Breaking NewsD5 specialNewsSportsTop News

ਮਾਟਿਓ ਬੇਰੇਟਿਨੀ ਮਹਾਂਮਾਰੀ ਕਾਰਨ ਵਿੰਬਲਡਨ ਤੋਂ ਬਾਹਰ

ਵਿੰਬਲਡਨ : ਵਿੰਬਲਡਨ ‘ਚ ਪਿਛਲੇ ਸਾਲ ਦੇ ਉਪ ਜੇਤੂ ਮਾਟਿਓ ਬੇਰੇਟਿਨੀ ਮਹਾਂਮਾਰੀ ਪੌਜ਼ੀਟਿਵ ਪਾਏ ਜਾਣ ਦੇ ਕਾਰਨ ਇਸ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਬੇਰੇਟਿਨੀ ਪਹਿਲੇ ਦੌਰ ਦਾ ਮੁਕਾਬਲਾ ਖੇਡਣ ਤੋਂ ਕੁਝ ਘੰਟੇ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ।

Moosewala ਮਾਮਲੇ ‘ਚ ਨਵਾਂ ਮੋੜ, Manager ਆਊ Punjab | D5 Channel Punjabi

ਆਲ ਇੰਗਲੈਂਡ ਕਲੱਬ ਨੇ ਬੇਰੇਟਿਨੀ ਦੇ ਹਟਣ ਦਾ ਐਲਾਨ ਕੀਤਾ। ਬੇਰੇਟਿਨੀ ਨੇ ਇਸ ਬਾਰੇ ਦੱਸਿਆ ਕਿ ਫਲੂ ਜਿਹੇ ਲੱਛਣ ਦਿਖਣ ਦੇ ਬਾਅਦ ਉਹ ਪਿਛਲੇ ਕੁਝ ਦਿਨਾਂ ਤੋਂ ਇਕਾਂਤਵਾਸ ‘ਚ ਹਨ ਤੇ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ। ਟੂਰਨਾਮੈਂਟ ਦੇ ਪਹਿਲੇ ਦੋ ਦਿਨ ‘ਚ ਹੀ ਮਹਾਂਮਾਰੀ ਵਾਇਰਸ ਇਨਫੈਕਸ਼ਨ ਕਾਰਨ ਟੂਰਨਾਮੈਂਟ ਤੋਂ ਹਟਣ ਵਾਲੇ ਬੇਰੇਟਿਨੀ ਦੂਜੇ ਵੱਡੇ ਖਿਡਾਰੀ ਹਨ। ਅਮਰੀਕੀ ਓਪਨ 2014 ਤੇ 2017 ਵਿੰਬਲਡਨ ਉਪ ਜੇਤੂ ਮਾਰਿਨ ਸਿਲਿਚ ਵੀ ਇਨਫੈਕਸ਼ਨ ਕਾਰਨ ਟੂਰਨਾਮੈਂਟ ਤੋਂ ਹਟ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button