Breaking NewsD5 specialEntertainmentNews

ਪਰਿਣੀਤੀ ਤੋਂ ਬਾਅਦ Zomato ਡਿਲੀਵਰੀ ਬੁਆਏ ਦੇ ਪੱਖ ‘ਚ ਰਾਖੀ, ‘ਉਹ ਤੁਹਾਡੇ ਢਿੱਡ ਦੀ ਅੱਗ ਬੁਝਾਉਣ…

ਮੁੰਬਈ : ਡਰਾਮਾ ਕਵੀਨ ਰਾਖੀ ਸਾਵੰਤ ਅਕਸਰ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਫੈਂਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਜੋਮੈਟੋ ਡਿਲੀਵਰੀ ਬੁਆਏ ਦੇ ਨਾਲ ਹੋਈ ਨਾਇੰਸਾਫੀ ‘ਤੇ ਪਰਿਣੀਤੀ ਚੋਪੜਾ ਤੋਂ ਬਾਅਦ ਰਾਖੀ ਸਾਵੰਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

🔴LIVE|| ਰਾਜਪਾਲ ਦਾ ਕਿਸਾਨਾਂ ਦੇ ਹੱਕ ’ਚ ਵੱਡਾ ਫੈਸਲਾ,ਖੁਸ਼ ਕਰਤੇ ਕਿਸਾਨ,ਪ੍ਰਧਾਨ ਮੰਤਰੀ ਨੂੰ ਝਟਕਾ!

ਦਰਅਸਲ ਡਿਲੀਵਰੀ ਬੁਆਏ ਦੇ ਪੱਖ ‘ਚ ਬੋਲਦੇ ਹੋਏ ਰਾਖੀ ਨੇ ਕਿਹਾ ਕਿ ਉਹ ਉਸਦੇ ਲਈ ਦੁਖੀ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਹਮੇਸ਼ਾ ਆਪਣੇ ਘਰ ਆਉਣ ਵਾਲੇ ਡਿਲੀਵਰੀ ਬੁਆਏ ਨੂੰ ਪਾਣੀ ਲਈ ਪੁੱਛਦੀ ਹੈ ਕਿਉਂਕਿ ਉਹ ਲੋਕ ਕੋਰੋਨਾ ਮਹਾਂਮਾਰੀ ‘ਚ ਵੀ ਸਾਡੇ ਲਈ ਕੰਮ ਕਰ ਰਹੇ ਹਨ। ਉਸਦੇ ਨਾਲ ਬਹੁਤ ਬੇਇਨਸਾਫ਼ੀ ਹੋਈ ਹੈ। ਦੋਸਤਾਂ, ਜੋਮੈਟੋ ਵਾਲੇ ਜਾਂ ਇਹ ਸਵਿਗੀ ਵਾਲੇ ਤੁਹਾਡੇ ਢਿੱਡ ਦੀ ਅੱਗ ਬੁਝਾਣ ਆਉਂਦੇ ਹਨ।

ਕਿਸਾਨ ਅੰਦੋਲਨ ਦੇ ਨਾਲ ਖੜ੍ਹਾ ਹੋਇਆ ਨਵਾਂ ਅੰਦੋਲਨ! ਸਰਕਾਰਾਂ ਦੀ ਉੱਡੀ ਨੀਂਦ! ਸਾਂਭਣੇ ਔਖੇ ਹੋ ਜਾਣਗੇ ਲੋਕ

ਕੋਰੋਨਾ ਦੇ ਡਰ ‘ਚ ਉਹ ਲੋਕ ਨੌਕਰੀ ਕਰ ਰਹੇ ਹਨ, ਉਨ੍ਹਾਂ ਦੀ ਇੱਜਤ ਕਰੋ। ਇਸ ਤੋਂ ਬਾਅਦ ਰਾਖੀ ਨੇ ਕਿਹਾ ਕੀ ਅਸੀ ਲੋਕਾਂ ਨੂੰ ਪਿਆਰ ਤਾਂ ਦੇ ਹੀ ਸਕਦੇ ਹਾਂ। ਪਿਆਰ ਲਈ ਕੋਈ ਟੈਕਸ ਨਹੀਂ ਦੇਣਾ ਪੈਂਦਾ। ਦੱਸ ਦਈਏ ਕਿ ਰਾਖੀ ਬਿਗ ਬਾਸ ਸੀਜਨ 14 ਦੀ ਵਾਇਲਡ ਕਾਰਡ ਕੰਟੈਸਟੈਂਟ ਰਹੀ ਸੀ ਅਤੇ ਉਹ 14 ਲੱਖ ਰੁਪਏ ਦੀ ਧਨਰਾਸ਼ੀ ਲੈ ਕੇ ਘਰ ਤੋਂ ਬਾਹਰ ਹੋ ਗਈ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button