PunjabTop News

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਤਿੰਨ ਹੋਰ ਮੰਤਰੀਆਂ ਦਾ ਵੀ ਵਿਭਾਗ ਬਦਲਣ ਦੀ ਤਿਆਰੀ

ਮੁੱਖ ਮੰਤਰੀ ਭਗਵੰਤ ਮਾਨ ਵਲੋਂ 5 ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤੇ ਜਾਣ ਤੋਂ ਬਾਅਦ ਹੁਣ ਤਿੰਨ ਹੋਰ ਮੰਤਰੀਆਂ ਦਾ ਵੀ ਵਿਭਾਗ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸਾਰੇ ਮੰਤਰੀਆਂ ਦੇ ਇਕ ਸਾਲ ਦੇ ਕੰਮ ਦੀ ਸਮੀਖਿਆ ਹੋਵੇਗੀ। ਇਸ ਵਿਚ ਪਤਾ ਲਗਾਇਆ ਜਾਵੇਗਾ ਕਿ ਮੰਤਰੀਆਂ ਨੇ ਆਪਣੇ ਵਿਭਾਗਾਂ ਵਿਚ ਕਿਹੜੇ ਕੰਮ ਕੀਤੇ ਹਨ। ਜਨਤਾ ਨੂੰ ਇਸ ਨਾਲ ਕਿੰਨਾ ਲਾਭ ਮਿਲਿਆ ਹੈ। ਕੀ ਉਨ੍ਹਾਂ ਨੇ ਅਜੇ ਤਕ ਵੱਖ-ਵੱਖ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਚੋਣ ਐਲਾਨ ਪੱਤਰ ਅਨੁਸਾਰ ਜੇ ਸੰਬੰਧਤ ਮੰਤਰੀਆਂ ਨੇ ਵਿਭਾਗ ਨਾਲ ਸੰਬੰਧਤ ਕੋਈ ਵਾਅਦਾ ਸੀ ਤਾਂ ਕੀ ਉਸ ਨੂੰ ਪੂਰਾ ਕੀਤਾ ਗਿਆ ਹੈ। ਉਸ ਦਾ ਲਾਭ ਸਾਰੇ ਜ਼ਿਲ੍ਹਿਆਂ ਨੂੰ ਮਿਲ ਰਿਹਾ ਹੈ ਜਾਂ ਨਹੀਂ। ਇਸ ਮੁਲਾਂਕਣ ਵਿਚ ਉਨ੍ਹਾਂ ਦਾ ਲੋਕਾਂ ਪ੍ਰਤੀ ਵਤੀਰਾ ਵੀ ਦੇਖਿਆ ਜਾਵੇਗਾ ਕਿ ਮੰਤਰੀ ਬਣਨ ਨਾਲ ਉਨ੍ਹਾਂ ਦੇ ਵਤੀਰੇ ਵਿਚ ਬਦਲਾਅ ਤਾਂ ਨਹੀਂ ਆਇਆ। ਮੰਤਰੀ ਲੋਕਾਂ ਨਾਲ ਮਿਲਣਸਾਰ ਹਨ ਜਾਂ ਨਹੀਂ। ਉਨ੍ਹਾਂ ਦਾ ਅਫਸਰਾਂ ਨਾਲ ਸਹੀ ਤਾਲਮੇਲ ਹੈ ਜਾਂ ਨਹੀਂ। ਇਨ੍ਹਾਂ ਸਾਰੀਆਂ ਗੱਲਾਂ ਦਾ ਮੁਲਾਂਕਣ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਤੋਂ ਬਾਅਦ ਹੀ ਕੋਈ ਅਗਲਾ ਫ਼ੈਸਲਾ ਲਿਆ ਜਾਵੇਗਾ। 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button