ਮਾਮਲਾ ਵਾਇਰਲ ਵੀਡੀਓ ਦਾ, ਮੰਤਰੀ ਰੰਧਾਵਾ ਦੀ ਵਧੀ ਮੁਸ਼ਕਿਲ, ਹੋਵੇਗਾ ਪਰਚਾ ਦਰਜ!
ਲੁਧਿਆਣਾ : ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਵਾਇਰਲ ਮਾਮਲੇ ‘ਚ ਸਿਆਸਤ ਗਰਮਾਉਂਦੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਰੰਧਾਵਾ ‘ਤੇ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਵੀਡੀਓ ‘ਚ ਸੁਖਜਿੰਦਰ ਰੰਧਾਵਾ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਮਾਮਲਾ ਵਾਇਰਲ ਵੀਡੀਓ ਦਾ, ਮੰਤਰੀ ਰੰਧਾਵਾ ਦੀ ਵਧੀ ਮੁਸ਼ਕਿਲ, ਹੋਵੇਗਾ ਪਰਚਾ ਦਰਜ!
ਇਸ ਨੂੰ ਲੈ ਕੇ ਲੁਧਿਆਣਾ ਵਿੱਚ ਸੀਨੀਅਰ ਅਕਾਲੀ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਵਲੋਂ ਅਕਾਲੀ ਦਲ ਦੇ ਵਫਦ ਨੂੰ ਨਾਲ ਲੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਸੁਖਜਿੰਦਰ ਰੰਧਾਵਾ ‘ਤੇ ਕੇਸ ਰਜਿਸਟਰਡ ਕੀਤਾ ਜਾਵੇ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਕਾਲੀ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਖਿਲਾਫ਼ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇੱਕ ਦਰਖਾਸਤ ਦਿੱਤੀ ਗਈ ਹੈ।
ਫਿਰ ਛਾਅ ਗਿਆ Bhagwant Maan, ਹੁਣ ਆਹ ਕੰਮ ਕਰਕੇ ਬਣ ਗਿਆ ਹੀਰੋ
ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਉੱਤੇ ਕੇਸ ਰਜਿਸਟਰਡ ਕੀਤਾ ਜਾਵੇ। ਉਥੇ ਹੀ ਉਨ੍ਹਾਂ ਨੇ ਮੌਜੂਦਾ ਦੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੰਧਾਵਾ ਨੂੰ ਕੈਬਨਿਟ ਤੋਂ ਅਸਤੀਫਾ ਲਿਆ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.