Breaking NewsD5 specialInternationalNewsTop News

ਮਹਿਲਾ ਨੇ ਲੱਖਾਂ ਡਾਲਰਾਂ ਦੀ ਜਿੱਤੀ ਲਾਟਰੀ ਟਿਕਟ ਧੋ ਦਿੱਤੀ ਕੱਪੜਿਆਂ ’ਚ

ਵਾਸ਼ਿੰਗਟਨ : ਕਿਸਮਤ ਦਾ ਕੁਝ ਨਹੀਂ ਕਿਹਾ ਜਾ ਸਕਦਾ, ਜਦੋਂ ਜਾਗਦੀ ਹੈ ਤਾਂ ਬਹੁਤ ਕੁਝ ਦੇ ਜਾਂਦੀ ਹੈ ਪਰ ਜਦੋਂ ਸੋਈ ਹੁੰਦੀ ਹੈ ਤਾਂ ਬਹੁਤ ਕੁਝ ਲੈ ਜਾਂਦੀ ਹੈ। ਤਾਜ਼ਾ ਉਦਾਹਰਣ ਅਮਰੀਕਾ ਦੇ ਕੈਲੀਫੋਰਨਿਆ ਤੋਂ ਸਾਹਮਣੇ ਆਈ ਹੈ। ਇੱਕ ਮਹਿਲਾ ਦੇ ਹੱਥ ਕਰੋੜਾਂ ਰੁਪਏ ਦੀ ਲਾਟਰੀ ਲੱਗੀ ਸੀ ਪਰ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਸਭ ਕੁਝ ਬਰਬਾਦ ਹੋ ਗਿਆ। ਅਮਰੀਕਾ ਦੇ ਕੈਲੀਫੋਰਨੀਆ ’ਚ ਇੱਕ ਔਰਤ ਨੇ ਲੱਖਾਂ ਡਾਲਰ ਦੀ ਜੇਤੂ ਲਾਟਰੀ ਟਿਕਟ, ਜਿਸ ਦਾ ਉਹ ਦਾਅਵਾ ਕਰਦੀ ਹੈ, ਨੂੰ ਕੱਪੜਿਆਂ ’ਚ ਧੋ ਕੇ ਨਸ਼ਟ ਕਰ ਦਿੱਤਾ। ਉਸ ਨੇ 26 ਮਿਲੀਅਨ ਡਾਲਰ ਦੇ ਇਨਾਮ ਦੇ ਜੇਤੂ ਦੀ ਕਿਸਮਤ ਦੇ ਮੌਕੇ ਨੂੰ ਵੀ ਧੋ ਦਿੱਤਾ ਹੈ। 14 ਨਵੰਬਰ ਦੀ ਡਰਾਇੰਗ ਲਈ ਜੇਤੂ ਸੁਪਰਲੋਟੋ ਪਲੱਸ ਟਿਕਟ ਲਾਸ ਏਂਜਲਸ ਦੇ ਨੌਰਵਾਲਕ ਦੇ ਉਪਨਗਰ ’ਚ ਇਕ ਆਰਕੋ ਏ. ਐੱਮ./ਪੀ. ਐੱਮ. ਸੁਵਿਧਾ ਸਟੋਰ ’ਚ ਵੇਚੀ ਗਈ ਸੀ ਅਤੇ ਵੀਰਵਾਰ ਇਸ ਨੂੰ ਲੈਣ ਲਈ ਆਖਰੀ ਦਿਨ ਸੀ।

ਕਿਸਾਨਾਂ ਨੇ ਭਜਾ-ਭਜਾ ਕੁੱਟਿਆ ਬੀਜੇਪੀ ਦਾ MLA!ਬਣਾਈ ਪੂਰੀ ਰੇਲ,ਜੇ ਦੇਖਲੇ ਮੋਦੀ ਆਹ ਵੀਡੀਓ…

ਸਟੋਰ ਦੇ ਕਰਮਚਾਰੀ ਐਸਪੇਰੇਂਜਾ ਹਰਨਡੇਜ਼ ਦੇ ਅਨੁਸਾਰ ਇੱਕ ਔਰਤ ਬੁੱਧਵਾਰ ਨੂੰ ਸਟੋਰ ’ਚ ਆਈ ਅਤੇ ਉਸ ਨੇ ਕਰਮਚਾਰੀਆਂ ਨੂੰ ਦੱਸਿਆ ਕਿ ਉਸ ਨੇ ਟਿਕਟ ਆਪਣੀ ਪੈਂਟ ਵਿੱਚ ਪਾ ਦਿੱਤੀ ਸੀ ਅਤੇ ਇਹ ਲੌਂਡਰੀ ’ਚ ਨਸ਼ਟ ਹੋ ਗਈ ਹੈ। ਇਸ ਸਬੰਧੀ ਸਟੋਰ ਦੇ ਮੈਨੇਜਰ ਨੇ ਦੱਸਿਆ ਕਿ ਨਿਗਰਾਨੀ ਵਾਲੀ ਵੀਡੀਓ ਨੇ ਔਰਤ ਨੂੰ ਦਿਖਾਇਆ ਹੈ, ਜਿਸ ਨੇ ਟਿਕਟ ਖਰੀਦੀ ਹੈ ਅਤੇ ਸਟੋਰ ਦੇ ਕਰਮਚਾਰੀ ਵੀ ਉਸ ਨੂੰ ਜਾਣਦੇ ਹਨ ਅਤੇ ਇਸ ਨਿਗਰਾਨੀ ਵੀਡੀਓ ਦੀ ਇਕ ਕਾਪੀ ਕੈਲੀਫੋਰਨੀਆ ਦੇ ਲਾਟਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਜਿਸ ਉਪਰੰਤ ਲਾਟਰੀ ਦੇ ਬੁਲਾਰੇ ਕੈਥੀ ਜੌਹਨਸਟਨ ਨੇ ਕਿਹਾ ਕਿ ਇਸ ਦਾਅਵੇ ਦੀ ਜਾਂਚ ਕੀਤੀ ਜਾਵੇਗੀ।

🔴LIVE ਕੇਂਦਰ ਦਾ ਵੱਡਾ ਐਕਸ਼ਨ,ਅੰਦੋਲਨ ਹੋਵੇਗਾ ਖਤਮ! ਘਰਾਂ ਨੂੰ ਜਾਣਗੇ ਕਿਸਾਨ!ਪ੍ਰਧਾਨ ਮੰਤਰੀ ਨੇ ਸੱਦੀ ਮੀਟਿੰਗ?

ਲਾਟਰੀ ਅਧਿਕਾਰੀਆਂ ਅਨੁਸਾਰ ਲਾਟਰੀ ਦੇ ਜੇਤੂ ਨੂੰ ਲਾਜ਼ਮੀ ਦਾਅਵੇ ਦਾ ਫਾਰਮ ਭਰਨਾ ਪਵੇਗਾ ਅਤੇ ਜੇ ਕੋਈ ਟਿਕਟ ਗੁਆ ਦਿੰਦਾ ਹੈ, ਤਾਂ ਉਸ ਨੂੰ ਟਿਕਟ ਦੇ ਅਗਲੇ ਅਤੇ ਪਿਛਲੇ ਪਾਸੇ ਦੀ ਤਸਵੀਰ ਟਿਕਟ ਦੀ ਮਾਲਕੀ ਦੇ ਤੌਰ ’ਤੇ ਦੇਣੀ ਜ਼ਰੂਰੀ ਹੈ। ਇਸ ਲਾਟਰੀ ਦੇ ਜੇਤੂ ਨੰਬਰ 23, 36, 12, 31, 13 ਅਤੇ ਵੱਡਾ ਨੰਬਰ 10 ਸੀ। 26 ਮਿਲੀਅਨ ਡਾਲਰ ਦਾ ਇਨਾਮ ਸਾਲਾਨਾ ਕਿਸ਼ਤਾਂ ’ਚ ਜਾਂ ਇੱਕ 19.7 ਮਿਲੀਅਨ ਨਕਦ ਬਦਲ ਵਜੋਂ ਲਿਆ ਜਾ ਸਕਦਾ ਹੈ। ਜੇਕਰ ਇਨਾਮ ਦਾ ਦਾਅਵਾ ਨਹੀਂ ਕੀਤਾ ਜਾਂਦਾ ਤਾਂ 19.7 ਮਿਲੀਅਨ ਡਾਲਰ ਕੈਲੀਫੋਰਨੀਆ ਦੇ ਪਬਲਿਕ ਸਕੂਲ ’ਚ ਜਾਣਗੇ। ਇਸ ਦੇ ਨਾਲ ਹੀ ਟਿਕਟ ਵੇਚਣ ਵਾਲੇ ਸਟੋਰ ਨੂੰ ਵੀ 1,30,000 ਡਾਲਰ ਦਾ ਬੋਨਸ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button