NationalTop News

ਮਾਪਿਆਂ ਦੀ ਸੇਵਾ ਨਾ ਕਰਨ ਵਾਲੇ ਮੁਲਾਜ਼ਮ ਹੋ ਜਾਣ ਸਾਵਧਾਨ: ਹੁਣ ਤਨਖ਼ਾਹ ਵਿੱਚੋਂ ਕੱਟਣਗੇ 10 ਹਜ਼ਾਰ ਰੁਪਏ

ਤੇਲੰਗਾਨਾ ਵਿਧਾਨ ਸਭਾ ਨੇ ਐਤਵਾਰ ਨੂੰ ‘ਤੇਲੰਗਾਨਾ ਮੁਲਾਜ਼ਮ ਦੀ ਜਵਾਬਦੇਹੀ ਅਤੇ ਮਾਤਾ-ਪਿਤਾ ਦੇ ਪਾਲਣ-ਪੋਸ਼ਣ ਦੀ ਨਿਗਰਾਨੀ ਬਿੱਲ, 2026’ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਵਿਚ ਉਹ ਮੁਲਾਜ਼ਮ ਜਿਹੜੇ ਆਪਣੇ ਮਾਪਿਆਂ ਦੀ ਅਣਦੇਖੀ ਕਰਦੇ ਹਨ, ਦੀ ਕੁੱਲ ਤਨਖ਼ਾਹ ’ਚੋਂ 15 ਫ਼ੀਸਦੀ ਜਾਂ 10 ਹਜ਼ਾਰ ਰੁਪਏ (ਜੋ ਵੀ ਘੱਟ ਹੋਵੇ) ਤੱਕ ਦੀ ਕਟੌਤੀ ਦੀ ਤਜਵੀਜ਼ ਹੈ। ਕੱਟੀ ਗਈ ਰਾਸ਼ੀ ਸਿੱਧੀ ਉਨ੍ਹਾਂ ਦੇ ਮਾਪਿਆਂ ਨੂੰ ਦਿੱਤੀ ਜਾਵੇਗੀ। ਇਸ ਦੇ ਦਾਇਰੇ ਵਿਚ ਸਿਰਫ਼ ਸਰਕਾਰੀ ਮੁਲਾਜ਼ਮ ਹੀ ਨਹੀਂ ਸਗੋਂ ਨਿੱਜੀ ਖੇਤਰ ਦੇ ਮੁਲਾਜ਼ਮ ਅਤੇ ਵਿਧਾਇਕ, ਐੱਮਐੱਲਸੀ, ਕਾਰਪੋਰੇਟਰ, ਕੌਂਸਲਰ ਤੇ ਸਰਪੰਚ ਵਰਗੇ ਲੋਕ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button