Breaking NewsD5 specialNewsSports

ਮੁੰਬਈ ਇੰਡੀਅਨਸ ਨੂੰ ਸਪੈਸ਼ਲ IPL ਜਿਤਾਉਣ ਤੋਂ ਬਾਅਦ ਭਾਰਤ ਆ ਕੇ ਭਾਵੁਕ ਹੋਏ ਰੋਹਿਤ ਸ਼ਰਮਾ

ਨਵੀਂ ਦਿੱਲੀ : IPL 2020 ਦਾ ਸੈਸ਼ਨ ਖ਼ਤਮ ਹੋ ਚੁੱਕਿਆ ਹੈ। ਭਾਰਤੀ ਖਿਡਾਰੀ ਭਾਰਤ ਪਰਤ ਆਏ ਹਨ ਅਤੇ ਵਿਦੇਸ਼ੀ ਖਿਡਾਰੀ ਆਪਣੇ – ਆਪਣੇ ਦੇਸ਼ ਰਵਾਨਾ ਹੋ ਗਏ ਹਨ। ਜਿਨ੍ਹਾਂ ਖਿਡਾਰੀਆਂ ਨੇ ਆਸਟ੍ਰੇਲੀਆ ਦੌਰੇ ‘ਤੇ ਜਾਣਾ ਸੀ ਉਹ ਸਿਡਨੀ ਪਹੁੰਚ ਚੁੱਕੇ ਹਨ, ਜਦੋਂ ਕਿ ਮੁੰਬਈ ਇੰਡੀਅਨਸ ਦੇ ਕਪਤਾਨ ਮੁੰਬਈ ਪਰਤ ਆਏ ਹਨ। ਇੱਥੋਂ ਉਹ ਬੈਂਗਲੁਰੂ ਦੀ ਨੈਸ਼ਨਲ ਕ੍ਰਿਕੇਟ ਅਕੈਡਮੀ ‘ਚ ਰਿਹੈਬ ਦੀ ਪ੍ਰਕਿਰਿਆ ਤੋਂ ਗੁਜਰਣਗੇ, ਕਿਉਂਕਿ ਉਨ੍ਹਾਂ ਨੂੰ ਆਈਪੀਐਲ ਦੇ 13ਵੇਂ ਸੀਜ਼ਨ ਦੇ ਦੌਰਾਨ ਸੱਟ ਲੱਗੀ ਸੀ।

ਕਿਸਾਨਾਂ ਦੇ ਹੱਕ ‘ਚ ਨਿੱਤਰੇ ਸੰਨੀ ਦਿਓਲ !ਕੈਪਟਨ ਅਮਰਿੰਦਰ ਸਿੰਘ ਨੂੰ ਆਖੀ ਵੱਡੀ ਗੱਲ !ਖੁਸ਼ ਕਰਤੇ ਕਿਸਾਨ !

ਮੁੰਬਈ ਇੰਡੀਅਨਸ ਨੂੰ ਆਪਣੀ ਕਪਤਾਨੀ ‘ਚ ਪੰਜਵਾਂ ਖਿਤਾਬ ਜਿਤਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੇ ਮੁੰਬਈ ਪਰਤਣ ਤੋਂ ਬਾਅਦ ਇੱਕ ਇਮੋਸ਼ਨਲ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਆਈਪੀਐਲ 2020 ਦੇ ਫਾਇਨਲ ‘ਚ ਦਿੱਲੀ ਕੈਪੀਟਲਸ ਨੂੰ ਪੰਜ ਵਿਕਟਾਂ ਨਾਲ ਹਾਰਨ ਤੋਂ ਬਾਅਦ ਉਨ੍ਹਾਂ ਦੀ ਟੀਮ ਨੂੰ ਸਫਲਤਾ ਮਿਲੀ ਸੀ। ਹਾਲਾਂਕਿ, ਰੋਹਿਤ ਸ਼ਰਮਾ ਨੇ ਜਿਸ ਗੱਲ ਦਾ ਜ਼ਿਕਰ ਕੀਤਾ ਹੈ ਉਹ ਭਾਵੁਕ ਕਰ ਦੇਣ ਵਾਲੀ ਹੈ, ਕਿਉਂਕਿ ਉਨ੍ਹਾਂ ਨੇ ਦੱਸਿਆ ਹੈ ਕੀ ਕਿਸ ਤਰ੍ਹਾਂ ਇਸ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਦੇ ਦਿਨ ਨਿਕਲੇ ਹਨ।

ਦਿੱਲੀ ਪਹੁੰਚੇ ਕਿਸਾਨਾਂ ਨੇ ਕਰਤਾ ਮੀਟਿੰਗ ਤੋਂ ਪਹਿਲਾਂ ਵੱਡਾ ਐਲਾਨ !ਰੱਖਤੀ ਕਿਸਾਨਾਂ ਨੇ ਕੇਂਦਰ ਅੱਗੇ ਵੱਡੀ ਮੰਗ !

ਹਿਟਮੈਨ ਰੋਹਿਤ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਆਈਪੀਐਲ ਦੇ 13ਵੇਂ ਸੀਜ਼ਨ ਦੀਆਂ ਦਰਜਨ ਭਰ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਜਦੋਂ ਅਸੀ ਯੂਏਈ ਪੁੱਜੇ ਤਾਂ ਹੈਸ਼ਟੈਗ ਬਬਲ ਲਾਈਫ਼ ਟ੍ਰੈਂਡ ਕਰ ਰਿਹਾ ਸੀ। 3 ਮਹੀਨੇ ਬਾਅਦ ਮੈਂ ਕਹਿ ਸਕਦਾ ਹਾਂ ਕਿ ਇਹ ਸੀਜ਼ਨ ਇੱਕ ਖਾਸ ਸੀ। ਕੁਆਰਨਟਾਇਨ ‘ਚ 6 ਦਿਨ ਤੱਕ ਰਹਿਣ ਅਤੇ ਫਿਰ ਸਿਖਲਾਈ ਤੋਂ ਬਾਅਦ ਇਹ ਆਈਪੀਐਲ 2020 ਲਈ ਸਮਾਂ ਸੀ। ਟੀਮ ਰੂਮ ਸਾਡਾ ਲੀਵਿੰਗ ਰੂਮ ਬਣ ਗਿਆ ਸੀ।

🔴LIVE🔴ਦਿੱਲੀ ‘ਚ ਕਿਸਾਨ ਕਰਨਗੇ ਆਰ ਪਾਰ ਦੀ ਲੜਾਈ ! ਵੱਖਰੇ ਰਾਹ ‘ਤੇ ਤੁਰੀ ਆਹ ਕਿਸਾਨ ਜਥੇਬੰਦੀ !

ਰੋਹਿਤ ਸ਼ਰਮਾ ਨੇ ਆਈਪੀਐਲ 2020 ਦੇ ਫਾਇਨਲ ‘ਚ ਅੱਧੀ ਪਾਰੀ ਖੇਡੀ ਸੀ ਅਤੇ ਟੀਮ ਲਈ ਅਹਿਮ ਮੌਕੇ ‘ਤੇ ਦੌੜਾਂ ਬਣਾਈਆਂ ਸਨ। ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਨੂੰ ਆਈਪੀਐਲ ਦੇ ‘ਚ ਹੈਮਸਟਰਿੰਗ ਇੰਜ਼ਰੀ ਤੋਂ ਗੁਜ਼ਰਨਾ ਪਿਆ ਸੀ। ਇਸ ਤੋਂ ਬਾਅਦ ਉਹ ਕਈ ਮੈਚ ਖੇਡ ਨਹੀਂ ਪਾਏ ਸਨ। ਇੱਥੋ ਤੱਕ ਕਿ ਉਹ ਆਸਟ੍ਰੇਲੀਆ ਦੌਰੇ ‘ਤੇ ਜਾਣ ਵਾਲੀ ਟੀਮ ‘ਚ ਵੀ ਨਹੀਂ ਚੁਣੇ ਗਏ ਸਨ ਪਰ ਬਾਅਦ ‘ਚ ਟੈਸਟ ਟੀਮ ‘ਚ ਉਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਸੀ।

 

View this post on Instagram

 

A post shared by Rohit Sharma (@rohitsharma45)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button