Breaking NewsD5 specialEntertainmentNewsTop News

ਮੀਕਾ ਸਿੰਘ-ਕੇਆਰਕੇ ਵਿਵਾਦ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ, ਯੂਟਿਊਬ ‘ਤੇ ਨਵਾਂ ਚੈਨਲ ਖੋਲ ਗਾਇਕ ਕੱਢੀਆਂ ਗਾਲ੍ਹਾਂ

ਮੁੰਬਈ : ਕਮਾਲ ਰਾਸ਼ਿਦ ਖਾਨ (Kamaal Rashid Khan) ਇਨੀਂ ਦਿਨੀਂ ਲਗਾਤਾਰ ਸੁਰਖੀਆਂ ‘ਚ ਛਾਏ ਹੋਏ ਹਨ। ਸੋਸ਼ਲ ਮੀਡੀਆ ‘ਤੇ ਅਕਸਰ ਉਹ ਬਾਲੀਵੁਡ ਸਟਾਰਸ ਨੂੰ ਲੈ ਕੇ ਵਿਵਾਦਿਤ ਟਵੀਟ ਕਰਕੇ ਨਵਾਂ ਵਿਵਾਦ ਖੜਾ ਕਰ ਦਿੰਦੇ ਹਨ। ਇਨੀਂ ਦਿਨੀਂ ਉਨ੍ਹਾਂ ਦੀ ਮੀਕਾ ਸਿੰਘ (Mika Singh) ਦੇ ਨਾਲ ਚੱਲ ਰਹੀ ਜ਼ਬਰਦਸਤ ਵਾਰ ਚਰਚਾ ‘ਚ ਹੈ। ਦੋਵੇਂ ਇੱਕ – ਦੂਜੇ ‘ਤੇ ਲਗਾਤਾਰ ਭੜਾਸ ਕੱਢ ਰਹੇ ਹਨ। ਇਸ ਵਾਰ ਨੇ ਉਦੋਂ ਜ਼ੋਰ ਫੜ ਲਿਆ ਜਦੋਂ ਮੀਕਾ ਸਿੰਘ ਨੇ ਕਮਾਲ ਆਰ ਖਾਨ ਨੂੰ ਲੈ ਕੇ ਇੱਕ ਗੀਤ ‘ਕੁੱਤਾ’ ਰਿਲੀਜ਼ ਕਰ ਦਿੱਤਾ। ਹੁਣ ਮੀਕਾ ਸਿੰਘ ਨੂੰ ਕਰਾਰਾ ਜਵਾਬ ਦਿੰਦੇ ਹੋਏ ਕੇਆਰਕੇ ਨੇ ਆਪਣਾ ਯੂਟਿਊਬ ਚੈਨਲ ਖੋਲ ਲਿਆ ਹੈ।

BIG BREAKING ਕੈਪਟਨ ਦੇ OSD ਦਾ ਵੱਡਾ ਧਮਾਕਾ ! ਹਾਈਕਮਾਨ ਨਾਲ ਲਿਆ ਪੰਗਾ ! ਵੱਡੀ ਬਗਾਵਤ !ਕੈਪਟਨ ਬਾਰੇ ਕਹੀ ਆਹ ਗੱਲ!

ਦਰਅਸਲ ਮੀਕਾ ਸਿੰਘ (Mika Singh) ਦੇ ਗੀਤ ਦੇ ਜਵਾਬ ‘ਚ ਕੇਆਰਕੇ ਨੇ ਵੀ ਮੀਕਾ ਸਿੰਘ ਨੂੰ ਲੈ ਕੇ ਯੂਟਿਊਬ ‘ਤੇ ਇੱਕ ਗੀਤ ਰਿਲੀਜ ਕਰ ਦਿੱਤਾ ਪਰ ਕਮਾਲ ਆਰ ਖਾਨ ਦੇ ਗੀਤ ਨੂੰ ਰਿਲੀਜ਼ ਕਰਨ ਤੋਂ ਬਾਅਦ ਯੂਟਿਊਬ ਨੇ ਉਨ੍ਹਾਂ ਦਾ ਚੈਨਲ ਬਲਾਕ ਕਰ ਦਿੱਤਾ। ਹਾਲਾਂਕਿ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਦਾ ਵੀਡੀਓ ਯੂਟਿਊਬ ‘ਤੇ ਵਾਪਸ ਆ ਗਿਆ ਪਰ ਕੇਆਰਕੇ ਇਸ ਗੱਲ ਤੋਂ ਕਾਫ਼ੀ ਨਾਰਾਜ਼ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਨਵੇਂ ਚੈਨਲ ਦੇ ਜ਼ਰੀਏ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ ਹੈ। ਆਪਣੇ ਨਵੇਂ ਚੈਨਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਟਵਿਟਰ ‘ਤੇ ਚੈਨਲ ਦਾ ਲਿੰਕ ਸ਼ੇਅਰ ਕਰਦੇ ਹੋਏ ਕਮਾਲ ਨੇ ਲਿਖਿਆ ਹੈ ਕਿ ਦੋਸਤੋ, ਇਹ ਮੇਰਾ ਨਵਾਂ ਯੂਟਿਊਬ ਚੈਨਲ ਹੈ, ਹੁਣ ਇੱਥੇ ਫੁਲ ਧਮਾਲ ਹੋਵੇਗਾ..ਮੀਕੇ ਦੇ ਬੇਸ਼ਰਮ ਚਮਚੇ।

ਕਿਸਾਨਾਂ ਨੇ ਖੋਲ੍ਹਿਆ ਮੋਰਚਾ ! ਰੱਖਤੀ ਨਵੀਂ ਮੰਗ ! ਭਖਿਆ ਮਾਹੌਲ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ !

ਆਪਣੇ ਇਸ ਨਵੇਂ ਵੀਡੀਓ ‘ਚ ਕਮਾਲ (KRK YouTube Channel) ਨੇ ਮੀਕੇ ਦੇ ਨਾਲ ਹੀ ਬਿੰਦੂ ਦਾਰਾ ਸਿੰਘ, ਸਿੰਗਰ ਤੋਸ਼ੀ, ਅਲੀ ਕੁਲੀ ਮਿਰਜ਼ਾ, ਰਘੂ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਇਸਦੇ ਨਾਲ ਹੀ ਇਨ੍ਹਾਂ ਚਾਰਾਂ ਨੂੰ ਮੀਕਾ ਦਾ ਦਲਾਲ ਦੱਸਿਆ ਹੈ। ਵੀਡੀਓ ‘ਚ ਕੇਆਰਕੇ ਨੇ ਭੱਦੀ ਸ਼ਬਦਾਵਲੀ ਦਾ ਵੀ ਪ੍ਰਯੋਗ ਕੀਤਾ ਹੈ। ਅਜਿਹੇ ‘ਚ ਸਾਫ਼ ਹੈ ਕਿ ਕੇਆਰਕੇ ਨੇ ਮੀਕਾ ਸਿੰਘ ਦੇ ਨਾਲ ਨਾਲ ਇਨ੍ਹਾਂ ਚਾਰ ਹੋਰ ਲੋਕਾਂ ਨਾਲ ਪੰਗਾ ਲਿਆ ਹੈ ਹੁਣ ਦੇਖਣਾ ਹੋਵੇਗਾ ਇਨ੍ਹਾਂ ਚਾਰ ਲੋਕਾਂ ਦਾ ਇਸ ਤੇ ਕੀ ਰਿਐਕਸ਼ਨ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button