ਮੁੱਖ ਮੰਤਰੀ ਭਗਵੰਤ ਮਾਨ ਹੀ ਖੁਦ ਆਪਣਾ ਹੁਕਮ ਨਹੀਂ ਮੰਨਦੇ, ਦੱਸੋ! ਭਲਾ ਹੋਰ ਕੌਣ ਮੰਨੇਗਾ ?
ਕਲਮ : ਮਨਦੀਪ ਸਿੰਘ ਬੱਲੋਪੁਰ
98722-24128
ਵਾਹ CM ਮਾਨ ਸਾਹਬ ! ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਨੇ, ਕਹਾਵਤ ਬਿਲਕੁੱਲ ਤੁਹਾਡੇ ਤੇ ਅੱਜ ਢੁੱਕਦੀ ਹੈ ਕਿਉਂਕਿ ਤੁਸੀਂ ਪੰਜਾਬ ’ਚ ਹਰ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ’ਚ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਆਪਣਾ ਨਾਂ ਲਿਖਣਾ ਦੇ ਹੁਕਮ ਦਿੱਤੇ ਨੇ। ਪਰ ਅੱਜ ਤੁਹਾਡੀ ਫੇਸਬੁੱਕ ਤੇ ਪੰਜਾਬੀ ਦੇ ਹੋਕਾ ਦਿੰਦਿਆਂ ਦੀ ਇਕ ਰੀਲ ਜਦੋਂ ਵੇਖੀ ਤਾਂ ਉਹ ਕਹਾਵਤ ਯਾਦ ਆ ਗਈ ਕਿ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਨੇ, ਕਿਉਂਕਿ ਉਸ ਰੀਲ ਦਾ ਸਿਰਲੇਖ ਸੀ “ਕਿ ਜਦੋਂ ਜੰਮਣ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਪੰਜਾਬੀ ਹੀ ਚੱਲ ਰਹੀ ਹੈ ਤਾਂ ਫਿਰ ਅਸੀਂ ਕਿਸੇ ਹੋਰ ਭਾਸ਼ਾ ਬਾਰੇ ਕਿਵੇਂ ਸੋਚ ਸਕਦੇ ਹਾਂ, ਛੋਟੇ ਦੁਕਾਨਦਾਰਾਂ ਨੂੰ ਪੰਜਾਬੀ ਚ ਬੋਰਡ ਲਿਖਣ ਲਈ ਸਰਕਾਰ ਮਦਦ ਕਰੇਗੀ” ਪਰ ਹੈਰਾਨਗੀ ਉਦੋਂ ਹੋਈ ਜਦੋਂ ਇਸ ਰੀਲ ਤੇ ਪੰਜਾਬੀ ਮਾਂ-ਬੋਲੀ ਨਾਲ ਹੀ ਵਿਤਕਰਾ ਕੀਤਾ ਗਿਆ, ਕਿਉਂਕਿ ਪੰਜਾਬੀ ਮਾਂ-ਬੋਲੀ ਦੇ ਵਿਕਾਸ ਲਈ ਤੁਸੀਂ ਹੌਕਾ ਅੰਗਰੇਜ਼ੀ ਬੋਲੀ ਵਿਚ ਦੇ ਰਹੇ ਹੋ, ਜੋ ਰੀਲ ਦੇ ਉੱਤੇ ਟੈਕਸ ਚੱਲ ਰਿਹਾ ਸੀ ਉਹ ਸਾਰਾ ਅੰਗਰੇਜ਼ੀ ’ਚ ਚੱਲ ਰਿਹਾ, ਪਰ ਤੁਸੀਂ ਕਹਿ ਰਹੇ ਹੋ ਕਿ ਬੋਰਡ ‘ਤੇ ਨਾਮ ਲਿਖਣ ਲਈ ਗੁਰਮੁਖੀ ਲਿਪੀ ਤੋਂ ਇਲਾਵਾ ਇਸ ਤੋਂ ਹੇਠ ਹੋਰ ਭਾਸ਼ਾਵਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਪਰ ਤੁਸੀਂ ਤਾਂ ਪੰਜਾਬੀ ਮਾਂ-ਬੋਲੀ ਨੂੰ ਕੋਈ ਆਪਣੀ ਰੀਲ ਤੇ ਕੋਈ ਤਜਵੀਜ਼ ਨਹੀਂ ਦਿੱਤੀ। ਉਮੀਦ ਹੈ ਕਿ ਅੱਗਿਓ ਤੋਂ ਤੁਸੀਂ ਪੰਜਾਬੀ ਮਾਂ-ਬੋਲੀ ਦਾ ਵਿਕਾਸ ਕਰਨ ਲਈ ਆਪਣੀ ਸੋਸ਼ਲ ਮੀਡੀਆ ਟੀਮ ਨੂੰ ਜ਼ਰੂਰ ਇਹ ਬੇਨਤੀ ਕਰੋਗੇ।
ਤੁਹਾਡੇ ਚੇਤੇ ਹੋਣਾ ਸ਼੍ਰੋਮਣੀ ਅਕਾਲੀ ਦਲ ਵਲੋਂ 1952 ਵਿੱਚ ਮੁੱਖ ਤੌਰ ਤੇ ਕੁਝ ਮੰਗਾਂ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਇਕ ‘ਸ਼ੁੱਧ ਤੌਰ ਤੇ ਭਾਸ਼ਾਈ ਅਤੇ ਸੱਭਿਆਚਾਰਕ ਅਧਾਰ ਉੱਤੇ ਇਕ ਪੰਜਾਬੀ ਬੋਲਦੇ ਇਲਾਕੇ ਦੀ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਕਾਇਮ ਰੱਖਿਆ ਜਾ ਸਕੇ’।
ਪਰ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ‘ਚ ਪੰਜਾਬੀ ਪੂਰੀ ਤਰ੍ਹਾਂ ਲਾਗੂ ਨਾ ਹੋ ਸਕੀ, ਜਦਕਿ ਹੁਣ ਤੱਕ ਪੰਜਾਬੀ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਭ ਤੋਂ ਵੱਧ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ, ਪਰ ਅਫ਼ਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬੀ ਸੂਬਾ ਹਾਸਿਲ ਕਰਨ ਲਈ ਲਗਾਏ ਗਏ ਮੋਰਚਿਆਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦ ਬਾਵਜੂਦ ਵੀ ਉਹ (ਸ਼੍ਰੋਮਣੀ ਅਕਾਲੀ ਦਲ) ਆਪਣੀ ਸਰਕਾਰ ਸੱਤਾ ਵਿਚ ਹੋਣ ਸਮੇਂ ਪੰਜਾਬੀ ਸੂਬੇ ਤੇ ਚੰਡੀਗੜ੍ਹ ਦੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਵਿਚ ਪੰਜਾਬੀ ਬੋਲੀ ਵਿਚ ਕੰਮ ਲਾਗੂ ਕਰਨ ਵਿਚ ਅਸਫ਼ਲ ਰਹੇ ਹਨ। ਕਿਤੇ ਤੁਸੀਂ ਵੀ ਉਨ੍ਹਾਂ ਵਾਂਗ ਸਿਰਫ਼ ਐਲਾਨ ਕਰਨ ਤੱਕ ਹੀ ਸੀਮਤ ਨਾ ਰਹਿ ਜਾਏਓ, ਕਿਉਂਕਿ ਤੁਹਾਡੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਬਣਨ ਦਾ ਸਤਿਕਾਰ ਦੇਈਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.