Breaking NewsNewsPunjab

ਮਾਛੀਵਾੜਾ ਦਰਦਨਾਕ ਹਾਦਸੇ ‘ਚ ਧਾਗਾ ਫ਼ੈਕਟਰੀ ਦੀ ਮਹਿਲਾ ਵਰਕਰ ਦੀ ਮੌਤ, ਕਈ ਹੋਰ ਜ਼ਖਮੀ

ਮਾਛੀਵਾੜਾ ਸਾਹਿਬ : ਸਵੇਰੇ ਕਰੀਬ 7.30 ਵਜੇ ਮਾਛੀਵਾੜਾ ਤੋਂ ਕੁਹਾੜਾ ਜਾਂਦੀ ਸੜਕ ‘ਤੇ ਵਾਪਰੇ ਹਾਦਸੇ ਵਿਚ 50 ਸਾਲਾਂ ਮਹਿਲਾ ਵਰਕਰ ਰੁਕਮਾ ਦੀ ਮੌਤ ਹੋ ਗਈ ਤੇ ਕਰੀਬ 20 ਹੋਰ ਮਹਿਲਾਂ ਵਰਕਰਜ਼ ਜ਼ਖਮੀ ਹੋ ਗਈਆਂ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੱਟੀਆਂ ਲਾਗੇ ਧਾਗਾ ਫ਼ੈਕਟਰੀ ਵਿਚ ਕੰਮ ਕਰਦੀਆਂ ਇਨ੍ਹਾਂ ਵਰਕਰਾਂ ਨੂੰ ਲੈ ਕੇ ਵੈਨ ਮਿੱਲ ਨੂੰ ਜਾ ਰਹੀ ਸੀ ਕਿ ਅਚਾਨਕ ਕੋਈ ਆਵਾਰਾ ਜਾਨਵਰ ਦੇ ਸੜਕ ‘ਤੇ ਆਉਣ ਕਾਰਨ ਚਾਲਕ ਸੰਤੁਲਨ ਖੋ ਬੈਠਾ ਅਤੇ ਵੈਨ ਪਲਟ ਗਈ।

Read Also ਸੰਗਰੂਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਦੋ ਦੀ ਮੌਤ

ਇਨ੍ਹਾਂ ਜ਼ਖਮੀ ਔਰਤਾਂ ਵਿਚੋਂ ਕਰੀਬ ਪੰਜ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰਕੇ ਇਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ ਤੇ ਬਾਕੀ ਮਾਛੀਵਾੜਾ ਹਸਪਤਾਲ ‘ਚ ਜੇਰੇ ਇਲਾਜ ਹਨ। ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button