Breaking NewsD5 specialNewsPunjab

ਮਹਿਲਾ ਪੁਲਿਸ ਮੁਲਾਜ਼ਮ ਦੀ ਹਰਕਤ, ਕੈਮਰੇ ‘ਚ ਹੋਈ ਕੈਦ (ਵੀਡੀਓ)

ਫਰੀਦਕੋਟ : ਤਸਵੀਰਾਂ `ਚ ਦੇਖੋ ਡਾਂਗਾਂ ਤੇ ਲੱਤਾਂ ਨਾਲ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਕਰ ਰਹੀਆਂ ਇਹ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਮੁਲਾਜ਼ਮ।ਇਨ੍ਹਾਂ ਮਹਿਲਾ ਕਰਮਚਾਰੀਆਂ ਵਿੱਚੋਂ ਇੱਕ ਮਹਿਲਾ ਕਰਮਚਾਰੀ ਹੈ ਜੋ ਬਾਕੀ ਕਰਮਚਾਰੀਆਂ ਤੋਂ ਵੱਖਰੀ ਹੈ ਜੋ ਦਬੰਗਈ ਨਾਲ ਕੁੱਟਮਾਰ ਕਰ ਰਹੀ ਹੈ। ਇਕ ਪਾਸੇ ਡਾਂਗ ਤੇ ਦੂਜੇ ਪਾਸੇ ਲੱਤਾਂ ਨਾਲ ਪ੍ਰਦਰਸ਼ਨਕਾਰੀ ਮਹਿਲਾਵਾਂ `ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। ਸੜਕ ‘ਤੇ ਫੜ ਕੇ ਘਸੀਟਿਆ ਜਾ ਰਿਹਾ ਹੈ।

ਆਹ ਪੁਲਿਸ ਵਾਲੀ ਕਰਦੀ ਹੈ ਸਲਮਾਨ ਖਾਨ ਦੀ ਕਾਪੀ, ਚੁਲਬੁਲ ਪਾਂਡੇ ਵਾਲੇ ਅੰਦਾਜ਼ ‘ਚ ਕਰੀ ਲੱਤਾਂ ਮਾਰ-ਮਾਰ ਕੁੜੀ ਦੀ ਕਟਾਈ

ਤਸਵੀਰਾਂ ਫਰੀਦਕੋਟ ਦੀਆਂ ਹਨ। ਇਹਨਾਂ ਪੁਲਿਸ ਮੁਲਾਜ਼ਮਾਂ ਦੀ ਇਹ ਹਰਕਤ ਕੈਮਰੇ `ਚ ਕੈਦ ਵੀ ਹੋ ਰਹੀ ਹੈ। ਜਿਸ ਦੀ ਸ਼ਾਇਦ ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹਨਾਂ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਗਿਆ ਤਾਂ ਕਿਤੇ ਜਾ ਕੇ ਇਸ ਲੇਡੀ ਪੁਲਿਸ ਮੁਲਾਜ਼ਮ ਦਾ ਗੁੱਸਾ ਸ਼ਾਂਤ ਹੋਇਆ, ਨਹੀਂ ਤਾਂ ਮਾਮਲਾ ਲੱਤਾਂ ਤੋਂ ਕਿਤੇ ਅੱਗੇ ਵੱਧ ਜਾਂਦਾ।

SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ!

ਮਹਿਲਾਵਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਕਾਰਨ ਸੁਣੋਗੇ ਤਾਂ ਉਹ ਵੀ ਸੁਣ ਕੇ ਹੈਰਾਨ ਹੋ ਜਾਓਗੇ। ਦਰਅਸਲ ਮਹਿਲਾ ਡਾਕਟਰ ਨਾਲ ਸੈਕਸੂਅਲ ਹਰਾਸਮੈਂਟ ਦੇ ਮਾਮਲੇ ‘ਚ ਫਰੀਦਕੋਟ ‘ਚ ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸ ‘ਤੇ ਪੁਲਿਸ ਨੇ ਸੈਕਸੂਅਲ ਹਰਾਸਮੈਂਟ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਨੂੰ ਹਿਰਾਸਤ ‘ਚ ਲੈ ਲਿਆ। ਕਮੇਟੀ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਦੀਆਂ ਇਹਨਾਂ ਮਹਿਲਾ ਮੁਲਾਜ਼ਮਾਂ ਵੱਲੋਂ ਧੱਕਾ-ਮੁੱਕੀ ਕੀਤੀ ਗਈ।

ਹੁਣ DSP ਨੇ ਮੰਤਰੀ ਦੀ ਬਣਾਈ ਰੇਲ੍ਹ, ਕਹਿੰਦਾ, ‘ਕੁੱਤੇ, ਪਿੱਲੇ ਭੌਂਕ ਰਹੇ ਨੇ’

ਸੋ ਹੁਣ ਇਸ ਮਹਿਲਾ ਪੁਲਿਸ ਮੁਲਾਜ਼ਮ ‘ਤੇ ਕੀ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਕੀ ਕੋਈ ਅਧਿਕਾਰੀ ਇਸ ‘ਤੇ ਕਾਰਵਾਈ ਕਰੇਗਾ। ਇਕ ਆਮ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਕਾਨੂੰਨ ਹੱਥਾਂ ‘ਚ ਲੈਣਾ ਜ਼ੁਰਮ ਹੈ ਤਾਂ ਫੇਰ ਇਸ ਮਹਿਲਾ ਪੁਲਿਸ ਮੁਲਾਜ਼ਮ ਦੀ ਇਸ ਹਰਕਤ ‘ਤੇ ਐਕਸ਼ਨ ਲਿਆ ਜਾਂਦਾ ਹੈ ਜਾਂ ਨਹੀਂ ਇਹ ਵੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button