Breaking NewsD5 specialIndiaNewsPoliticsPunjab

ਮਾਂ ਨੂੰ ਨਾਲ ਲਿਆਏ ਭਗਵੰਤ ਮਾਨ, ‘ਜੁੱਤੀਆਂ ਤੁਹਾਡੀਆਂ ਸਿਰ ਮੇਰਾ’ (ਵੀਡੀਓ)

ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਖੇ ਮਾਲਵਾ ਪੱਧਰ ਦੀ ਵਿਸ਼ਾਲ ਰੈਲੀ ਰੱਖੀ ਗਈ। ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸੋਧੀਆ, ਐਮਪੀ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ, ਸਾਬਕਾ ਜਸਟਿਸ ਰਣਜੀਤ ਸਿੰਘ ਸਮੇਤ ਆਪ ਦੇ ਸਮੁੱਚੇ ਵਿਧਾਇਕਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਆਮ ਲੋਕ ਵੀ ਭਰਵੀਂ ਗਿਣਤੀ ਵਿੱਚ ਰੈਲੀ ‘ਚ ਪਹੁੰਚੇ ਹੋਏ ਸਨ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਬੰਧੀ ਮੁਹਿੰਮ ਦਾ ਅਗਾਜ਼ ਕਰਦਿਆ ਲੋਕਾਂ ਨੂੰ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।

Read Also ਭਗਵੰਤ ਮਾਨ ਦੇ ਹਲਕੇ ‘ਚ ਹਰਪਾਲ ਚੀਮਾ ਦਾ ਉਮੀਦਵਾਰ (ਵੀਡੀਓ)

ਇਸ ਮੌਕੇ ਭਗਵੰਤ ਮਾਨ ਨੇ ਸਟੇਜ ਤੋਂ ਮੰਨਿਆ ਕਿ ਉਸ ਪਹਿਲਾ ਦਾਰੂ ਪੀ ਲੈਂਦੇ ਸਨ ਅਤੇ ਜਿਸ ਕਾਰਨ ਉਹਨਾਂ ਨੂੰ ਵੋਰਦੀਆਂ ਵੱਲੋਂ ਬਦਨਾਮ ਵੀ ਕੀਤਾ ਗਿਆ। ਉਹਨਾਂ ਰੈਲੀ ਵਿੱਚ ਮੌਜੂਦ ਆਪਣੀ ਮਾਂ ਦੀ ਸੌਂਹ ਖਾ ਕੇ ਕਿਹਾ ਕਿ ਉਹਨਾਂ 1 ਜਨਵਰੀ ਤੋਂ ਦਾਰੂ ਛੱਡ ਦਿੱਤੀ ਹੈ।ਇਸ ਮੌਕੇ ਅਰਵਿੰਦਰ ਕੇਜਰੀਵਾਲ ਨੇ ਵੀ ਭਗਵੰਤ ਮਾਨ ਦੇ ਇਸ ਕਦਮ ਦੀ ਸਲਾਘਾ ਕਰਦਿਆ ਕਿਹਾ ਕਿ ਭਗਵੰਤ ਮਾਨ ਨੇ ਹਮੇਸ਼ਾ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਹੈ ਇਸ ਕਦਮ ਨੇ ਸਾਰੇ ਲੋਕਾਂ ਦਾ ਦਿਲ ਜਿੱਤਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button