Breaking NewsD5 specialNewsPunjabUncategorized

ਮੁਸਲਮਾਨ ਨਾਲ ਭੱਜੀ ਹਿੰਦੂ ਕੁੜੀ! ਲੋਕਾਂ ਨੇ ਦਿੱਤੀ ਚੇਤਾਵਨੀ | ਪ੍ਰੇਮੀ ਜੋੜੇ ਨੇ ਵੀ ਵੀਡੀਓ ਵਾਇਰਲ ਕੀਤੀ Hindu Girl

ਬਠਿੰਡਾ : ਕਹਿੰਦੇ ਨੇ ਪਿਆਰ ਇਨਸਾਨ ਤੋਂ ਕੁਝ ਵੀ ਕਰਵਾ ਦਿੰਦਾ ਹੈ ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ 20 ਸਾਲ ਦੀ ਹਿੰਦੂ ਧਰਮ ਦੀ ਕੁੜੀ ਦੇ ਪਿਆਰ ‘ਚ ਮੁਸਲਮਾਨ ਧਰਮ ਦੇ ਮੁੰਡੇ ਨੇ ਆਪਣਾ ਧਰਮ ਪਰਿਵਰਤਨ ਕਰਕੇ ਹਿੰਦੂ ਧਰਮ ਦੀ ਕੁੜੀ ਦੇ ਨਾਲ ਵਿਆਹ ਕਰਾ ਲਿਆ।

ਦੇਖੋ Live ਹੋ ਕੇ ਕਿਉਂ ਰੋਣ ਲਈ ਮਜਬੂਰ ਹੋਏ Balwant Singh Ramuwalia ! D5 Channel Punjabi

ਪ੍ਰੇਮੀ ਅਤੇ ਪ੍ਰੇਮਿਕਾ ਨੇ ਇਸ ਗੱਲ ਦਾ ਖੁਲਾਸਾ ਇੱਕ ਵੀਡੀਓ ਦੇ ਜ਼ਰੀਏ ਕੀਤਾ ਜਿਸ ‘ਚ ਦੋਵਾਂ ਨੇ ਦੱਸਿਆ ਕਿ ਉਹ 2 ਸਾਲ ਤੋਂ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਜੋ ਗੱਲ ਕੁੜੀ ਨੇ ਆਪਣੇ ਪਰਿਵਾਰ ਨੂੰ ਵੀ ਦੱਸੀ ਸੀ ਪਰ ਕੁੜੀ ਦੇ ਪਰਿਵਾਰ ਵਾਲੇ ਇਸ ਗੱਲ ਦਾ ਵਿਰੋਧ ਕਰਦੇ ਸਨ। ਜਿਸ ਤੋਂ ਬਾਅਦ ਕੁੜੀ ਆਪਣੇ ਪ੍ਰੇਮੀ ਦੇ ਨਾਲ ਚਲੇ ਗਈ ਅਤੇ 24 ਤਾਰੀਕ ਨੂੰ ਦੋਵਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਿਆਹ ਕਰਾ ਲਿਆ ਅਤੇ ਉਹ ਮੰਦਿਰ ਵਿੱਚ ਵੀ ਵਿਆਹ ਕਰਾ ਚੁੱਕੇ ਹਨ। ਕੁੜੀ ਦੇ ਪਰਿਵਾਰ ਵਾਲਿਆਂ ਵਲੋਂ ਉਨ੍ਹਾਂ ‘ਤੇ ਹਮਲਾ ਵੀ ਕੀਤਾ ਗਿਆ ਹੈ ਜਿਸਦੇ ਚੱਲਦਿਆਂ ਉਨ੍ਹਾਂ ਉਹ ਸੁਰੱਖਿਆ ਦੀ ਮੰਗ ਕਰ ਰਹੇ ਹਨ।

ਵੱਡੇ ਕਾਂਗਰਸੀ MLA ਦਾ ਕਰੀਬੀ ਹਜਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ!, ਤਸਵੀਰਾਂ ਵੀ ਆਈਆਂ ਸਾਹਮਣੇ

ਉਥੇ ਹੀ ਕੁੜੀ ਦੇ ਪਰਿਵਾਰ ਵਾਲਿਆਂ ਦੇ ਨਾਲ ਪੁਲਿਸ ਥਾਣੇ ‘ਚ ਪਹੁੰਚੇ ਪੰਜਾਬ ਬੀਜੇਪੀ ਸਕੱਤਰ ਨੇ ਕਿਹਾ ਕਿ ਕੁੜੀ ਮੁਸਲਮਾਨ ਮੁੰਡੇ ਦੇ ਨਾਲ ਹੀ ਰਹਿ ਰਹੀ ਹੈ ਪਰ ਪੁਲਿਸ ਪੀੜਿਤ ਪਰਿਵਾਰ ਦੀ ਕੋਈ ਮਦਦ ਨਹੀਂ ਕਰ ਰਹੀ ਕਿਉਂਕਿ ਮੁਸਲਮਾਨ ਮੁੰਡੇ ਨੇ ਕੋਈ ਧਰਮ ਪਰਿਵਰਤਨ ਨਹੀਂ ਕੀਤਾ ਹੈ ਅਤੇ ਨਾ ਹੀ ਮੁੰਡੇ ਨੇ ਕੁੜੀ ਨਾਲ ਵਿਆਹ ਕਰਵਾਇਆ ਹੈ ਇਹ ਪੂਰਾ ਮਾਮਲਾ ਲਵ ਇਜਹਾਦ ਦਾ ਹੈ। ਉਹ ਪੁਲਿਸ ਤੋਂ ਮੰਗ ਕਰ ਰਹੇ ਹਨ ਕੀ ਜ਼ਲਦੀ ਹੀ ਕੁੜੀ ਨੂੰ ਉਸ ਮੁਸਲਮਾਨ ਮੁੰਡੇ ਦੀ ਚੁੰਗਲ ਤੋਂ ਛਡਾਇਆ ਜਾਵੇ।

ਤੰਬਾਕੂ ਕੰਪਨੀ ਦਾ ਵੱਡਾ ਕਾਂਡ, RAVIDAS JI ਦੀ ਫੋਟੋ ਦੀ ਕੀਤੀ ਬੇਅਦਬੀ ਗੁੱਸੇ ‘ਚ ਆਏ ਲੋਕ, ਮੱਚਿਆ ਹਾਹਾਕਾਰ

ਕੁੜੀ ਦੀ ਮਾਂ ਮੁਤਾਬਕ ਉਨ੍ਹਾਂ ਦੀ ਕੁੜੀ ਨੂੰ ਗੁੰਮਰਾਹ ਕੀਤਾ ਗਿਆ ਹੈ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕੁੜੀ ਨੂੰ ਅੱਗੇ ਵੇਚ ਨਾ ਦਿੱਤਾ ਜਾਵੇ ਇਸ ਲਈ ਉਹ ਪੁਲਿਸ ਤੋਂ ਲਗਾਤਾਰ ਮੰਗ ਕਰ ਰਹੇ ਹਨ ਕਿ ਕੁੜੀ ਨੂੰ ਲੱਭ ਕੇ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾਵੇ ਕਿਉਂਕਿ ਉਸਦਾ 12 ਦਿਨ ਤੋਂ ਕੋਈ ਅਤਾ ਪਤਾ ਨਹੀਂ ਹੈ।

ਪੱਤਰਕਾਰ ਦੇ ਕਤਲ ਮਾਮਲੇ ‘ਚ ਚੰਦੂਮਾਜਰਾ ਦਾ ਵੱਡਾ ਖੁਲਾਸਾ, ਖੋਲ੍ਹਤੇ ਪੁਲਿਸ ਦੇ ਗੁੱਝੇ ਭੇਦ! D5 channel Punjabi

ਪੁਲਿਸ ਮੁਤਾਬਕ ਮੁੰਡਾ ਅਤੇ ਕੁੜੀ ਬਾਲਿਗ ਹਨ ਜਿਸਦੇ ਚਲਦਿਆਂ ਉਨ੍ਹਾਂ ਨੇ ਵਿਆਹ ਕੀਤਾ ਹੈ। ਹਾਈਕੋਰਟ ਦੇ ਵੱਲੋਂ ਪ੍ਰੋਟੈਕਸ਼ਨ ਦਿੱਤੀ ਗਈ ਹੈ। ਦੋਵਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਇਨ੍ਹਾਂ ਦੇ ਘਰ ‘ਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਹਮਲਾ ਕੀਤਾ ਹੈ। ਪੁਲਿਸ ਵੱਲੋਂ ਬਿਆਨ ਦਰਜ਼ ਕਰ ਲਏ ਗਏ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਮੁੰਡਾ ਕੁੜੀ ਨੇ ਸੁਰੱਖਿਆ ਦੀ ਮੰਗ ਕੀਤੀ ਹੈ ਜਿਸਨੂੰ ਧਿਆਨ ‘ਚ ਰੱਖ ਕੇ ਸੁਰੱਖਿਆ ਵੀ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button