ਹੈ। ਦਿੱਲੀ ਸਰਕਾਰ ਹੁਣ ਹੋਮ ਆਈਸ਼ੋਲੇਸ਼ਨ ‘ਚ ਰਹਿ ਰਹੇ ਕੋਰੋਨਾ ਸਥਾਪਿਤ ਲੋਕਾਂ ਨੂੰ ਇੱਕ ਆਕਸੀਜਨ ਪਲਸ ਮੀਟਰ ਦੇਵੇਗੀ।

ਹੁਣ ਨਹੀਂ ਬਚਦੇ Diljit Dosanjh ਤੇ Jazzy B, Ravneet Bittu ਦਾ ਵੱਡਾ ਬਿਆਨ,’ਹੁਣ ਪੰਜਾਬ ਸੋਚ ਸਮਝ ਕੇ ਵੜਿਓ’

ਦਰਅਸਲ ਦਿੱਲੀ ‘ਚ ਹੁਣੇ 12 ਹਜ਼ਾਰ ਤੋਂ ਜਿਆਦਾ ਕੋਰੋਨਾ ਮਰੀਜ਼ ਹਸਪਤਾਲਾਂ ਦੀ ਬਜਾਏ ਘਰ ‘ਚ ਹੀ ਰਹਿ ਕੇ ਆਪਣਾ ਇਲਾਜ਼ ਕਰਵਾ ਰਹੇ ਹਨ। ਦਿੱਲੀ ਵਿੱਚ 12 ਜੂਨ ਨੂੰ ਵੱਖਰੇ ਹਸਪਤਾਲਾਂ ਵਿੱਚ 5300 ਕੋਰੋਨਾ ਮਰੀਜ਼ ਭਰਤੀ ਸਨ। 22 ਜੂਨ ਤੱਕ ਇਨ੍ਹਾਂ ਦੀ ਗਿਣਤੀ ਵਿੱਚ 900 ਮਰੀਜ਼ਾ ਦਾ ਵਾਧਾ ਹੋਇਆ ਹੈ ਅਤੇ ਹੁਣ ਕੁਲ 6200 ਕੋਰੋਨਾ ਮਰੀਜ਼ ਅਲੱਗ ਹਸਪਤਾਲਾਂ ਵਿੱਚ ਭਰਤੀ ਹਨ। ਦਿੱਲੀ ਸਰਕਾਰ ਬਿਨ੍ਹਾਂ ਲੱਛਣ ਵਾਲੇ ਜਾਂ ਫਿਰ ਘੱਟ ਲੱਛਣ ਵਾਲੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ‘ਚ ਹੀ ਰੱਖ ਕੇ ਇਲਾਜ਼ ਦੇਣ ਦੇ ਪੱਖ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button