Breaking NewsD5 specialNewsPunjab

ਮੁੱਖ ਮੰਤਰੀ ਨੇ ਏਸ ਬਜ਼ੁਰਗ ਦੀ ਕੀਤੀ ਮਦਦ | ਕੋਈ ਸਮਾਜ ਸੇਵੀ ਵੀ ਬਣੇ ਬੱਚਿਆਂ ਦਾ ਸਹਾਰਾ

ਲੁਧਿਆਣਾ : ਇਹ ਹੈ 70 ਸਾਲਾ ਨਿਰਮਲ ਕੌਰ ਜੋ ਲੁਧਿਆਣਾ ਦੇ ਨਿਊ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਹੈ। ਲੌਕਡਾਊਨ ‘ਚ ਜਿਥੇ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ‘ਚ ਇਹ ਬਜ਼ੁਰਗ ਔਰਤ ਨਿਰਮਲ ਕੌਰ ਦਾ ਨਾਮ ਵੀ ਸ਼ਾਮਲ ਹੈ। ਜਿਸ ਦੀ ਪੁਕਾਰ ਕਿਸੇ ਸ਼ਖਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਈ ਸੀ। ਜਿਸ ‘ਤੇ ਲਾਇਵ ਦੌਰਾਨ ਮੁੱਖ ਮੰਤਰੀ ਨੇ ਮਦਦ ਦਾ ਭਰੋਸਾ ਦਿੱਤਾ ਸੀ। ਨਿਰਮਲ ਕੌਰ ਕੋਲ ਨਾ ਤਾਂ ਮਕਾਨ ਲਈ ਕਿਰਾਇਆ ਹੈ ਤੇ ਨਾ ਹੀ ਕੋਈ ਕਮਾਈ ਦਾ ਸਾਧਨ। ਇਕੋ ਇਕ ਪੁੱਤਰ ਦੀ 12 ਸਾਲ ਪਹਿਲਾਂ ਮੌਤ ਹੋ ਗਈ ਤੇ ਨੂੰਹ ਬੱਚਿਆਂ ਨੂੰ ਛੱਡ ਕੇ ਚਲੀ ਗਈ।

ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?

ਹੁਣ ਤਾਂ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ। ਨਿਰਮਲ ਕੌਰ ਦੀ ਪੋਤਰੀ ਨੇ ਵੀ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਮੁੱਖ ਮੰਤਰੀ ਕੈਪਟਨ ਨੇ ਪਰਿਵਾਰ ਦੀ ਔਖੇ ਵੇਲੇ ਬਾਂਹ ਫੜੀ ਹੈ। ਡਿਪਟੀ ਕਮਿਸ਼ਨਰ ਨੂੰ ਮਦਦ ਦੇ ਹੁਕਮ ਦਿੱਤੇ। ਖੈਰ ਇਹ ਬੱਚੇ ਪੜ੍ਹਨਾ ਚਾਹੁੰਦੇ ਹਨ ਉਮੀਦ ਹੈ ਕਿ ਸਰਕਾਰ ਦੇ ਨਾਲ ਸਮਾਜ ਸੇਵੀ ਜਥੇਬੰਦੀਆਂ ਵੀ ਇਸ ਪਰਿਵਾਰ ਦਾ ਸਹਾਰਾ ਬਣਨਗੀਆਂ ਤਾਂ ਜੋ ਦਰ-ਦਰ ‘ਤੇ ਠੋਕਰਾਂ ਖਾਣ ਨਾਲੋਂ ਇਹ ਬੱਚੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button