Breaking NewsD5 specialEntertainmentNews

‘ਮਿਹਨਤ ਤੋਂ ਬਿਨ੍ਹਾਂ ਮਿਲੀ ਸਫ਼ਲਤਾ ਮਜ਼ੇਦਾਰ ਨਹੀਂ’

ਪਟਿਆਲਾ : ਰੈਪਰ ਯੋ ਯੋ ਹਨੀ ਸਿੰਘ ਦਾ ਮੰਨਣਾ ਹੈ ਕਿ ਸੰਘਰਸ਼ ਇਨਸਾਨ ਨੂੰ ਕਾਫ਼ੀ ਕੁਝ ਸਿਖਾਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕੀ ਉਨ੍ਹਾਂ ਦੇ ਸੰਘਰਸ਼ਾਂ ਨੇ ਉਨ੍ਹਾਂ ਨੂੰ ਸਮੇਂ ਦੇ ਨਾਲ ਬਦਲਣ ‘ਚ ਕਾਫ਼ੀ ਮਦਦ ਕੀਤੀ ਹੈ। ਹਨੀ ਨੇ ਦੱਸਿਆ , ‘‘ਸੰਘਰਸ਼ ਦੇ ਬਿਨ੍ਹਾਂ ਮਿਲੀ ਸਫਲਤਾ ਦਾ ਕੋਈ ਮਜ਼ਾ ਨਹੀਂ ਹੈ। ਸੰਘਰਸ਼ ਜ਼ਰੂਰੀ ਹੈ, ਇਹ ਇਨਸਾਨ ਨੂੰ ਕਾਫ਼ੀ ਕੁਝ ਸਿਖਾਉਂਦਾ ਹੈ।

🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!

ਸਮੇਂ ਦੇ ਬਦਲਣ ਨਾਲ ਮੇਰੇ ‘ਚ ਵੀ ਕਈ ਬਦਲਾਅ ਆਏ ਹਨ। ਮੇਰਾ ਮੰਨਣਾ ਹੈ ਕਿ ਜ਼ਿੰਦਗੀ ‘ਚ ਥੋੜ੍ਹਾ – ਬਹੁਤ ਸੰਘਰਸ਼ ਤਾਂ ਹੋਣਾ ਹੀ ਚਾਹੀਦਾ ਹੈ।’’‘ਅੰਗ੍ਰੇਜੀ ਬੀਟ’,‘ਬ੍ਰਾਊਨ ਰੰਗ’ ਅਤੇ ‘ਲਵ ਡੋਜ਼’ ਜਿਹੇ ਕਈ ਧਮਾਕੇਦਾਰ ਗਾਣਿਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਰੈਪਰ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ਾਂ ਨੂੰ ਯਾਦ ਕੀਤਾ ਹੈ।

ਕਿਸਾਨਾਂ ਤੋਂ ਵੱਧ ਆਹ ਲੋਕਾਂ ਨੇ ਬਣਾਈ ਕੈਪਟਨ ਦੇ ਮੰਤਰੀ ਦੀ ਰੇਲ!

ਉਨ੍ਹਾਂ ਨੇ ਕਿਹਾ,‘ਲੋਕ ਮੈਨੂੰ ਮੇਰੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ਾਂ ਦੇ ਬਾਰੇ ‘ਚ ਪੁੱਛਦੇ ਹਨ। ਸੰਘਰਸ਼ ਪਹਿਲਾਂ ਵੀ ਰਿਹਾ ਹੈ, ਅੱਜ ਵੀ ਹੈ ਅਤੇ ਕੱਲ੍ਹ ਵੀ ਰਹੇਗਾ। ਸੰਘਰਸ਼ ਦੇ ਬਿਨ੍ਹਾਂ ਲੜਨ ‘ਚ ਜੋਸ਼ ਦਾ ਅਨੁਭਵ ਨਹੀਂ ਹੁੰਦਾ ਹੈ। ਮੇਰੇ ਖਿਆਲ ਨਾਲ ਸੰਘਰਸ਼ ਚੰਗਾ ਹੈ। ਮੈਂ ਵੀ ਆਪਣੇ ਸ਼ੁਰੂਆਤੀ ਦਿਨਾਂ ‘ਚ ਕਾਫ਼ੀ ਸੰਘਰਸ਼ ਕੀਤੇ ਹਨ।’ ਹਨੀ ਸਿੰਘ ਹਾਲ ਹੀ ‘ਚ ਆਪਣੇ ਗੀਤ ‘ਬਿੱਲੋ ਤੂੰ ਅੱਗ’ ਦੇ ਨਾਲ ਆਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button