ਮਿਸਰ ਬਾਲ ਨਜ਼ਰਬੰਦੀ ਕੇਂਦਰ ‘ਚ ਅੱਗ ਲੱਗਣ ਨਾਲ 6 ਬੱਚਿਆਂ ਦੀ ਮੌਤ
ਕਾਹਿਰਾ : ਮਿਸਰ ਦੀ ਰਾਜਧਾਨੀ ਕਾਹਿਰਾ ‘ਚ ਇੱਕ ਬਾਲ ਨਜ਼ਰਬੰਦੀ ਕੇਂਦਰ ‘ਚ ਅੱਗ ਲੱਗ ਗਈ, ਜਿਸ ‘ਚ ਘੱਟ ਤੋਂ ਘੱਟ 6 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਮਾਰਜ ਜ਼ਿਲ੍ਹਾ ਸਥਿਤ ਕੇਂਦਰ ਦੇ ਇੱਕ ਵਾਰਡ ‘ਚ 2 ਬੱਚਿਆਂ ਦੇ ਵਿੱਚ ਝਗੜੇ ਤੋਂ ਬਾਅਦ ਅੱਗ ਲੱਗ ਗਈ। ਇਸ ‘ਚ 24 ਤੋਂ ਜਿਆਦਾ ਬੱਚੇ ਜਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਕੇਂਦਰ ਦੇ ਸੰਚਾਲਕਾਂ ਤੋਂ ਪੁੱਛਗਿਛ ਕਰ ਰਹੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਕਾਂਗਰਸ ‘ਚ ਆਉਣ ਸਾਰ ਖਹਿਰਾ ਨੇ ਹਿਲਾਈ ਸਿਆਸਤ! ਕੇਜਰੀਵਾਲ ਬਾਰੇ ਹੁਣ ਤੱਕ ਦੇ ਵੱਡੇ ਖੁਲਾਸੇ!
ਸਰਕਾਰੀ ਮੀਡੀਆ ਮੁਤਾਬਕ ਅੱਗ ਲੱਗਣ ਦਾ ਸਹੀ ਕਾਰਨ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਹੋ ਸਕਦਾ ਹੈ। ਸਥਾਨਕ ਮੀਡੀਆ ਮੁਤਾਬਕ ਵਾਰਡ ‘ਚ ਤਾਲਾ ਲੱਗਾ ਹੋਣ ਕਾਰਨ ਬੱਚੇ ਉੱਥੋਂ ਭੱਜ ਨਹੀਂ ਪਾਏ। ਮਿਸਰ ਵਿਚ ਸੁਰੱਖਿਆ ਮਾਪਦੰਡਾਂ ਅਤੇ ਦਮਕਲ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਨਹੀਂ ਕੀਤਾ ਜਾਂਦਾ ਹੈ।ਇਸ ਕਾਰਨ ਲੋਕਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ।
🔴LIVE | ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਵੱਡਾ ਫੇਰਬਦਲ! ਭਾਜਪਾ ਆਗੂ ਨਾਲ ਵਾਪਰਿਆ ਭਾਣਾ! ਸਰਕਾਰ ਨੇ ਜਾਰੀ ਕੀਤਾ ਫਰਮਾਨ!
ਮਾਰਚ ਵਿਚ ਵੀ ਕਾਹਿਰਾ ਨੇੜੇ ਕੱਪੜੇ ਦੀ ਇਕ ਫੈਕਟਰੀ ਵਿਚ ਅੱਗ ਲੱਗ ਗਈ ਸੀ ਜਿਸ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ 24 ਜ਼ਖਮੀ ਹੋ ਗਏ ਸਨ। ਦੇਸ਼ ਦੀ ਅਧਿਕਾਰਤ ਅੰਕੜਾ ਏਜੰਸੀ ਦੇ ਮੁਤਾਬਕ 2020 ਵਿਚ ਮਿਸਰ ਵਿਚ ਅੱਗ ਲੱਗਣ ਦੀਆਂ ਕਰੀਬ 52 ਹਜ਼ਾਰ ਘਟਨਾਵਾਂ ਵਾਪਰੀਆਂ ਜਿਸ ਵਿਚ 199 ਲੋਕ ਮਾਰੇ ਗਏ। ਉੱਥੇ 2019 ਵਿਚ ਅਜਿਹੀਆਂ 50,660 ਘਟਨਾਵਾਂ ਵਿਚ 252 ਲੋਕ ਮਾਰੇ ਗਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.