Breaking NewsD5 specialIndiaNewsPolitics

ਮੁੱਖ ਮੰਤਰੀ ਤੋਂ ਸੁਣ ਲਵੋ ਦਿੱਲੀ ‘ਚ ਕਰੋਨਾ ਦੀ ਸਥਿਤੀ ,ਦੇਖੋ ਹਸਪਤਾਲਾਂ ‘ਚ ਮਰੀਜ਼ਾਂ ਨੂੰ ਕਿੰਨੀ ਮਿਲਦੀ ਸਹੁਲਤ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਨੇ ਦਿੱਲੀ ‘ਚ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਨੂੰ ਐਮਰਜੈਂਸੀ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਥੋੜ੍ਹੀ ਵਧੀ ਹੈ, ਹਾਲਾਂਕਿ ਅੰਕੜੇ ਕੰਟਰੋਲ ਵਿਚ ਹਨ। ਆਉਣ ਵਾਲੇ ਦਿਨਾਂ ਵਿਚ ਟੈਸਟਿੰਗ ਦੁੱਗਣੀ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਜ਼ਿਆਦਾ ਖਰਾਬ ਨਹੀਂ ਹੋਣ ਦੇਵਾਂਗੇ।

ਮੁੱਖ ਮੰਤਰੀ ਤੋਂ ਸੁਣ ਲਵੋ ਦਿੱਲੀ ‘ਚ ਕਰੋਨਾ ਦੀ ਸਥਿੱਤੀ ,ਦੇਖੋ ਹਸਪਤਾਲਾਂ ‘ਚ ਮਰੀਜ਼ਾਂ ਨੂੰ ਕਿੰਨੀ ਮਿਲਦੀ ਸਹੁਲਤ

17 ਅਗਸਤ ਤੋਂ ਬਾਅਦ ਕੋਰੋਨਾ ਦੇ ਕੇਸ 1200 ਤੋਂ 1400 ਦੇ ਆਲੇ-ਦੁਆਲੇ ਹਨ। ਉਨ੍ਹਾਂ ਕਿਹਾ ਕਿ ਰਿਕਵਰੀ ਦਰ ਦਿੱਲੀ ‘ਚ 90 ਫੀਸਦੀ ਤੋਂ ਵਧੇਰੇ ਹੈ। ਮੌਤ ਦੇ ਅੰਕੜੇ ਦੇਖੀਏ ਤਾਂ ਦਿੱਲੀ ‘ਚ ਕੋਰੋਨਾ ਦਾ ਅੰਕੜਾ ਘਟਿਆ ਹੈ। ਮੌਤ ਦਾ ਅੰਕੜਾ ਰੋਜ਼ਾਨਾ 20 ਤੋਂ ਘੱਟ ਹੈ, ਜਿਸ ਨੂੰ ਜ਼ੀਰੋ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਹਸਪਤਾਲਾਂ ‘ਚ ਬੈੱਡਾਂ ਦੀ ਕਮੀ ਨਹੀਂ ਹੈ। ਮਰੀਜ਼ਾਂ ਦੀ ਗਿਣਤੀ ਹਸਪਤਾਲਾਂ ‘ਚ ਨਹੀਂ ਵਧੀ ਹੈ। ਸਾਡੀਆਂ ਤਿਆਰੀਆਂ ਪੂਰੀਆਂ ਹਨ।

🔴 LIVE 🔴ਸੁਮੇਧ ਸੈਣੀ ਦੇ ਘਰ ਪਹੁੰਚੀ ਪੁਲਿਸ,ਹੋ ਸਕਦੀ ਗ੍ਰਿਫਤਰੀ?ਸਰੂਪ ਗੁੰਮ ਮਾਮਲੇ ‘ਚ SGPC ਦੇ ਬੰਦਿਆਂ ਤੇ ਕਾਰਵਾਈ

14,130 ਬੈੱਡ ਹਨ, ਉਨ੍ਹਾਂ ‘ਚੋਂ ਸਾਢੇ 10 ਹਜ਼ਾਰ ਬੈੱਡ ਖਾਲੀ ਹਨ। ਐਂਬੂਲੈਂਸ ਦੀ ਸਹੂਲਤ ‘ਚ ਕੋਈ ਕਮੀ ਨਹੀਂ ਹੈ। ਅਸੀਂ ਅੱਜ ਬੈਠਕ ਕੀਤੀ ਹੈ ਅਤੇ ਨਿਰਦੇਸ਼ ਦਿੱਤੇ ਹਨ ਕਿ ਟੈਸਟ ਦੀ ਗਿਣਤੀ ਦੁੱਗਣੀ ਕਰਨ ਜਾ ਰਹੇ ਹਾਂ। ਅਸੀਂ ਇਕ ਹਫਤੇ ਦੇ ਅੰਦਰ 40 ਹਜ਼ਾਰ ਟੈਸਟ ਕਰਾਂਗੇ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਨਿਸ਼ਾਨਬੱਧ ਕਰ ਕੇ ਆਈਸੋਲੇਟ ਕਰਾਂਗੇ। ਲੋਕ ਜਦੋਂ ਹਸਪਤਾਲਾਂ ‘ਚੋਂ ਠੀਕ ਹੋ ਕੇ ਘਰ ਆ ਜਾਂਦੇ ਹਨ ਤਾਂ ਰਿਪੋਰਟ ਨੈਗੇਟਿਵ ਆਉਂਦੀ ਹੈ ਪਰ ਸਾਹ ਲੈਣ ‘ਚ ਤਕਲੀਫ਼ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button