Breaking NewsD5 specialInternationalNews

ਮਾਸੂਮ ਬੱਚੇ ਨੇ ਆਸਟ੍ਰੇਲੀਆ ਦੇ ਅੱਗ ਪੀੜਤਾਂ ਦੀ ਮਦਦ ਲਈ ਜੁਟਾਏ 1.75 ਕਰੋੜ

ਵਾਸ਼ਿੰਗਟਨ : ਅਮਰੀਕੀ ਦੇ ਸ਼ਹਿਰ ਮੈਸਾਚੁਸੇਟਸ ਦੇ ਇੱਕ ਛੇ ਸਾਲ ਦੇ ਬੱਚੇ ਨੇ ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਨਾਲ ਪ੍ਰਭਾਵਿਤ ਜਾਨਵਰਾਂ ਦੀ ਮਦਦ ਕਰਨ ਲਈ ਮਿੱਟੀ ਦੇ ਬਰਤਨ ਬਣਾਉਣੇ ਸ਼ੁਰੂ ਕੀਤੇ ਹਨ। ਇਸ ਰਾਹਤ ਕਾਰਜ ਲਈ ਉਸਨੇ ਹੁਣ ਤੱਕ 2 .5 ਲੱਖ ਡਾਲਰ (ਕਰੀਬ 1.75 ਕਰੋੜ ਰੁਪਏ ) ਦੀ ਰਾਸ਼ੀ ਜੁਟਾਈ ਹੈ। ਅਜਿਹਾ ਕਰ ਕੇ ਓਏਨ ਨੇ ਦੂਜਿਆਂ ਦੀ ਮਦਦ ਦੀ ਬੇਹਤਰੀਨ ਮਿਸਾਲ ਕਾਇਮ ਕੀਤੀ ਹੈ।

ਓਏਨ ਦੇ ਪਿਤਾ ਸਾਇਮਨ ਨੇ ਦੱਸਿਆ, ”ਮੇਰੀ ਪਤਨੀ ਕੈਟਲਿਨ ਨੇ ਓਏਨ ਨੂੰ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਬਾਰੇ ਵਿਚ ਦੱਸਿਆ ਅਤੇ ਕਿਹਾ ਕਿ ਹਾਲੇ ਉੱਥੇ ਜਾਣ ਦਾ ਸਹੀ ਸਮਾਂ ਨਹੀਂ ਹੈ।” ਉਦੋਂ ਓਏਨ ਨੂੰ ਆਸਟ੍ਰੇਲੀਆ ਵਿਚ ਜੰਗਲੀ ਅੱਗ ਨਾਲ ਭਾਰੀ ਗਿਣਤੀ ਵਿਚ ਜਾਨਵਰਾਂ ਦੇ ਪ੍ਰਭਾਵਿਤ ਹੋਣ ਬਾਰੇ ਪਤਾ ਚੱਲਿਆ। ਇਹ ਜਾਣ ਕੇ ਓਏਨ ਕਾਫੀ ਸਮਾਂ ਉਦਾਸ ਰਿਹਾ।

ਇੱਕ ਹੋਰ ਕਾਂਗਰਸੀ ਵਿਧਾਇਕ ਹੋਇਆ ਬਾਗ਼ੀ!, ਕੈਪਟਨ ਨੂੰ ਪਾਈਆਂ ਲਾਹਣਤਾਂ, ਸਿੱਧੂ ਦੀ ਕੀਤੀ ਜੰਮ ਕੇ ਤਾਰੀਫ਼

ਹਾਲਾਕਿ ਮਾਂ ਨੇ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਓਏਨ ਨੂੰ ਕੰਗਾਰੂ ਸਮੇਤ ਕੁਝ ਜਾਨਵਰਾਂ ਦੇ ਮੀਂਹ ‘ਚ ਭਿੱਜਦਿਆਂ ਦੀਆਂ ਤਸਵੀਰਾਂ ਬਣਾਈਆਂ ਕਿ ਉਹ ਆਸਟ੍ਰੇਲੀਆ ਵਿੱਚ ਅਜਿਹਾ ਹੀ ਕੁਝ ਦੇਖਣਾ ਚਾਹੁੰਦਾ ਹੈ। ਕੈਟਲਿਨ ਨੇ ਆਪਣੇ ਬੱਚੇ ਤੋਂ ਪੁੱਛਿਆ ਕਿ ਉਹ ਜਾਨਵਰਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸਨੇ ਕਿਹਾ ਹਾਂ।ਇਸ ਤੋਂ ਬਾਅਦ ਪਰਿਵਾਰ ਨੇ ਬੱਚੇ ਦੀ ਕਲਾਕਾਰੀ ਤੋਂ ਪੈਸੇ ਇਕੱਠੇ ਕਰਨ ਦੀ ਸੋਚ ਲਈ।

ਉਨ੍ਹਾਂ ਨੇ ਛੋਟੇ – ਛੋਟੇ ਮਿੱਟੀ ਦੇ ਖਿਡੌਣੇ ਬਣਾਉਣ ਨੂੰ ਕਿਹਾ ਅਤੇ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਨੂੰ ਵੇਚ ਦਿੱਤਾ। ਤਾਂ ਕਿ ਇਨ੍ਹਾਂ ਤੋਂ ਮਿਲੀ ਰਕਮ ਆਸਟ੍ਰੇਲੀਆ ਸਥਿਤ ਕਿਸੇ ਸੰਸਥਾ ਨੂੰ ਦਿੱਤੀ ਜਾ ਸਕੇ ਜੋ ਜਾਨਵਰਾਂ ਦੀ ਮਦਦ ਕਰ ਰਿਹਾ ਹੋਵੇ। ਉਨ੍ਹਾਂ ਨੇ ਪਹਿਲਾਂ 100 ਖਿਡੌਣੇ ਬਣਾ ਕੇ 1 ਹਜ਼ਾਰ ਡਾਲਰ (ਕਰੀਬ 70 ਹਜ਼ਾਰ ਰੁਪਏ )ਇਕੱਠੇ ਕਰਨ ਦਾ ਟੀਚਾ ਰੱਖਿਆ।

ਬੇਅਦਬੀ ਮਾਮਲਿਆਂ ‘ਚ ਵੱਡੇ ਖੁਲਾਸੇ, ਸੁਖਬੀਰ ਨੂੰ ਸਿੱਧੇ ਹੋਏ ਆਹ ਲੀਡਰ, ਪਿਓ ਦਾ ਪੁੱਤ ਆ ਤਾਂ ਕਰਕੇ ਦਿਖਾਵੇ ਆਹ ਕੰਮ!

ਪਰ ਜਦੋਂ ਇੱਕ ਸਥਾਨਕ ਅਖਬਾਰ ਨੂੰ ਇਸ ਪਹਿਲ ਦਾ ਪਤਾ ਲੱਗਿਆ ਤਾਂ ਉਸਨੇ ਇਸਦਾ ਪ੍ਰਚਾਰ – ਪ੍ਰਸਾਰ ਕਰਨ ਦੀ ਸੋਚ ਲਈ। ਇਸ ਤੋਂ ਉਤਸ਼ਾਹਿਤ ਓਰੇਨ ਦੇ ਪਰਿਵਾਰ ਨੇ ਗੋਫੰਡਮੀ ਨਾਮ ਤੋਂ ਇੱਕ ਵੈਬਪੇਜ ਬਣਾਇਆ ਅਤੇ 5 ਹਜ਼ਾਰ ਡਾਲਰ ( 3.5 ਲੱਖ ਰੁਪਏ) ਇਕੱਠੇ ਕਰਨ ਟੀਚਾ ਬਣਾ ਲਿਆ। ਹਾਲਾਂਕਿ ਉਸਨੂੰ ਹੁਣ ਤੱਕ ਕਰੀਬ 1.75 ਕਰੋੜ ਰੁਪਏ ਮਿਲ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button