Breaking NewsD5 specialNewsPoliticsPunjab

ਭਗਵੰਤ ਮਾਨ ਦੇ ਹਲਕੇ ‘ਚ ਹਰਪਾਲ ਚੀਮਾ ਦਾ ਉਮੀਦਵਾਰ (ਵੀਡੀਓ)

ਸੰਗਰੂਰ : ਸੂਬੇ ‘ਚ ਦੋ ਦਿਨ ਬਾਅਦ ਪੰਚਾਇਤੀ ਚੋਣਾਂ ਦੇ ਅਖਾੜੇ ‘ਚ ਜ਼ਬਰਦਸਤ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ। ਜਿਥੇ ਇਕੋ ਪਰਿਵਾਰ ‘ਚ ਸੱਸ ਤੇ ਨੂੰਹ ਇਕ-ਦੂਜੇ ਨੂੰ ਚੁਣੌਤੀ ਦੇਣ ਲਈ ਤਿਆਰ ਬਰ ਤਿਆਰ ਹੈ। ਉਥੇ ਹੀ ਸਿਆਸੀ ਪਾਰਟੀਆਂ ਵੀ ਚੋਣਾਂ ‘ਚ ਆਪਣਾ ਦਬਦਬਾ ਬਣਾਉਣ ਲਈ ਕਈ ਪੈਂਤੜੇ ਅਪਣਾ ਰਹੀਆਂ ਹਨ। ਇਸ ਬਾਰ ਦੀਆਂ ਚੋਣਾਂ ‘ਚ ਲੋਕ ਵੀ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ। ਉਥੇ ਹੀ ਸੰਗਰੂਰ ਦੇ ਪਿੰਡ ਭਰਾਜ ‘ਚ ਵਕਾਲਤ ਕਰ ਰਹੀ ਨਰਿੰਦਰ ਕੌਰ ਨੂੰ ਪਿੰਡ ਵਾਸੀਆਂ ਨੇ ਹੱਲਾਸ਼ੇਰੀ ਦੇ ਕੇ ਸਰਪੰਚੀ ਦੀ ਚੋਣ ਲੜਣ ਲਈ ਸਰਪੰਚੀ ਦੰਗਲ ‘ਚ ਉਤਾਰਿਆ।

Read Also ਭਗਵੰਤ ਮਾਨ ਕੱਢ ਲਿਆਇਆ ਸਬੂਤ ! (ਵੀਡੀਓ)

ਨਰਿੰਦਰ ਕੌਰ ਪਹਿਲਾਂ ਵੀ ਕਈ ਸੁਰਖੀਆਂ ਬਟੌਰ ਚੁਕੀ ਹੈ। 2014 ਦੀਆਂ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਵਲੋਂ ਨਰਿੰਦਰ ਕੌਰ ਨੇ ਖੂਬ ਪ੍ਰਚਾਰ ਕੀਤਾ ਸੀ। ਜਿਸ ਤੋਂ ਬਾਅਦ ਹੁਣ ਉਹ ਪੰਚਾਇਤੀ ਚੋਣਾਂ ‘ਚ ਟੱਕਰ ਲੈਣ ਜਾ ਰਹੀ ਹੈ।  ਨਰਿੰਦਰ ਦਾ ਮੰਨਣਾ ਹੈ ਕਿ ਪਿੰਡ ਦੇ ਵਿਕਾਸ ਲਈ ਪੰਚਾਇਤ ਕੋਲ ਆਪਣੇ ਆਮਦਨ ਦੇ ਵਸੀਲੇ ਹੋਣੇ ਚਾਹੀਦੇ ਹਨ। ਜਿਸ ਦੀ ਮਦਦ ਨਾਲ ਉਹ ਪਿੰਡ ਦਾ ਵਿਕਾਸ ਬਿਨ੍ਹਾਂ ਕਿਸੇ ਰੁਕਾਵਟ ਤੋਂ ਕਰ ਸਕਣਗੇ। ਉਧਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵੀ ਨਰਿੰਦਰ ਕੌਰ ਦੇ ਹੱਕ ਚ ਪ੍ਰਚਾਰ ਕੀਤਾ ,ਚੀਮਾ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਨਵੀਂ ਸੋਚ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਜ਼ਰੂਰੀ ਹੈ।

ਪਿੰਡ ਵਾਸੀ ਵਕਾਲਤ ਕਰ ਰਹੀ ਨਰਿੰਦਰ ਦੇ ਹੱਕ ‘ਚ ਖੂਬ ਨਿੱਤਰ ਕੇ ਸਾਹਮਣੇ ਆ ਰਹੇ ਹਨ। ਜਿਨਾਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਉਹ ਅੰਗੂਠਾ ਛਾਪ ਲੋਕਾਂ ਨੂੰ ਅੱਗੇ ਲਿਆਉਂਦੇ ਰਹੇ ਨੇ ਤੇ ਹੁਣ ਬਾਰੀ ਪੜੇ ਲਿਖੇ ਨੌਜਵਾਨਾਂ ਦੀ ਹੈ। ਨਾਲ ਹੀ ਉਨਾਂ ਕਿਹਾ ਕਿ ਨਰਿੰਦਰ ਵਕਾਲਤ ਦੀ ਪੜਾਈ ਕਰ ਰਹੀ ਹੈ ਤੇ ਉਸ ਨੂੰ ਕਾਨੂੰਨ ਦੀ ਚੰਗੀ ਸਮਝ ਵੀ ਹੈ। ਹਰ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਤੇ ਪਿੰਡ ਦੇ ਵਿਕਾਸ ਲਈ ਵੀ ਵਾਅਦੇ ਕਰ ਰਿਹਾ ਪਰ ਪਿੰਡ ਵਾਸੀ ਜਿੱਤ ਦਾ ਤਾਜ ਕਿਸ ਦੇ ਸਿਰ ਤੇ ਸਜਾਉਂਦੇ ਨੇ ਇਹ ਪੰਚਾਇਤੀ ਚੋਣਾਂ ਦੇ ਨਤੀਜੇ ਹੀ ਦੱਸਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button