Breaking NewsD5 specialNewsPoliticsPunjab

ਮੁੱਖ ਮੰਤਰੀ ਆਬਕਾਰੀ ਆਮਦਨ ਦੇ ਅੰਕੜਿਆਂ ਬਾਰੇ ਝੂਠ ਬੋਲ ਰਿਹਾ ਹੈ : ਅਕਾਲੀ ਦਲ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਦੇ ਪਹਿਲੇ ਸਾਲ ਦੌਰਾਨ ਆਬਕਾਰੀ ਆਮਦਨ ਵਿਚ ਵਾਧਾ ਵਿਖਾਉਣ ਲਈ ਅੰਕੜਿਆਂ ਨੂੰ ਤੋੜ ਮਰੋੜ ਰਹੇ ਹਨ ਅਤੇ ਲੋਕਾਂ ਅੱਗੇ ਝੂਠ ਬੋਲ ਰਹੇ ਹਨ। ਪਾਰਟੀ ਨੇ ਕਿਹਾ ਕਿ ਜਿੱਥੇ ਤਕ ਪਿਛਲੇ ਤਿੰਨ ਸਾਲਾਂ ਦੌਰਾਨ ਸ਼ਰਾਬ ਤੋਂ ਹੋਣ ਵਾਲੀ ਟੈਕਸਾਂ ਦੀ ਉਗਰਾਹੀ ਦਾ ਸੰਬੰਧ ਹੈ, ਕਾਂਗਰਸ ਸਰਕਾਰ ਨੇ ਲਗਾਤਾਰ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਅਕਾਲੀ ਦਲ ਨੇ ਕਾਗਰਸੀਆਂ ਵੱਲੋਂ ਚਲਾਈਆਂ ਜਾ ਰਹੀਆਂ ਨਕਲੀ ਸ਼ਰਾਬ ਦੀ ਫੈਕਟਰੀਆਂ ਉੱਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਸੰਬੰਧੀ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ਼ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ 2 ਹਜ਼ਾਰ ਰੁਪਏ ਦੇ ਨਜਾਇਜ਼ ਸ਼ਰਾਬ ਘੁਟਾਲੇ ਅਤੇ ਕਾਂਗਰਸੀ ਮੰਤਰੀਆਂ ਦੇ ਕਹਿਣ ਮੁਤਾਬਿਕ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਹੋਏ 3600 ਕਰੋੜ ਰੁਪਏ ਦੇ ਆਬਕਾਰੀ ਆਮਦਨ ਦੇ ਨੁਕਸਾਨ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ਵਿਚ ਬਣਾਈ ਇੱਕ ਕਮੇਟੀ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਪੰਜਾਬੀ ਇਸ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਇੱਕ ਸੁਤੰਤਰ ਜਾਂਚ ਚਾਹੁੰਦੇ ਹਨ ਅਤੇ ਪੰਜਾਬੀਆਂ ਦੀ ਇਸ ਮੰਗ ਨੂੰ ਪੂਰਾ ਕਰਨਾ ਮੁੱਖ ਮੰਤਰੀ ਦਾ ਫਰਜ਼ ਹੈ।

ਇਸ ਸੰਬੰਧੀ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਵੱਲੋਂ ਕਾਰਜਪਾਲਿਕਾ ਦੀ ਸ਼ਕਤੀ ਉੱਤੇ ਉਠਾਏ ਸਵਾਲ ਮਗਰੋਂ ਪੈਦਾ ਹੋਇਆ ਸੰਵਿਧਾਨਿਕ ਸੰਕਟ ਹੁਣ ਆਬਕਾਰੀ ਘਾਟੇ ਉੱਤੇ ਮੁੱਖ ਮੰਤਰੀ ਅਤੇ ਮੰਤਰੀਆਂ ਵੱਲੋਂ ਪ੍ਰਗਟਾਏ ਬਿਲਕੁੱਲ ਹੀ ਵਿਰੋਧੀ ਵਿਚਾਰਾਂ ਨਾਲ ਹੋਰ ਡੁੰਘਾ ਹੋ ਗਿਆ ਹੈ। ਮੁੱਖ ਮੰਤਰੀ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਆਬਕਾਰੀ ਆਮਦਨ ਦੇ ਹੋਏ ਨੁਕਸਾਨ ਸੰਬੰਧੀ ਸਹੀ ਜਾਣਕਾਰੀ ਦੇਣ ਲਈ ਆਖਦਿਆਂ ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਬਿਆਨ ਦੇਣ ਲਈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਆਬਕਾਰੀ ਆਮਦਨ ਵਿਚ 3600 ਕਰੋੜ ਦਾ ਘਾਟਾ ਪਿਆ ਹੈ।

ਆਪਣੇ ਕੈਬਨਿਟ ਸਾਥੀਆਂ ਖ਼ਿਲਾਫ ਕਾਰਵਾਈ ਕਰਨਗੇ? ਉਹਨਾਂ ਕਿਹਾ ਕਿ ਮੰਤਰੀਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਕੀ ਉਹ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਸਹਿਮਤ ਹਨ ਕਿ ਆਬਕਾਰੀ ਆਮਦਨ ਵਿਚ ਘਾਟੇ ਦੀ ਬਜਾਇ ਸੂਬੇ ਨੇ ਹਰ ਸਾਲ ਔਸਤ 1.6 ਫੀਸਦੀ ਵਾਧਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਦੋਵਾਂ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕੌਣ ਝੂਠ ਬੋਲ ਰਿਹਾ ਹੈ? ਮੁੱਖ ਮੰਤਰੀ ਜਾਂ ਮੰਤਰੀ। ਉਹਨਾਂ ਕਿਹਾ ਕਿ ਮੰਤਰੀਆਂ ਨੇ ਆਪਣੇ ਆਪ ਨੂੰ ਅਸਲੀ ਅਤੇ ਬਾਕੀਆਂ ਨੂੰ ਨਕਲੀ ਕਾਂਗਰਸੀ ਕਹਿਣ ਵਾਲਿਆਂ ਉੱਤੇ ਵੀ ਵਿਅੰਗ ਕੀਤਾ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਮੀਡੀਆ ਅਤੇ ਟਵਿੱਟਰ ਉੱਤੇ ਸਰਗਰਮ ਦੋਵੇਂ ਕਿਸਮ ਦੇ ਕਾਂਗਰਸੀਆਂ ਨੂੰ ਹੁਣ ਆਪਣੀ ਪਹਿਚਾਣ ਬਾਰੇ ਜਾਣੂ ਕਰਵਾ ਦੇਣਾ ਚਾਹੀਦਾ ਹੈ।

ਅਕਾਲੀ ਆਗੂਆਂ ਨੇ ਸਰਕਾਰੀ ਖਜ਼ਾਨਾ ਲੁੱਟਣ ਅਤੇ ਸੈਨੇਟਾਈਜ਼ਰਾਂ ਲਈ ਇਸਤੇਮਾਲ ਹੁੰਦੇ ਈਥਾਇਲ ਅਲਕੋਹਲ ਨਾਲ ਨਕਲੀ ਸ਼ਰਾਬ ਬਣਾ ਕੇ ਸ਼ਰਾਬ ਪੀਣ ਵਾਲਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਲਈ ਕਾਂਗਰਸੀ ਆਗੂਆਂ ਦੀ ਸਖਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਨਾਲ ਇਹ ਸੁਨੇਹਾ ਜਾ ਰਿਹਾ ਹੈ ਕਿ ਇਹ ਸ਼ਰਾਬ ਮਾਫੀਆ ਨਾਲ ਅੰਦਰਖਾਤੇ ਮਿਲੀ ਹੋਈ ਹੈ, ਜਿਸ ਨੂੰ ਕਿ ਕਾਂਗਰਸੀ ਵੱਲੋਂ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਖਾਸ ਬੰਦਿਆਂ ਰਾਹੀਂ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਚਲਾਉਣ ਵਾਸਤੇ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਕੰਬੋਜ਼ ਨੂੰ ਗਿਰਫਤਾਰ ਨਾ ਕਰਨ ਜਾਂ ਖੰਨਾ ਵਿਚ ਨਕਲੀ ਸ਼ਰਾਬ ਦੀ ਫੈਕਟਰੀ ਦੀ ਪੁਸ਼ਤਪਨਾਹੀ ਕਰਨ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ ਕਾਰਵਾਈ ਨਾ ਕਰਨ ਦੀ ਹੋਰ ਕੋਈ ਵਜ੍ਹਾ ਨਹੀਂ ਹੋ ਸਕਦੀ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂਆਂ ਨੇ ਮੁੱਖ ਮੰਤਰੀ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਕਾਂਗਰਸ ਸਰਕਾਰ ਨੇ ਸੱਤਾ ਦੇ ਪਹਿਲੇ ਸਾਲ 2017-18 ਵਿਚ 5100 ਕਰੋੜ ਰੁਪਏ ਦੇ ਆਬਕਾਰੀ ਮਾਲੀਏ ਦੀ ਉਗਰਾਹੀ ਕੀਤੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੂਰਾ ਸੱਚ ਦੱਸਣਾ ਚਾਹੀਦਾ ਸੀ ਅਤੇ ਇਹ ਵੇਰਵਾ ਸਾਂਝਾ ਕਰਨਾ ਚਾਹੀਦਾ ਸੀ ਕਿ ਇਸ ਰਾਸ਼ੀ ਵਿਚੋਂ 400 ਕਰੋੜ ਰੁਪਏ ਸ਼ਰਾਬ ਦੇ ਠੇਕੇਦਾਰਾਂ ਕੋਲੋਂ ਅਕਾਲੀ ਭਾਜਪਾ ਦੀ ਸਰਕਾਰ ਦੌਰਾਨ ਪਿਛਲੇ ਵਿੱਤੀ ਸਾਲ (2016-17) ਦੀ ਲਾਇਸੰਸ ਫੀਸ ਵਜੋਂ ਇਕੱਠੇ ਕੀਤੇ ਸਨ। ਉਹਨਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਆਬਕਾਰੀ ਆਮਦਨ ਵਿਚ ਔਸਤ ਹਰ ਸਾਲ 12.5 ਫੀਸਦੀ ਦਾ ਵਾਧਾ ਦਰਜ ਹੋਇਆ ਸੀ ਜਦਕਿ ਕਾਂਗਰਸ ਸਰਕਾਰ ਪ੍ਰਤੀ ਸਾਲ ਸਿਰਫ 1.6 ਫੀਸਦੀ ਵਾਧੇ ਦਾ ਦਾਅਵਾ ਕਰ ਰਹੀ ਹੈ।

ਇਸ ਦੌਰਾਨ ਡੇਰਾ ਬੱਸੀ ਦੇ ਵਿਧਾਇਕ ਸ੍ਰੀ ਐਨਕੇ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਘਨੌਰ ਨਕਲੀ ਸ਼ਰਾਬ ਦੀ ਫੈਕਟਰੀ ਦੇ ਜ਼ੀਰਕਪੁਰ ਵਾਲੇ ਠੇਕੇ ਤੋਂ ਇੱਕ ਲਾਈਟ ਸਟਿੰਗ ਆਪਰੇਸ਼ਨ ਕਰਕੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਗੈਰਕਾਨੂੰਨੀ ਸ਼ਰਾਬ ਸ਼ਰੇਆਮ ਵੇਚੀ ਜਾ ਰਹੀ ਸੀ। ਉਹਨਾਂ ਕਿਹਾ ਕਿ 2 ਮਈ ਨੂੰ ਸੰਬੰਧਤ ਏਈਟੀਸੀ ਨਾਲ ਵੀ ਗੱਲ ਕੀਤੀ ਸੀ, ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਕੁੱਝ ਕਾਂਗਰਸੀ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਹੇ ਹਨ ਅਤੇ ਕੁੱਝ ਇਸ ਨਕਲੀ ਸ਼ਰਾਬ ਨੂੰ ਵੇਚ ਰਹੇ ਹਨ।

ਉਹਨਾਂ ਦੱਸਿਆ ਕਿ ਕਿਸ ਤਰ੍ਹਾਂ 200 ਰੁਪਏ ਦੀ ਨਕਲੀ ਸ਼ਰਾਬ ਜਾਨੀ ਵਾਕਰ ਬਲਿਊ ਲੇਬਲ ਦੇ ਡੱਬਿਆਂ ਵਿਚ ਪਾ ਕੇ 11000 ਰੁਪਏ ਦੀ ਵੇਚੀ ਜਾ ਰਹੀ ਸੀ।ਅਕਾਲੀ ਆਗੂਆਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਨਕਲੀ ਸ਼ਰਾਬ ਕਿਸੇ ਵੀ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਬਲਾਚੌਰ ਵਿਧਾਇਕ ਹੇਮਰਾਜ ਕਾਕੂ ਦੇ ਭਤੀਜੇ ਦੀ ਮਿਸਾਲ ਦਿੱਤੀ, ਨਕਲੀ ਸ਼ਰਾਬ ਵੇਚਦਿਆਂ ਫੜੇ ਜਾਣ ਉੱਤੇ ਜਿਸ ਨੇ ਐਸਡੀਐਮ ਨੂੰ ਸ਼ਰੇਆਮ ਧਮਕੀ ਦਿੱਤੀ ਸੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button