Breaking NewsD5 specialEntertainmentNewsPunjabTop News

ਸਿੱਧੂ ਮੂਸੇਵਾਲਾ ਨੂੰ ਚੰਡੀਗੜ੍ਹ ਜਿਲ੍ਹਾ ਅਦਾਲਤ ਨੇ ਭੇਜਿਆ ਨੋਟਿਸ, FIR ਦਰਜ ਕਰਵਾਉਣ ਦੀ ਮੰਗ

ਪਟਿਆਲਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ। ਮੂਸੇਵਾਲਾ ਦੇ ਗੀਤ ਸੰਜੂ ‘ਚ ਵਕੀਲਾਂ ਦਾ ਅਕਸ ਖ਼ਰਾਬ ਕਰਨ ਦੇ ਮਾਮਲੇ ‘ਚ ਮੂਸੇਵਾਲਾ ਖਿਲਾਫ ਜਿਲ੍ਹਾ ਅਦਾਲਤ ‘ਚ ਐਡਵੋਕੇਟ ਸੁਨੀਲ ਮੱਲਣ ਨੇ ਸ਼ਿਕਾਇਤ ਦਰਜ ਕੀਤੀ ਸੀ। ਇਸ ਨੂੰ ਲੈ ਕੇ ਅਦਾਲਤ ਵੱਲੋਂ ਮੂਸੇਵਾਲਾ ਨੂੰ ਵੀ ਇਕ ਸੰਮਨ ਭੇਜਿਆ ਗਿਆ ਸੀ।

Khabran Da Sira : ਭਾਜਪਾ ਦੀ ਨਵੀਂ ਰਣਨੀਤੀ, ਅਕਾਲੀਆਂ ਨੂੰ ਝਟਕਾ, ਕਾਂਗਰਸ ‘ਚ ਘਮਾਸਾਣ, ਯੂਕ੍ਰੇਨ ਤੋਂ ਆਈ ਵੱਡੀ ਖ਼ਬਰ

ਪਰ ਉਹ ਸੰਮਨ ਮੂਸੇਵਾਲਾ ਨੇ ਰਿਸੀਵ ਨਹੀਂ ਕੀਤਾ। ਜਿਲ੍ਹਾ ਅਦਾਲਤ ‘ਚ ਹੋਈ ਸੁਣਵਾਈ ਦੌਰਾਨ ਅਦਾਲਤ ਵੱਲੋਂ ਮੂਸੇਵਾਲਾ ਤੋਂ ਇਲਾਵਾ ਸੰਜੂ ਗਾਣੇ ਦੇ ਵੀਡੀਓ ਡਾਇਰੈਕਟਰ ਨਵਕਰਨ ਤੇ ਸਰਪੰਚ ਗ੍ਰਾਮ ਪੰਚਾਇਤ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ। ਇਸ ਕੇਸ ‘ਚ ਮੁਲਜ਼ਮ ਹੰਗਾਮਾ ਕੰਪਨੀ ਵੱਲੋਂ ਐਡਵੋਕੇਟ ਵਿਸ਼ਾਲ ਸਤੀਜਾ ਤੇ ਆਈਟਿਊਨਜ਼ ਵੱਲੋਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਜਵਾਬ ਦਾਖ਼ਲ ਕੀਤਾ। ਇਸ ਤੋਂ ਬਾਅਦ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 29 ਮਾਰਚ ਦੀ ਤਰੀਕ ਪਾਈ ਗਈ।

ਗੋਲਾਬਾਰੀ ’ਚ ਫਸੀਆਂ ਪੰਜਾਬ ਦੀਆਂ ਕੁੜੀਆਂ, ਯੂਕਰੇਨ ਤੋਂ ਆਈ ਵੀਡੀਓ, ਮਾੜੇ ਹਾਲਾਤਾਂ ਦੀ ਦੱਸੀ ਸੱਚਾਈ

ਇਸ ਮਾਮਲੇ ‘ਚ ਮੂਸੇਵਾਲਾ ਤੋਂ ਇਲਾਵਾ ਡਾਇਰੈਕਟਰ ਗਗਨਦੀਪ ਸਿੰਘ (ਦ ਕਿਡ), ਵੀਡੀਓ ਡਾਇਰੈਕਟਰ ਨਵਕਰਨ ਬਰਾੜ, ਗੋਲਡ ਮੀਡੀਆ ਦੇ ਮਾਲਕ ਅਰਸ਼ਦੀਪ ਸਿੰਘ, ਪਿੰਡ ਮੂਸੇ ਦੇ ਸਰਪੰਚ, ਯੂਟਿਊਬ, ਹੰਗਾਮਾ, ਸਪੋਟੀਫਾਈ, ਗਾਣਾ, ਵਿੰਕ ਮਿਊਜ਼ਿਕ ਤੇ ਆਈਟਿਊਨਜ਼ ਨੂੰ ਵੀ ਪਾਰਟੀ ਬਣਾਇਆ ਹੈ ਤੇ ਅਦਾਲਤ ਵੱਲੋਂ ਸਾਰੀਆਂ ਨੂੰ ਨੋਟਿਸ ਜਾਰੀ ਹੋ ਗਿਆ ਹੈ। ਇਹ ਕੇਸ ਜੇਐੱਮਆਈਸੀ ਰਣਦੀਪ ਕੁਮਾਰ ਦੀ ਅਦਾਲਤ ‘ਚ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button