Breaking NewsD5 specialNewsSportsTop News

ਨਿਊਜ਼ੀਲੈਂਡ ਦੇ ਇਸ ਮਹਾਨ ਖਿਡਾਰੀ ਨੇ ਕੌਮਾਂਤਰੀ ਕ੍ਰਿਕੇਟ ਨੂੰ ਕਿਹਾ ਅਲਵਿਦਾ

ਨਿਊਜ਼ੀਲੈਂਡ : ਮਹਾਨ ਕ੍ਰਿਕੇਟਰ ਰਾਸ ਟੇਲਰ ਨੇ ਨੀਦਰਲੈਂਡ ਦੇ ਖ਼ਿਲਾਫ਼ ਤੀਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕੇਟ ਮੈਚ ‘ਚ ਸੋਮਵਾਰ ਨੂੰ ਇੱਥੇ ਨਿਊਜ਼ੀਲੈਂਡ ਵਲੋਂ ਆਪਣਾ ਆਖ਼ਰੀ ਮੈਚ ਖੇਡਿਆ ਜਿਸ ‘ਚ ਉਨ੍ਹਾਂ ਨੇ 14 ਦੌੜਾਂ ਬਣਾਈਆਂ ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਇਸ ਦਿੱਗਜ ਨੂੰ ਸਲਾਮੀ ਦਿੱਤੀ। ਟੇਲਰ ਦਾ ਇਹ ਨਿਊਜ਼ੀਲੈਂਡ ਲਈ 450ਵਾਂ ਤੇ ਆਖ਼ਰੀ ਮੈਚ ਸੀ ਜਿਸ ਨਾਲ ਉਸ ਦੇ 16 ਸਾਲ ਦੇ ਕੌਮਾਂਤਰੀ ਕਰੀਅਰ ਦਾ ਅੰਤ ਹੋ ਗਿਆ।

BIG Breaking : Bikram Majithia ਨਾਲ ਜੁੜੀ ਵੱਡੀ ਖ਼ਬਰ, ਕੋਰਟ ਨੇ ਦਿੱਤਾ ਇੱਕ ਹੋਰ ਝਟਕਾ | D5 Channel Punjabi

ਖਿਡਾਰੀਆਂ ਨੇ ਇੰਝ ਕੀਤਾ ਸਨਮਾਨ
ਇਸ 38 ਸਾਲਾ ਬੱਲੇਬਾਜ਼ ਨੇ ਇਸ ਸਾਲ ਦੇ ਸ਼ੁਰੂ ‘ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਆਪਣਾ ਆਖ਼ਰੀ ਟੈਸਟ ਮੈਚ ਖੇਡਿਆ ਸੀ ਪਰ ਉਹ ਆਪਣੇ ਘਰੇਲੂ ਮੈਦਾਨ ਸੇਡਨ ਪਾਰਕ ‘ਤੇ ਆਖ਼ਰੀ ਮੈਚ ਖੇਡ ਕੇ ਕ੍ਰਿਕੇਟ ਨੂੰ ਅਲਵਿਦਾ ਕਹਿਣਾ ਚਾਹੁੰਦੇ ਸਨ। ਰਾਸ਼ਟਰਗਾਨ ਦੇ ਦੌਰਾਨ ਟੇਲਰ ਦੇ ਬੱਚੇ ਮੈਕੇਂਜੀ, ਜੋਂਟੀ ਤੇ ਐਡੀਲੇਡ ਉਨ੍ਹਾਂ ਦੇ ਨਾਲ ਖੜ੍ਹੇ ਸਨ। ਜਦੋਂ ਉਹ ਮੈਦਾਨ ‘ਤੇ ਉਤਰੇ ਤੇ ਵਾਪਸ ਪਰਤੇ ਤਾਂ ਨੀਦਰਲੈਂਡ ਦੇ ਖਿਡਾਰੀਆਂ ਨੇ ਉਨ੍ਹਾਂ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button