Breaking NewsD5 specialIndiaNewsTop News

ਮਾਤਾ Vaishno Devi ਦਰਬਾਰ ਦੇ ਨਜ਼ਦੀਕ ਲੱਗੀ ਭਿਆਨਕ ਅੱਗ, ਭੈਰੋ ਘਾਟੀ ਤੱਕ ਦਿਖ ਰਹੀਆਂ ਨੇ ਅੱਗ ਦੀਆਂ ਲਪਟਾਂ

ਜੰਮੂ: ਵੈਸ਼ਨੋ ਦੇਵੀ ਦਰਬਾਰ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਥੇ ਹੀ ਮੌਕੇ ਤੇ ਪਹੁੰਚ ਫਾਇਰ ਬਿਗਰੇਡ ਦੇ ਅਧਿਕਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਜਾਣਕਾਰੀ ਮੁਤਾਬਕ ਕਾਲਿਕਾ ਭਵਨ ਦੇ ਪਾਸ ਕਾਊਂਟਰ ਨੰਬਰ ਦੋ ਦੇ ਨਜ਼ਦੀਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਗਿਆ ਹੈ।

ਹੁਣ ਬੱਸਾਂ ਭਰ-ਭਰ ਦਿੱਲੀ ਪਹੁੰਚੇ ਕਿਸਾਨ,ਬਾਰਡਰਾਂ ‘ਤੇ ਜਗ੍ਹਾ ਪਈ ਥੋੜ੍ਹੀ ! ਸਰਕਾਰ ਨੂੰ ਛਿੜੀ ਬਿਪਤਾ! ਸੜਕਾਂ ਜਾਮ!

ਭਵਨ ਕੰਪਲੈਕਸ ’ਚ ਅੱਗ ਦੀਆਂ ਲਪਟਾਂ ਨੂੰ ਵੇਖ ਕੇ ਹਫੜਾ-ਦਫੜੀ ਮਚ ਗਈ। ਸ਼ਰਧਾਲੂਆਂ ਦੀ ਭੀੜ ਨਾ ਹੋਣ ਕਾਰਨ ਅੱਗ ’ਤੇ ਜ਼ਲਦ ਹੀ ਕਾਬੂ ਪਾ ਲਿਆ ਗਿਆ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਲਾਂਕਿ ਮਾਲੀ ਤੌਰ ’ਤੇ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਜਾਣਕਾਰੀ ਅਜੇ ਸ਼੍ਰਾਈਨ ਬੋਰਡ ਨੇ ਨਹੀਂ ਦਿੱਤੀ। ਦੱਸ ਦੇਈਏ ਕਿ ਯਾਤਰਾ ਅਜੇ ਵੀ ਜਾਰੀ ਹੈ। ਸ਼ਰਧਾਲੂਆਂ ਦੀ ਭੀੜ ਨਹੀਂ ਹੈ। ਰੋਜ਼ਾਨਾ ਦੋ ਤੋਂ ਢਾਈ ਹਜ਼ਾਰ ਸ਼ਰਧਾਲੂ ਭਵਨ ਪਹੁੰਚ ਕੇ ਮਾਤਾ ਦੇ ਦਰਸ਼ਨ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button