SportsBreaking NewsD5 specialNewsPunjabTop News

ਮਿਲਖਾ ਸਿੰਘ ਦੀ ਹਾਲਤ ‘ਚ ਲਗਾਤਾਰ ਸੁਧਾਰ, ਪਤਨੀ ਵੀ ਕੋਵਿਡ – 19 ਨਾਲ ਡਟ ਕੇ ਲੜ ਰਹੀ ਹੈ ਜੰਗ

ਚੰਡੀਗੜ੍ਹ : ਕੋਵਿਡ – 19 ਵਾਇਰਸ ਨਾਲ ਸੰਕਰਮਿਤ ਭਾਰਤ ਦੇ ਮਹਾਨ ਫਰਾਟਾ ਦੌੜਾਕ ਮਿਲਖਾ ਸਿੰਘ (Milkha Singh) ਦੀ ਹਾਲਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਦੀ ਜਾਣਕਾਰੀ ਪੀਜੀਆਈਐਮਈਆਰ ਹਸਪਤਾਲ ਦੇ ਬੁਲਾਰੇ ਨੇ ਦਿੱਤੀ। ਤਬੀਅਤ ਵਿਗੜਨ ਤੋਂ ਬਾਅਦ 91 ਸਾਲਾ ਮਿਲਖਾ ਸਿੰਘ ਨੂੰ ਪੀਜੀਆਈਐਮਈਆਰ ‘ਚ ਭਰਤੀ ਕਰਵਾਇਆ ਗਿਆ ਸੀ, ਜੋ ਫਿਲਹਾਲ ਆਈਸੀਯੂ ‘ਚ ਹਨ।

🔴LIVE| 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ || D5 Channel Punjabi

ਹਸਪਤਾਲ ਦੇ ਬੁਲਾਰੇ ਅਸ਼ੋਕ ਕੁਮਾਰ ਨੇ ਕਿਹਾ, ‘ਮਹਾਨ ਦੌੜਾਕ ਮਿਲਖਾ ਸਿੰਘ ਦੀ ਹਾਲਤ ਵਿਚ ਲਗਾਤਾਰ ਸੁਧਾਰ ਦਿਖ ਰਿਹਾ ਹੈ, ਜਿਨ੍ਹਾਂ ਨੂੰ ਕੋਵਿਡ-19 ਦੇ ਇਲਾਜ ਲਈ 3 ਜੂਨ ਤੋਂ ਆਈ.ਸੀ.ਯੂ. ਵਿਚ ਦਾਖ਼ਲ ਕਰਾਇਆ ਗਿਆ ਸੀ।’ ਮਿਲਖਾ ਸਿੰਘ ਦੇ ਪਰਿਵਾਰ ਨੇ ਵੀ ਬੁਲਾਰੇ ਜ਼ਰੀਏ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਬੁਲਾਰੇ ਮੁਤਾਬਕ ਉਨ੍ਹਾਂ ਦੀ ਪਤਨੀ ਨਿਰਮਲ ਕੌਰ (82 ਸਾਲ) ਦਾ ਬੀਮਾਰੀ ਨਾਲ ਡੱਟ ਕੇ ਸਾਹਮਣਾ ਕਰਨਾ ਜਾਰੀ ਹੈ, ਜੋ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button