Breaking NewsD5 specialNewsSports

ਮਹਿੰਦਰ ਸਿੰਘ ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤਾ Video

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਅਤੇ ਚੇਂਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਘਰ ਨਵਾਂ ਮਹਿਮਾਨ ਆਇਆ ਹੈ। ਧੋਨੀ ਦੀ ਪਤਨੀ ਸਾਕਸ਼ੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸਦੀ ਜਾਣਕਾਰੀ ਦਿੱਤੀ ਹੈ। ਦਰਅਸਲ ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਕਾਲੇ ਰੰਗ ਦਾ ਇੱਕ ਘੋੜਾ ਦਿਖਾਈ ਦੇ ਰਿਹਾ ਹੈ ਜੋ ਚਿੱਟੇ ਕੁੱਤੇ ਦੇ ਨਾਲ ਫਾਰਮਹਾਊਸ ‘ਚ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਘੋੜੇ ਦਾ ਨਾਮ ਚੇਤਕ ਹੈ।

ਨਵਜੋਤ ਸਿੱਧੂ ਦਾ ਕੈਪਟਨ ਨੂੰ ਇੱਕ ਹੋਰ ਵੱਡਾ ਝਟਕਾ!ਅੱਧੀ ਰਾਤ ਨੂੰ ਮੰਤਰੀਆਂ ਤੇ MLA ਨਾਲ ਕੀਤੀ ਗੁਪਤ ਮੀਟਿੰਗ?

ਸਾਕਸ਼ੀ ਧੋਨੀ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ, ਘਰ ‘ਚ ਤੁਹਾਡਾ ਸਵਾਗਤ ਹੈ ਚੇਤਕ, ਜਦੋਂ ਤੁਸੀਂ ਲਿਲੀ(ਡਾਗੀ) ਨਾਲ ਮਿਲੇ ਤਾਂ ਤੁਸੀਂ ਇੱਕ ਜੈਂਟਲਮੈਨ ਦੀ ਤਰ੍ਹਾਂ ਵਰਤਾਓ ਕੀਤਾ। ਤੁਹਾਨੂੰ ਖੁਸ਼ੀ – ਖੁਸ਼ੀ ਸਾਡੇ ਪਰਿਵਾਰ ‘ਚ ਸਵੀਕਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਾਕਸ਼ੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਵੀਡੀਓ – ਫੋਟੋਆਂ ਪਾਉਂਦੀ ਰਹਿੰਦੀ ਹੈ।

ਦੀਪ ਸਿੱਧੂ ਦਾ ਵੱਡਾ ਧਮਾਕਾ ! ਕਿਸਾਨ ਜਥੇਬੰਦੀਆਂ ਨੂੰ ਕਹੀ ਆਹ ਗੱਲ ! ਅੰਦੋਲਨ ‘ਚ ਹੋ ਸਕਦੀ ਹੈ ਐਂਟਰੀ !

ਦੱਸ ਦਈਏ ਕਿ ਧੋਨੀ ਖੇਤੀਬਾੜੀ ਦੇ ਵੀ ਸ਼ੌਕੀਨ ਹਨ। ਉਨ੍ਹਾਂ ਦਾ ਫ਼ਾਰਮ ਹਾਊਸ ਰਾਂਚੀ ਤੋਂ ਥੋੜੀ ਹੀ ਦੂਰ ਹੈ। ਇੱਥੇ ਹਰ ਤਰ੍ਹਾਂ ਦੀ ਸਬਜ਼ੀ ਮਸਲਨ ਆਲੂ,ਮਟਰ,ਟਮਾਟਰ ਅਤੇ ਪਪੀਤੇ ਦੀ ਖੇਤੀ ਹੁੰਦੀ ਹੈ। ਇਸ ਵਿੱਚ ਸਟਰਾਬੇਰੀ ਦੀ ਖੇਤੀ ਵੀ ਖਾਸ ਹੈ। ਇਸਦੀ ਰਾਂਚੀ ਦੇ ਬਾਜ਼ਾਰ ‘ਚ ਕਾਫ਼ੀ ਡਿਮਾਂਡ ਹੈ। ਇੰਟਰਨੈਸ਼ਨਲ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਧੋਨੀ ਜਦੋਂ ਵੀ ਆਪਣੇ ਘਰ ਰਾਂਚੀ ‘ਚ ਹੁੰਦੇ ਹਨ ਤਾਂ ਜ਼ਿਆਦਾ ਸਮਾਂ ਆਪਣੇ ਫ਼ਾਰਮ ਹਾਊਸ ‘ਚ ਖੇਤੀਬਾੜੀ ‘ਚ ਗੁਜ਼ਾਰਨਾ ਪਸੰਦ ਕਰਦੇ ਹਨ।

 

View this post on Instagram

 

A post shared by Sakshi Singh Dhoni (@sakshisingh_r)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button