Breaking NewsD5 specialIndiaNewsPoliticsPunjab

ਮੁਸ਼ਕਿਲਾਂ ‘ਚ Hans Raj Hans, ਅਦਾਲਤ ਨੇ ਕੱਢੇ ਵਾਰੰਟ, ਹੋਵੇਗੀ ਵੱਡੀ ਕਾਰਵਾਈ ?

ਨਵੀਂ ਦਿੱਲੀ : ਮਾਣਹਾਨੀ ਦੇ ਇੱਕ ਮਾਮਲੇ ‘ਚ ਦਿੱਲੀ ਦੇ ਰਾਉਜ ਐਵੇਨਿਊ ਕੋਰਟ ਨੇ ਬੀਜੇਪੀ ਸਾਂਸਦ ਹੰਸ ਰਾਜ ਹੰਸ, ਪਰਵੇਸ਼ ਵਰਮਾ ਅਤੇ ਮਨਜਿੰਦਰ ਸਿਰਸਾ ਦੇ ਖਿਲਾਫ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਕੋਰਟ ਵਿੱਚ ਹਾਜਰ ਨਾ ਹੋਣ ਦੀ ਵਜ੍ਹਾ ਨਾਲ ਆਰੋਪੀਆਂ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਤਿੰਨਾਂ ਦੇ ਖਿਲਾਫ ਮਾਣਹਾਨੀ ਦਾ ਕੇਸ਼ ਦਰਜ ਕੀਤਾ ਸੀ।

Breaking || ਮੁਸ਼ਕਿਲਾਂ ‘ਚ Hans Raj Hans, ਅਦਾਲਤ ਨੇ ਕੱਢੇ ਵਾਰੰਟ, ਹੋਵੇਗੀ ਵੱਡੀ ਕਾਰਵਾਈ ?

ਜਿਸਦੀ ਸੁਣਵਾਈ ਲਈ ਅੱਜ ਸਾਰੇ ਆਰੋਪੀਆਂ ਨੇ ਕੋਰਟ ‘ਚ ਪੇਸ਼ ਹੋਣਾ ਸੀ ਪਰ ਕੋਰਟ ਦੇ ਸੰਮਨ ਦੇ ਬਾਵਜੂਦ ਤਿੰਨੇ ਪੇਸ਼ ਨਹੀਂ ਹੋਏ।ਪਿਛਲੀ 28 ਨਵੰਬਰ ਨੂੰ ਕੋਰਟ ਨੇ ਇਸ ਮਾਮਲੇ ਵਿੱਚ ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤੀਵਾਰੀ ਸਮੇਤ ਛੇ ਨੇਤਾਵਾਂ ਦੇ ਖਿਲਾਫ਼ ਸੰਮਨ ਜਾਰੀ ਕੀਤਾ ਸੀ। ਇਹਨਾਂ ਵਿੱਚ ਦਿੱਲੀ ਤੋਂ ਬੀਜੇਪੀ ਸਾਂਸਦ ਹੰਸਰਾਜ ਹੰਸ, ਪ੍ਰਵੇਸ਼ ਵਰਮਾ, ਹਰੀਸ਼ ਖੁਰਾਨਾ, ਵਿਧਾਇਕ ਵਿਜੇਂਦਰ ਗੁਪਤਾ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ 18 ਦਸੰਬਰ ਨੂੰ ਕੋਰਟ ‘ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button