Breaking NewsD5 specialNewsPoliticsPunjab

ਮੁੱਖ ਮੰਤਰੀ ਰਾਹਤ ਫੰਡ ‘ਚ ਪਏ 6300ਕਰੋੜ ਵੀ ਫੌਰੀ ਜਾਰੀ ਕੀਤੇ ਜਾਣ

ਚੰਡੀਗੜ੍ਹ : ਪੰਜਾਬ ਵੀ ਮੁਲਕ ਦੇ ਬਾਕੀ ਹਿੱਸਿਆਂ ਵਾਂਗ ਸੰਸਾਰ ਵਿਆਪੀ ਮਹਾਂਮਾਰੀ ਕੋਰੋਨਾ ਦੇ ਸੰਤਾਪ ‘ਚੋ ਲੰਘ ਰਿਹਾ ਹੈ। ਲਾਕ ਡਾਊਨ ਨਾਲ ਲੋਕ ਘਰਾਂ ‘ਚ ਬੰਦ ਹਨ, ਸਭ ਕਾਰੋਬਾਰ ਠੱਪ ਹਨ ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਜਿਹੜੇ ਨਿੱਤ ਦੀ ਕਰਕੇ ਖਾਣ ਵਾਲੇ ਹਨ ਨੂੰ ਖਾਣ ਪੀਣ ਤੇ ਇਲਾਜ਼ ਸਬੰਧੀ ਬਹੁਤ ਸਾਰੀਆਂ ਔਕੜਾਂ ਆ ਰਹੀਆਂ ਹਨ। ਬਿਨ੍ਹਾਂ ਸ਼ੱਕ ਇਨ੍ਹਾਂ ਔਕੜਾਂ ਨੂੰ ਦੂਰ ਕਰਨ ਲਈ ਰਾਸ਼ਨ ਤੇ ਇਲਾਜ਼ ਸੇਵਾਵਾਂ ਲੋੜਵੰਦਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਰਾਹਤ ਪ੍ਰਬੰਧ ਚਲਾ ਰਹੀ ਹੈ।  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁਲਾਜ਼ਮ ਇਨ੍ਹਾਂ ਪ੍ਰਬੰਧਾਂ ਦਾ ਸਮਰਥਨ ਕਰਦੀ ਹੈ ਤੇ ਇਸ ‘ਚ ਆਪਣਾ ਬਣਦਾ ਯੋਗਦਾਨ ਵੀ ਪਾਉਣ ਦਾ ਭਰੋਸਾ ਦਿੰਦੀ ਹੈ।

ਬਿਹਾਰ ਜਾ ਰਹੇ ਪਰਵਾਸੀਆਂ ਨਾਲ ਪੰਜਾਬੀ ਨੇ ਲੱਖਾਂ ਦੀ ਠੱਗੀ ਮਾਰੀ, ਸ਼ਰਮ ਕਰੋ ਕਿਉਂ ਇਨਸਾਨੀਅਤ ਮਰ ਗਈ?

ਫੈਡਰੇਸ਼ਨ ਆਗੂਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਢਿੱਲੋ, ਜਗਦੀਸ਼ ਸਿੰਘ ਚਾਹਲ ਤੇ ਰਣਜੀਤ ਸਿੰਘ ਰਾਣਵਾਂ, ਹਰਭਜਨ ਪਿਲਖਣੀ, ਬਲਕਾਰ ਵਲਟੋਹਾ, ਗੁਰਮੇਲ ਮੈਲਡੇ, ਕਰਤਾਰ ਪਾਲ ,ਗੁਰਪ੍ਰੀਤ ਮੰਗਵਾਲ, ਜਸਵੀਰ ਕੌਰ ਨੇ ਫੈਡਰੇਸ਼ਨ ਨਾਲ ਜੁੜੀਆਂ ਜੱਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਇਸ ਔਖੀ ਘੜੀ ਇਸ ਸੰਕਟ ਨਾਲ ਨਜਿੱਠਣ ਲਈ ਹਰ ਲੋੜਵੰਦ ਤੱਕ ਰਾਹਤ ਕਾਰਜ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਰਾਹਤ ਕਾਰਜਾਂ ‘ਚ ਸਹਿਯੋਗ ਕਰਨ ਤੇ ਨਾਲ ਹੀ ਇਕ ਦਿਨ ਦੀ ਤਨਖਾਹ ਤੇ ਪੈਨਸ਼ਨ ਮੁੱਖ ਮੰਤਰੀ ਦੇ ਰਾਹਤ ਕੋਸ਼ ਫੰਡ ਚ ਜਮਾਂ ਕਰਾਉਣ। ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਫੈਡਰੇਸ਼ਨ ਵਲੋ ਸਹਿਯੋਗ ਦੇਣ ਦਾ ਪੱਤਰ ਲਿਖਿਆ ਹੈ। ਜਿਸ ‘ਚ ਉਨ੍ਹਾਂ ਪੰਜਾਬ ਸਰਕਾਰ ਕੋਲ ਪਏ ਆਫਤ ਪ੍ਰਬੰਧ ਫੰਡ ਚ ਜਮਾਂ 6300 ਕਰੋੜ ਵੀ ਇਸ ਮੌਕੇ ਵਰਤਣ ਦੀ ਪ੍ਰਵਾਨਗੀ ਦੇਣ ਤੇ ਪ੍ਰਧਾਨ ਮੰਤਰੀ ਰਾਹਤ ਕੋਸ਼ ਚੋਂ ਇਹੋ ਜਿਹੇ ਮੌਕਿਆਂ ਲਈ ਜਮਾਂ 10 ਹਜ਼ਾਰ ਕਰੋੜ ‘ਚ ਪੰਜਾਬ ਲਈ ਬਣਦੀ ਰਾਹਤ ਲੈਣ ਦਾ ਵੀ ਪ੍ਰਬੰਧ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button