ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ Live
ਪਟਿਆਲਾ : ਪੰਜਾਬ ਦੇ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਮੀਟਿੰਗ ਹੋਈ। ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮੰਡਲ ਨੂੰ ਇਹ ਕੁੱਝ ਸੁਝਾਅ ਦਿੱਤੇ ਹਨ।
1. ਕੇਂਦਰ ਨੂੰ ਰਾਜਾਂ ਨੂੰ ਆਰਥਿਕ ਤੌਰ ‘ਤੇ ਸ਼ਕਤੀਸ਼ਾਲੀ ਬਣਾਉਣਾ ਚਾਹੀਦਾ ਹੈ। ਸੂਬਿਆਂ ਦੀ ਮਾਈਕਰੋ-ਪਲਾਨਿੰਗ ਵਿਚ ਲਚਕਤਾ ਹੋਣੀ ਚਾਹੀਦੀ ਹੈ ਅਤੇ ਕੇਂਦਰ ਨੂੰ ਸੂਬੇ ਅੰਦਰ ਕੋਵਿਡ-19 ਦੇ ਮੱਦੇਨਜ਼ਰ ਲਾਲ,ਸੰਤਰੀ / ਪੀਲੇ ਅਤੇ ਹਰੇ ਜ਼ੋਨ ਬਣਾਉਣ ਦੀ ਜ਼ਿੰਮੇਵਾਰੀ ਸਾਨੂੰ ਦੇਣੀ ਚਾਹੀਦੀ ਹੈ।
Punjab ਦਾ ਬੇੜਾ ਗਰਕ ਕਰਨ ਲੱਗੇ ਲੀਡਰ! ਕਰੋਨਾ ‘ਚ 2 ਹਜ਼ਾਰ ਕਰੋੜ ਦਾ ਘਪਲਾ! Latest News- D5 Channel Punjab
2. ਵੱਧ ਤੋਂ ਵੱਧ ਟੈਸਟ ਕਰਨ ਦੀ ਜ਼ਰੂਰਤ ਹੈ। ਅਸੀਂ ਆਪਣੀ ਟੈਸਟ ਦੀ ਸਮਰੱਥਾ ਤੇਜ਼ੀ ਨਾਲ ਪ੍ਰਤੀ ਦਿਨ ਤਕਰੀਬਨ 2,500 ਤੱਕ ਵਧਾ ਦਿੱਤੀ ਹੈ ਪਰ ਇਹ ਕਾਫ਼ੀ ਨਹੀਂ ਹੈ। ਸਾਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਕੇਂਦਰੀ ਲੈਬਾਂ ਦੀ ਜ਼ਰੂਰਤ ਹੈ ਤਾਂ ਜੋ ਟੈਸਟਿੰਗ ਲਈ ਉਨ੍ਹਾਂ ਨੂੰ ਤੁਰੰਤ ਨਿਰਦੇਸ਼ ਦਿੱਤੇ ਜਾ ਸਕਣ।
3. ਪਰਾਲੀ ਪ੍ਰਬੰਧਨ ਲਈ ਇੱਕ ਵਾਧੂ ਬੋਨਸ ਦੇ ਨਾਲ ਝੋਨੇ ਲਈ ਛੇਤੀ ਐਮਐਸਪੀ ਘੋਸ਼ਿਤ ਕਰਨਾ। ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਕਿਸਾਨੀ ਦੀ ਆਮਦਨੀ ‘ਤੇ ਕੋਈ ਅਸਰ ਨਾ ਪਵੇ ਅਤੇ ਇਸ ਦੇ ਜ਼ਰੀਏ ਅਸੀਂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੇ ਯੋਗ ਹੋ ਪਾਵਾਂਗੇ।
ਕੋਰੋਨਾ ਪੀੜਤ ਦੀ 2 ਜੱਜਾਂ ਨੂੰ ਸੁਣਵਾਈ ਕਰਨੀ ਪਈ ਮਹਿੰਗੀ, ਵੱਡੀ ਲਾਪਰਵਾਹੀ ਵੀ ਆਈ ਸਾਹਮਣੇ! D5 Channel Punjabi
4. ਪੰਜਾਬ ਦਾ ਕੇਂਦਰ ਵੱਲ ਜੀਐਸਟੀ ਦਾ 4367 ਕਰੋੜ ਰੁਪਏ ਦਾ ਬਕਾਇਆ ਤੇ 3 ਮਹੀਨੇ ਦਾ ਮਾਲੀਆ ਗਰਾਂਟ ਜਲਦ ਤੋਂ ਜਲਦ ਸਾਨੂੰ ਜਾਰੀ ਕੀਤਾ ਜਾਣਾ ਚਾਹੀਦਾ ਹੈ। ਕੋਵਿਡ-19 ਵਿਰੁੱਧ ਇਸ ਲੜਾਈ ਵਿੱਚ ਸੂਬਿਆਂ ਨੂੰ ਪੂਰਣ ਉਪਕਰਨਾਂ ਨਾਲ ਲੈਸ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇਹ ਲੜਾਈ ਵਧੀਆ ਢੰਗ ਨਾਲ ਲੜ ਸਕੀਏ ਤੇ ਪੰਜਾਬ ਨੂੰ ਇਸ ਸਮੇਂ ਮਾਲੀ ਸਹਾਇਤਾ ਦੀ ਸਖ਼ਤ ਜ਼ਰੂਰਤ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.