PunjabTop News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਣ ਲਈ ਰੱਖੀ ਪ੍ਰੈੱਸ ਕਾਨਫਰੰਸ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਣ ਲਈ ਪ੍ਰੈੱਸ ਕਾਨਫਰੰਸ ਰੱਖੀ ਸੀ। ਸੀਐਮ ਨੇ ਇਸ ਕਾਨਫਰੰਸ ਦੌਰਾਨ ਆਪਣੀ ਸਰਕਾਰ ਦੀਆਂ ਜਿੱਥੇ ਉਪਲੱਬਧੀਆਂ ਗਿਣਵਾਈਆਂ, ਉੱਥੇ ਹੀ ਉਹ ਵਿਰੋਧੀਆਂ ਜੰਮ ਕੇ ਵਰ੍ਹੇ। ਉਨ੍ਹਾਂ ਨੇ ਚੰਡੀਗੜ੍ਹ ਧਮਾਕੇ, ਵਿਰੋਧੀਆਂ ‘ਤੇ ਪਾਈ ਗਈ ਕਿੱਕਲੀ ਤੇ ਰਾਘਵ ਚੱਢਾ ਦੇ ਡਾਇਲੌਗ- ਘਾਇਲ ਹੁੰ, ਪਰ ਘਾਤਕ ਹੁੰ ਦਾ ਜਵਾਬ ਦਿੱਤਾ।

ਚੰਡੀਗੜ੍ਹ ‘ਚ ਭਾਜਪਾ ਦਫ਼ਤਰ ਬਾਹਰ ਧਮਾਕੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੀ ਜਾਂਚ ਦੀ ਤਾਰੀਫ਼ ਕੀਤੀ ਤੇ ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਬੇਵਜ੍ਹਾ ਮੁੱਦਾ ਭੜਕਾਉਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਘਟਨਾ ‘ਚ ਸ਼ਾਮਲ ਵਿਅਕਤੀਆਂ ਨੂੰ ਸਾਡੀ ਪੁਲਿਸ ਵੱਲੋਂ ਟ੍ਰੇਸ ਕੀਤਾ ਗਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਧਮਾਕਾ ਅਜੇ ਬਾਅਦ ‘ਚ ਹੋਇਆ ਹੁੰਦਾ ਹੈ ਤੇ ਭਗਵੰਤ ਮਾਨ ‘ਤੇ ਪਹਿਲਾਂ ਇਲਜ਼ਾਮ ਲਗਾ ਦਿੰਦੇ ਹਨ। ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਕਿਰਪਾ ਕਰਕੇ ਧਮਾਕਾ ਹੋਣ ਤੋਂ ਬਾਅਦ ਉਸ ਦੀ ਜਾਂਚ ਤਾਂ ਹੋਣ ਦਿਆ ਕਰੋ, ਫਿਰ ਭਗਵੰਤ ਮਾਨ ‘ਤੇ ਇਲਜ਼ਾਮ ਲਗਾਇਆ ਕਰੋ। ਹੁਣ ਭਗਵੰਤ ਮਾਨ ਦੀ ਪੁਲਿਸ ਨੇ ਹੀ ਮੁਲਜ਼ਮ ਕਾਬੂ ਕਰ ਕੇ ਦਿੱਤੇ ਹਨ, ਤੇ ਹੁਣ ਭਗਵੰਤ ਮਾਨ ਨੂੰ ਸਾਬਾਸ਼ੀ ਨਹੀਂ ਦੇ ਰਹੇ ਹਨ।ਮੁੱਖ ਮੰਤਰੀ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਇੱਕ ਰੈਲੀ ‘ਚ ਗਾਈ ਸੀ। ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮੇਰੇ ਤੋਂ ਡਰ ਗਏ ਹਨ। ਉਨ੍ਹਾਂ ਨੇ ਕਿਹਾ ਸੀ ਕਿ ਸੀਐਮ ਮਾਨ ਨੂੰ ਹੰਕਾਰ ਹੈ ਤੇ ਉਨ੍ਹਾਂ ਦੇ ਸਰਕਾਰ ‘ਚ 8 ਮਹੀਨੇ ਹੀ ਰਹਿ ਗਏ ਹਨ।

ਸੁਖਬੀਰ ਬਾਦਲ ਦੇ ਇਸ ਬਿਆਨ ਦੇ ਜਵਾਬ ‘ਚ ਸੀਐਮ ਮਾਨ ਨੇ ਕਿਹਾ ਕਿ ਮੈਂ ਸੱਚ ਬੋਲਿਆ ਸੀ, ਇਹ ਅਕਾਲ ਤਖ਼ਤ ਸਾਹਿਬ ‘ਤੇ ਝੂਠ ਬੋਲ ਕੇ ਆਏ ਹਨ। ਆਪ ਇਹ ਅਕਾਲ ਤਖ਼ਤ ਸਾਹਿਬ ‘ਤੇ ਹਾਂ ਹਾਂ ਹਾਂ ਕਹਿ ਕੇ ਆਏ ਸਨ(ਸਾਰੇ ਇਲਜ਼ਾਮ ਕਬੂਲ ਕੇ ਆਏ ਸਨ)। ਜਦੋਂ ਦੀ ਇਨ੍ਹਾਂ ਨੇ ਬਾਣੀ ਰੋਲੀ ਹੈ, ਪ੍ਰਮਾਤਮਾ ਨੇ ਵੀ ਉਨ੍ਹਾਂ ‘ਤੇ ਡੰਡਾ…। ਸੀਐਮ ਮਾਨ ਨੇ ਕਿਹਾ ਕਿ ਸਿਆਣੇ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਚੱਕੀ ਚੱਲਦੀ ਹੌਲੀ ਹੈ, ਪਰ ਪ੍ਹੀਂਦੀ ਬਹੁਤ ਬਰੀਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button