ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਟਵੀਟ
ਚੰਡੀਗੜ੍ਹ/ਨਵੀਂ ਦਿੱਲੀ : ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਰਾਹੁਲ ਗਾਂਧੀ ਦਾ ਨਿੱਘਾ ਸੁਆਗਤ। ਜੋ ਪੰਜਾਬ ਨੂੰ ਸਪਸ਼ਟਤਾ ਦੇਣ ਲਈ ਆਏ ਹਨ ਸਾਰੇ ਉਨ੍ਹਾਂ ਦੇ ਫ਼ੈਸਲੇ ਦੀ ਪਾਲਣਾ ਕਰਨਗੇ।
Majithia ਨੇ ਪੱਟੇ Sidhu ਦੇ ਪੱਕੇ ਯਾਰ, ਕਰਤਾ ਵੱਡਾ ਧਮਾਕਾ, ਹੁਣ ਨਹੀਂ ਮੁੜਕੇ ਬੋਲਦਾ Sidhu | D5 Channel Punjabi
ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਲੁਧਿਆਣਾ ’ਚ ਵਰਚੁਅਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਹੈ। ਵਰਚੁਅਲ ਰੈਲੀ ’ਚ ਕਾਂਗਰਸ ਦੇ 1000 ਨੇਤਾ ਮੌਜੂਦ ਰਹਿਣਗੇ। ਰੈਲੀ ’ਚ ਰਾਹੁਲ ਗਾਂਧੀ ਵੱਲੋਂ ਪੰਜਾਬ ’ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ। ਰਾਹੁਲ ਗਾਂਧੀ ਅੱਜ ਦੁਪਹਿਰ 2 ਵਜੇ ਵਰਚੁਅਲ ਰੈਲੀ ’ਚ ਪਹੁੰਚਣਗੇ ਤੇ ਉਨ੍ਹਾਂ ਦਾ ਲਗਭਗ 2 ਤੋਂ 3 ਘੰਟੇ ਤੱਕ ਦਾ ਪ੍ਰੋਗਰਾਮ ਲੁਧਿਆਣਾ ’ਚ ਰਹਿਣ ਦਾ ਹੈ।
Nothing great was ever achieved without an act of decision …. Warm welcome to our leading light Rahul Ji , who comes to give clarity to Punjab …. All will abide by his decision !!!
— Navjot Singh Sidhu (@sherryontopp) February 6, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.