Opinion

ਮਹਾਸ਼ਿਵਰਾਤਰੀ ਮੌਕੇ ਜੇਕਰ ਇਹ ਉਪਾਅ ਕੀਤਾ ਤਾਂ ਸ਼ਨੀ ਦੇਵ ਹੋਣਗੇ ਖੁਸ਼, ਬਣਨਗੇ ਰੁੱਕੇ ਹੋਏ ਸਾਰੇ ਕੰਮ, ਪੜ੍ਹੋ

ਅਮਨ ਅਰੋੜਾ

ਸ਼ਨੀ-ਸ਼ਨੀ ਦੇ ਉਪਾਅ ਇਸ ਮਹਾਸ਼ਿਵਰਾਤਰੀ ਨੂੰ ਸਭ ਤੋਂ ਵੱਧ ਫਲਦਾਇਕ ਹੋਣਗੇ। ਸ਼ੰਮੀ, ਪੀਪਲ, ਬੋਹੜ, ਟਾਹਲੀ, ਜਾਮਨ, ਨੀਲੀ ਗੁਲਮੋਹਰ, ਨੀਲੇ ਕ੍ਰਿਸ਼ਨ ਕਮਲ, ਦੇਸੀ ਅੱਕ ਅਤੇ ਕਾਲੇ ਅੰਗੂਰ ਦੇ ਬੂਟੇ ਸ਼ਾਮ ਸਮੇੰ ਸ਼ਿਵ ਮੰਦਰ, ਸ਼ਨੀ ਮੰਦਰ, ਗਰੀਬਾਂ ਦੀ ਬਸਤੀ, ਸ਼ਮਸ਼ਾਨ ਘਾਟ, ਉਜਾੜ ਥਾਂ ਅਤੇ ਸੜਕਾਂ ਕਿਨਾਰੇ ਲਗਾਏ ਜਾ ਸਕਦੇ ਹਨ। ਇਹ ਬੂਟੇ ਸਫ਼ਾਈ ਸੇਵਕ, ਮਜ਼ਦੂਰ ਜਾਂ ਤੰਬਾਕੂ ਸੇਵਨ ਕਰਨ ਦੇ ਆਦੀ ਵਿਅਕਤੀ ਨੂੰ ਦਾਨ ਕਰਕੇ ਵੀ ਸ਼ਨੀ ਗ੍ਰਹਿ ਤੋਂ ਸ਼ੁੱਭਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਬੂਟੇ 8,17, 26 ਦੀ ਸੰਖਿਆ ਵਿੱਚ ਸੂਰਜ ਢਲਣ ਤੋਂ ਬਾਅਦ ਹੀ ਲਗਾਉਣੇ ਜਾਂ ਦਾਨ ਕਰਨੇ ਸਹੀ ਹਨ।

Alt text : Shani Dev Picture

ਰਾਹੂ-ਕਾਲੀ ਮਿਰਚ, ਬੜੀ ਇਲਾਇਚੀ, ਲੌਂਗ, ਅਨਾਰ, ਪੀਪਲ, ਨਿੰਮ ਰਾਹੂ ਗ੍ਰਹਿ ਨਾਲ ਜੁੜੇ ਬੂਟੇ ਹਨ। ਇਹ ਬੂਟੇ ਸੂਰਜ ਢਲਣ ਤੇ ਸ਼ਮਸ਼ਾਨ ਘਾਟ, ਸ਼ਿਵ ਮੰਦਰ, ਸ਼ਨੀ ਮੰਦਰ, ਉਜਾੜ ਸਥਾਨ, ਸੜਕਾਂ ਕਿਨਾਰੇ ਲਗਾਕੇ ਰਾਹੂ ਤੋਂ ਲਾਭ ਲਿਆ ਜਾ ਸਕਦਾ ਹੈ। ਸੰਖਿਆ 4, 13, 22 ਜਾਂ 31 ਹੋਣੀ ਚਾਹੀਦੀ ਹੈ।

 

Alt text : Shani Shingnapur, Shirdi

ਕੇਤੂ-ਅਸ਼ਵਗੰਧਾ, ਬੋਹੜ, ਬਿੱਲ, ਅਨਾਰ, ਨਿੰਬੂ ਅਤੇ ਚੀਕੂ ਦੇ ਬੂਟੇ ਕੇਤੂ ਗ੍ਰਹਿ ਨਾਲ ਸੰਬੰਧਿਤ ਹਨ। ਇਹ ਬੂਟੇ ਵੀ ਸੂਰਜ ਢਲਣ ਤੇ ਸ਼ਮਸ਼ਾਨ ਘਾਟ, ਸ਼ਿਵ ਮੰਦਰ, ਸ਼ਨੀ ਮੰਦਰ, ਉਜਾੜ ਸਥਾਨ, ਸੜਕਾਂ ਕਿਨਾਰੇ ਲਗਾਕੇ ਕੇਤੂ ਗ੍ਰਹਿ ਤੋਂ ਫਾਇਦਾ ਲਿਆ ਜਾ ਸਕਦਾ ਹੈ। ਸੰਖਿਆ 7, 16, 25 ਜਾਂ 34 ਹੋਣੀ ਚਾਹੀਦੀ ਹੈ।

ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ (ਪੂਰਨਮਾਸ਼ੀ ਤੋਂ ਮੱਸਿਆ ਵਿਚਾਲਲੇ ਦਿਨ) ਦੀ ਚੌਦਵੀਂ ਤਰੀਕ ਨੂੰ ਮਹਾਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਆਦਿ ਯੋਗੀ ਸ਼ਿਵ ਸ਼ੰਕਰ ਮਹਾਦੇਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਦੇ 12 ਜਯੋਤੀਲਿੰਗ ਧਰਤੀ ਤੇ ਪ੍ਰਗਟ ਹੋਏ ਸਨ।


Alt text : Shani dev Picture

ਉਤਸਵ ਮਨਾਇਆ ਜਾਂਦਾ ਹੈ, ਜਿਸਨੂੰ ਅਸੀਂ ਮਹਾ ਸ਼ਿਵਰਾਤਰੀ ਕਹਿੰਦੇ ਹਾਂ। ਭਗਤ ਇਸ ਦਿਨ ਵਰਤ ਰੱਖਦੇ ਹਨ ਅਤੇ ਆਪਣੇ ਇਸ਼ਟ ਮਹਾਦੇਵ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਵਾਰ ਮਹਾਸ਼ਿਵਰਾਤਰੀ 18 ਫ਼ਰਵਰੀ ਦਿਨ ਸ਼ਨੀਵਾਰ ਨੂੰ ਮਨਾਈ ਜਾ ਰਹੀ ਹੈ। ਹਿੰਦੂ ਪੰਚਾਂਗ ਅਨੁਸਾਰ ਮਹਾਸ਼ਿਵਰਾਤਰੀ 18 ਫ਼ਰਵਰੀ ਨੂੰ ਦੇਰ ਸ਼ਾਮ 20.03 ਵਜੇ ਤੋਂ ਸ਼ੁਰੂ ਹੋਕੇ ਅਗਲੇ ਦਿਨ 19 ਫ਼ਰਵਰੀ ਦਿਨ ਐਤਵਾਰ ਨੂੰ ਸ਼ਾਮ 16.18 ਮਿੰਟ ਤੱਕ ਰਹੇਗੀ। ਕਿਉਂਕਿ ਮਹਾਂਸ਼ਿਵਰਾਤਰੀ ਦੀ ਪੂਜਾ ਰਾਤ ਦੇ ਚਾਰ ਪਹਿਰ ਅਤੇ ਖਾਸ ਤੌਰ ਤੇ ਨਿਸ਼ਿਤਾ ਕਾਲ ਦੌਰਾਨ ਕਰਨ ਦਾ ਵਿਧਾਨ ਹੈ ਇਸ ਲਈ ਮਹਾਸ਼ਿਵਰਾਤਰੀ 18 ਫ਼ਰਵਰੀ ਨੂੰ ਹੀ ਮਨਾਈ ਜਾਣੀ ਬਣਦੀ ਹੈ। ਜੋਤਿਸ਼ ਦੇ ਨਜ਼ਰੀਏ ਤੋਂ ਇਸ ਵਾਰ ਮਹਾਸ਼ਿਵਰਾਤਰੀ ਦਾ ਤਿਓਹਾਰ ਬਹੁਤ ਖਾਸ ਹੈ। ਜੋਤਿਸ਼ ਸ਼ਾਸ਼ਤਰ ਮੁਤਾਬਿਕ ਤੀਹ ਸਾਲ ਬਾਅਦ ਮਹਾਸ਼ਿਵਰਾਤਰੀ ਤੇ ਅਜਿਹਾ ਦੁਰਲਭ ਸੰਜੋਗ ਬਣ ਰਿਹਾ ਹੈ ਜਿਸ ਵਿੱਚ ਸ਼ਿਵ ਭਗਤੀ ਦਾ ਬਹੁਤ ਜਲਦੀ ਫਲ ਮਿਲੇਗਾ। ਇਸ ਦਿਨ ਸ਼ਨੀਦੇਵ ਮਹਾਰਾਜ ਅਤੇ ਉਨ੍ਹਾਂ ਦੇ ਪਿਤਾ ਭਗਵਾਨ ਸੂਰਜ ਦੋਵੇੰ ਕੁੰਭ ਰਾਸ਼ੀ ‘ਚ ਵਿਰਾਜਮਾਨ ਹੋਣਗੇ। ਉਨ੍ਹਾਂ ਦੇ ਨਾਲ ਹੀ ਚੰਦਰਮਾ ਵੀ ਕੁੰਭ ਰਾਸ਼ੀ ਵਿੱਚ ਮੌਜੂਦ ਰਹੇਗਾ। ਇੱਥੇ ਵੀ ਦੱਸਣਯੋਗ ਹੈ ਕਿ ਸ਼ਨੀਦੇਵ ਢਾਈ ਸਾਲ ਬਾਅਦ ਰਾਸ਼ੀ ਬਦਲਦੇ ਹਨ।

Alt text : picture of shani dev

ਸੂਰਜ ਦੇਵ ਹਰ ਮਹੀਨੇ ਰਾਸ਼ੀ ਬਦਲਦੇ ਹਨ ਅਤੇ ਚੰਦਰ ਦੇਵ ਹਰ ਸਵਾ ਦੋ ਦਿਨ ਬਾਅਦ ਅਗਲੀ ਰਾਸ਼ੀ ‘ਚ ਪ੍ਰਵੇਸ਼ ਕਰਦੇ ਹਨ। ਇਸ ਪ੍ਰਕਾਰ ਮਹਾਸ਼ਿਵਰਾਤਰੀ ਵਾਲੇ ਦਿਨ ਕੁੰਭ ਰਾਸ਼ੀ ਵਿੱਚ ਤ੍ਰੈਗ੍ਰਹੀ ਯੋਗ ਬਣੇਗਾ, ਜੋਕਿ ਮੇਖ, ਬ੍ਰਿਖ, ਮਕਰ ਅਤੇ ਕੁੰਭ ਰਾਸ਼ੀਆਂ ਵਾਲਿਆਂ ਲਈ ਬਹੁਤ ਸ਼ੁੱਭ ਰਹੇਗਾ। ਇਨ੍ਹਾਂ ਰਾਸ਼ੀਆਂ ਦੇ ਜਾਤਕ ਇਸ ਦਿਨ ਸ਼ਿਵ ਭਗਤੀ ਕਰਕੇ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੀ ਕਿਸਮਤ ਖੁੱਲ੍ਹਣ, ਆਮਦਨ ਦੇ ਨਵੇਂ ਸ੍ਰੋਤ ਪੈਦਾ ਹੋਣ ਅਤੇ ਰੁਕੇ ਹੋਏ ਕੰਮ ਪੂਰੇ ਹੋਣ ਜਾਂ ਦੋਬਾਰਾ ਸ਼ੁਰੂ ਹੋਣ ਦੇ ਆਸਾਰ ਬਣਨਗੇ। ਇਸ ਤੋਂ ਇਲਾਵਾ ਇਸ ਦਿਨ ਭੌਤਿਕ ਸੁੱਖਾਂ, ਵਿਲਾਸਤਾ ਅਤੇ ਸੁੰਦਰਤਾ ਦੇ ਦੇਵਤਾ ਸ਼ੁਕਰ ਗ੍ਰਹਿ ਆਪਣੀ ਉੱਚ ਰਾਸ਼ੀ ਮੀਨ ਵਿੱਚ ਵਿਰਾਜਮਾਨ ਰਹਿਣਗੇ। ਕੁੱਲ ਮਿਲਾਕੇ ਇਹ ਯੋਗ ਹਰ ਰਾਸ਼ੀ ਦੇ ਜਾਤਕ ਲਈ ਸ਼ੁੱਭ ਫਲ ਦੇਣ ਵਾਲਾ ਹੈ। ਇੱਥੇ ਇਹ ਵੀ ਦੱਸਣਾ ਉਚਿਤ ਹੋਵੇਗਾ ਕਿ ਜੇਕਰ ਕਿਸੇ ਨੂੰ ਆਪਣੀ ਰਾਸ਼ੀ ਦਾ ਨਹੀੰ ਪਤਾ ਜਾਂ ਉਹ ਸਨਾਤਨ ਧਰਮ ਨਾਲ ਸੰਬੰਧਿਤ ਨਹੀੰ ਹੈ, ਪਰ ਉਹ ਸ਼ਰਧਾਪੂਰਵਕ ਸ਼ਿਵ ਪੂਜਾ ਕਰਦਾ ਹੈ, ਭਗਵਾਨ ਸ਼ਿਵ ਨੂੰ ਉਨ੍ਹਾਂ ਦੀ ਪਸੰਦੀਦਾ ਚੀਜ਼ਾਂ ਅਰਪਣ ਕਰਦਾ ਹੈ ਤਾਂ ਉਸਨੂੰ ਜ਼ਰੂਰ ਲਾਭ ਮਿਲੋਗੇ, ਉਸਦੇ ਕਸ਼ਟ ਦੂਰ ਹੋਣਗੇ ਅਤੇ ਨੇਕ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਤੋਂ ਇਲਾਵਾ ਗ੍ਰਹਿਆਂ ਦੇ ਇਸ ਯੋਗ ਵਿੱਚ ਹਰ ਮਨੁੱਖ ਨੂੰ ਆਪਣੇ ਆਪਣੇ ਈਸ਼ਟ ਦੀ ਭਗਤੀ ਕਰਨ, ਸਿਮਰਨ ਕਰਨ, ਦਾਨ ਕਰਨ ਅਤੇ ਆਪਣੇ ਈਸ਼ਟ ਨੂੰ ਧਿਆਉਂਦੇ ਹੋਏ ਕਰੁਣਾਮਈ, ਸਦਾਚਾਰਕ ਅਤੇ ਪਰੋਪਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ।

ਮਹਾਸ਼ਿਵਰਾਤਰੀ ਨੂੰ ਬੂਟੇ ਲਗਾਕੇ ਕਰੋ ਗ੍ਰਹਿਆਂ ਨੂੰ ਰਾਜ਼ੀ

Alt text : Plants Benefits 

ਸਾਡੇ ਗ੍ਰੰਥਾਂ ਵਿੱਚ ਵੱਖ-ਵੱਖ ਗ੍ਰਹਿਆਂ ਨਾਲ ਜੁੜੇ ਬੂਟਿਆਂ ਦਾ ਜ਼ਿਕਰ ਹੈ। ਇਸ ਲਈ ਗ੍ਰਹਿਆਂ ਨੂੰ ਪੂਜਾ-ਪਾਠ ਅਤੇ ਦਾਨ ਰਾਹੀਂ ਰਾਜ਼ੀ ਕਰਨ ਅਤੇ ਉਨ੍ਹਾਂ ਸ਼ੁੱਭ ਫਲ ਲੈਣ ਦੇ ਪਰੰਪਰਾਗਤ ਤਰੀਕਿਆਂ ਤੋਂ ਇਲਾਵਾ ਬੂਟੇ ਲਗਾਕੇ ਵੀ ਗ੍ਰਹਿਆਂ ਤੋਂ ਮਨਚਾਹੇ ਫਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਪਰ ਸ਼ੁੱਭ ਫਲ ਪ੍ਰਾਪਤੀ ਲਈ ਇਹ ਬੂਟੇ ਲਗਾਕੇ ਉਨ੍ਹਾਂ ਦੀ ਸੰਭਾਲ ਕਰਨਾ ਵੀ ਲਾਜ਼ਮੀ ਹੈ। ਬਸੰਤ ਰੁੱਤ ਵਿੱਚ ਲਗਾਏ ਬੂਟੇ ਆਮ ਤੌਰ ਤੇ ਥੋੜੀ ਜਿਹੇ ਧਿਆਨ ਦੇਣ ਨਾਲ ਹੀ ਚੱਲ ਪੈਂਦੇ ਹਨ। ਭਗਵਾਨ ਸ਼ੰਕਰ ਕੋਲੋੰ ਸੰਬੰਧਿਤ ਗ੍ਰਹਿ ਤੋਂ ਸ਼ੁੱਭ ਫਲ ਦੁਆਉਣ ਦੀ ਪ੍ਰਾਰਥਨਾ ਕਰਦੇ ਹੋਏ ਅਤੇ ਓਮ ਨਮਹ ਸ਼ਿਵਾਏ ਦਾ ਜਾਪ ਕਰਦੇ ਹੋਏ ਤੁਸੀਂ ਹੇਠ ਲਿਖੇ ਬੂਟੇ ਲਗਾ ਸਕਦੇ ਹੋ।

ਸੂਰਜ : ਜੇਕਰ ਸੂਰਜ ਉੱਚ ਦਾ ਹੈ ਅਤੇ ਉਸਨੂੰ ਤਾਕਤਵਰ ਕਰਨਾ ਹੈ ਤਾਂ ਦੇਸੀ ਗੁਲਾਬ, ਲਾਲ ਕਨੇਰ, ਗੁਲਮੋਹਰ, ਲਾਲ ਸੂਰਜਮੁਖੀ ਦੇ ਬੂਟੇ ਕਿਸੇ ਧਾਰਮਿਕ ਸਥਾਨ ਜਾਂ ਵਿੱਦਿਅਕ ਅਦਾਰੇ ਵਿੱਚ ਦੁਪਹਿਰ ਤੋਂ ਪਹਿਲਾਂ ਲਗਾਏ ਜਾਣ। ਜੇਕਰ ਸੂਰਜ ਕਸ਼ਟ ਦੇ ਰਿਹਾ ਹੈ ਤਾਂ ਇਹੀ ਬੂਟੇ ਦੁਪਹਿਰ ਢਲੇ ਸੂਰਜ ਡੁੱਬਣ ਤੋਂ ਪਹਿਲਾਂ ਲਗਾਏ ਜਾਣ। ਬੂਟੇ ਦੀ ਸੰਖਿਆ 1, 10, 19 ਜਾਂ 28 ਹੋਵੇ।

ਚੰਦਰ : ਚੰਦਰ ਗ੍ਰਹਿ ਤੋਂ ਫ਼ਾਇਦਾ ਲੈਣ ਲਈ ਸ਼ਾਮ ਢਲੇ ਮੋਤੀਆ, ਚਾਂਦਨੀ, ਚਿੱਟਾ ਕਨੇਰ, ਸੁਹੰਜਨਾ, ਚਿੱਟੀ ਚਮੇਲੀ, ਹਾਰ-ਸ਼ਿੰਗਾਰ, ਢੱਕ, ਲੀਚੀ, ਨਾਰੀਅਲ ਦੇ ਬੂਟੇ ਧਾਰਮਿਕ ਸਥਾਨ, ਬਿਰਧ ਆਸ਼ਰਮ, ਆਪਣੇ ਵਿਰਾਸਤੀ ਘਰ ਜਾਂ ਜ਼ਮੀਨ, ਮਨੋਰੋਗ ਹਸਪਤਾਲ ਵਿੱਚ ਲਗਾਏ ਜਾ ਸਕਦੇ ਹਨ। ਆਪਣੀ ਵੱਡੀ ਭੈਣ, ਵੱਡੀ ਭਾਬੀ ਅਤੇ ਮਾਤਾ ਨੂੰ ਤੋਹਫ਼ੇ ਵਜੋਂ ਇਹ ਪੌਦੇ ਦੇਕੇ ਵੀ ਸ਼ੁੱਭ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ। ਬੂਟਿਆਂ ਦੀ ਸੰਖਿਆ 2, 11 ਜਾਂ 20 ਹੋਣੀ ਚਾਹੀਦੀ ਹੈ।

ਮੰਗਲ : ਮੰਗਲ ਸ਼ੁੱਭ ਹੈ ਤਾਂ ਦੁਪਹਿਰ ਤੋਂ ਪਹਿਲਾਂ ਖ਼ੈਰ, ਲਾਲ ਚੰਦਨ, ਗੁੱਡਹਲ (ਹੈਬਿਸਕਸ), ਲਾਲ ਕਨੇਰ, ਲਾਲ ਕ੍ਰਿਸ਼ਨ ਕਮਲ, ਦੇਸੀ ਲਾਲ ਗੁਲਾਬ ਦੇ ਬੂਟੇ ਕਿਸੇ ਧਾਰਮਿਕ ਸਥਾਨ, ਬਲੱਡ ਬੈਂਕ ਦੇ ਵਿਹੜੇ , ਉੱਚ ਅਧਿਕਾਰੀ ਦੇ ਦਫ਼ਤਰੀ ਕੰਪਲੈਕਸ ਜਾਂ ਉਸਦੇ ਘਰ ਵਿੱਚ ਲਗਾਏ ਜਾਣ। ਜੇਕਰ ਮੰਗਲ ਕਿਸੇ ਹੋਰ ਗ੍ਰਹਿ ਤੋਂ ਪੀੜਿਤ ਹੈ ਅਤੇ ਅਸ਼ੁੱਭ ਫਲ ਦੇ ਰਿਹਾ ਹੈ ਤਾਂ ਇਹੀ ਬੂਟੇ ਸੂਰਜ ਡੁੱਬਣ ਤੋਂ ਪਹਿਲਾਂ ਸ਼ਾਮ ਨੂੰ ਲਗਾਏ ਜਾਣ। ਬੂਟਿਆਂ ਦੀ ਸੰਖਿਆ 9, 18 ਜਾਂ 27 ਹੋਵੇ।

ਬੁੱਧ : ਬੁੱਧ ਤੋਂ ਸ਼ੁੱਭ ਫਲ ਲੈਣ ਅਤੇ ਬੁੱਧ ਨੂੰ ਮਜ਼ਬੂਤ ਕਰਨ ਲਈ ਪਾਨ ਦੀ ਵੇਲ, ਹਰੀ ਇਲਾਇਚੀ, ਸਫ਼ੈਦ ਅੱਕ, ਮਰੂਆ, ਹਰੀ ਤੁਲਸੀ (ਰਾਮ ਤੁਲਸੀ), ਬਣ ਤੁਲਸੀ, ਨਿੰਬੂ ਤੁਲਸੀ, ਆਂਵਲਾ ਅਤੇ ਚੌੜੇ ਪੱਤਿਆਂ ਵਾਲੇ ਪਾਮ ਪ੍ਰਜਾਤੀ ਦੇ ਬੂਟੇ ਸ਼ਾਮ ਦੇ ਸਮੇੰ ਕਿਸੇ ਧਾਰਮਿਕ ਸਥਾਨ, ਗਊਸ਼ਾਲਾ, ਵਕੀਲ, ਅਕਾਉਂਟੈਂਟ ਜਾਂ ਕਿਸੇ ਸਲਾਹਕਾਰ ਵਿਅਕਤੀ ਦੇ ਘਰ ਜਾਂ ਕਾਰਜ ਸਥਾਨ ਤੇ ਲਗਾਏ ਜਾ ਸਕਦੇ ਹਨ। ਬੂਟਿਆਂ ਦੀ ਸੰਖਿਆ 5, 14 ਜਾਂ 23 ਹੋਵੇ।

Alt text : Planets

ਗੁਰੂ : ਗੁਰੂ ਯਾਨੀ ਬ੍ਰਿਹਸਪਤੀ ਗ੍ਰਹਿ ਨਾਲ ਨੂੰ ਬਲਵਾਨ ਕਰਨਾ ਹੈ ਤਾਂ ਸੂਰਜ ਚੜੇ ਕੇਲੇ ਦੇ ਬੂਟੇ ਕਿਸੇ ਧਾਰਮਿਕ ਸਥਾਨ, ਕਿਸੇ ਵਿੱਦਿਅਕ ਅਦਾਰੇ ਜਾਂ ਆਪਣੇ ਗੁਰੂ, ਅਧਿਆਪਕ ਜਾਂ ਮਾਰਗ ਦਰਸ਼ਕ ਦੇ ਘਰ ਜਾਂ ਦਫ਼ਤਰੀ ਵਿਹੜੇ ਵਿੱਚ ਲਗਾਉਣਾ ਸ੍ਰੇਸ਼ਟ ਉਪਾਅ ਹੈ। ਕੇਲੇ ਤੋਂ ਇਲਾਵਾ ਪੀਪਲ, ਪਾਰਸ ਪੀਪਲ, ਬੇਲ ਪੱਤਰ, ਆਂਵਲਾ, ਪੀਲੀ ਚਮੇਲੀ, ਪੀਲਾ ਸੂਰਜ ਮੁੱਖੀ, ਪੀਲੀ ਕਨੇਰ ਅਤੇ ਅਮਲਤਾਸ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ। ਜੇਕਰ ਬ੍ਰਿਹਸਪਤੀ ਦੇ ਕਰੋਪ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਹੀ ਬੂਟੇ ਸੂਰਜ ਢਲਦੇ ਸਮੇੰ ਲਗਾਉਣੇ ਹਿਤਕਾਰੀ ਹੁੰਦੇ ਹਨ। ਬੂਟਿਆਂ ਦੀ ਸੰਖਿਆ 3, 12, 21 ਜਾਂ 30 ਹੀ ਹੋਣੀ ਚਾਹੀਦੀ ਹੈ।

ਸ਼ੁਕਰ : ਸਫ਼ੈਦ ਚੰਦਨ, ਗੂਲਰ, ਚਿੱਟੀ ਕਨੇਰ, ਚਿੱਟਾ ਗੁਲਾਬ, ਚਿੱਟੀ ਚਮੇਲੀ, ਹਾਰ-ਸ਼ਿੰਗਾਰ, ਸਫ਼ੈਦ ਅੱਕ ਦੇ ਬੂਟੇ ਵਿਲਾਸਤਾ ਅਤੇ ਸ਼ੋਹਰਤ ਦਾ ਵਰਦਾਨ ਦੇਣ ਵਾਲੇ ਸ਼ੁਕਰ ਗ੍ਰਹਿ ਨਾਲ ਸੰਬੰਧਿਤ ਹਨ। ਸ਼ੁਕਰ ਦੀ ਸ਼ੁੱਭਤਾ ਅਤੇ ਕ੍ਰਿਪਾ ਪ੍ਰਾਪਤ ਕਰਨ ਲਈ ਇਹ ਬੂਟੇ ਧਾਰਮਿਕ ਸਥਾਨ, ਗਊਸ਼ਾਲਾ, ਲੜਕੀਆਂ ਦੇ ਕਾਲਜ, ਫ਼ਿਲਮ ਸਟੂਡਿਓ, ਸੈਰਗਾਹ, ਪਾਰਕ, ਮਸ਼ਹੂਰ ਕਲਾਕਾਰ ਦੇ ਘਰ ਜਾਂ ਦਫ਼ਤਰੀ ਵਿਹੜੇ ਵਿੱਚ ਸ਼ਾਮ ਸਮੇੰ ਲਗਾਏ ਜਾ ਸਕਦੇ ਹਨ। ਕਿਸੇ ਚੰਗੇ ਸੰਗੀਤਕਾਰ, ਗਾਇਕ, ਅਭਿਨੇਤਾ, ਆਪਣੀ ਪਤਨੀ ਜਾਂ ਕਿਸੇ ਸ਼ਾਲੀਨ ਇਸਤਰੀ ਨੂੰ ਤੋਹਫ਼ੇ ਵਜੋੰ ਵੀ ਇਹ ਬੂਟੇ ਦੇਕੇ ਵੀ ਸ਼ੁਕਰ ਦੇਵਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਸਕਦਾ ਹੈ। ਬੂਟਿਆਂ ਦੀ ਸੰਖਿਆ 6, 15, 24 ਜਾਂ 33 ਹੀ ਹੋਣੀ ਚਾਹੀਦੀ ਹੈ।

ਸ਼ਨੀ : ਸ਼ਨੀ ਦੇ ਉਪਾਅ ਇਸ ਮਹਾਸ਼ਿਵਰਾਤਰੀ ਨੂੰ ਸਭ ਤੋਂ ਵੱਧ ਫਲਦਾਇਕ ਹੋਣਗੇ। ਸ਼ੰਮੀ, ਪੀਪਲ, ਬੋਹੜ, ਟਾਹਲੀ, ਜਾਮਨ, ਨੀਲੀ ਗੁਲਮੋਹਰ, ਨੀਲੇ ਕ੍ਰਿਸ਼ਨ ਕਮਲ, ਦੇਸੀ ਅੱਕ ਅਤੇ ਕਾਲੇ ਅੰਗੂਰ ਦੇ ਬੂਟੇ ਸ਼ਾਮ ਸਮੇੰ ਸ਼ਿਵ ਮੰਦਰ, ਸ਼ਨੀ ਮੰਦਰ, ਗਰੀਬਾਂ ਦੀ ਬਸਤੀ, ਸ਼ਮਸ਼ਾਨ ਘਾਟ, ਉਜਾੜ ਥਾਂ ਅਤੇ ਸੜਕਾਂ ਕਿਨਾਰੇ ਲਗਾਏ ਜਾ ਸਕਦੇ ਹਨ। ਇਹ ਬੂਟੇ ਸਫ਼ਾਈ ਸੇਵਕ, ਮਜ਼ਦੂਰ ਜਾਂ ਤੰਬਾਕੂ ਸੇਵਨ ਕਰਨ ਦੇ ਆਦੀ ਵਿਅਕਤੀ ਨੂੰ ਦਾਨ ਕਰਕੇ ਵੀ ਸ਼ਨੀ ਗ੍ਰਹਿ ਤੋਂ ਸ਼ੁੱਭਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਬੂਟੇ 8,17, 26 ਦੀ ਸੰਖਿਆ ਵਿੱਚ ਸੂਰਜ ਢਲਣ ਤੋਂ ਬਾਅਦ ਹੀ ਲਗਾਉਣੇ ਜਾਂ ਦਾਨ ਕਰਨੇ ਸਹੀ ਹਨ।

ਰਾਹੂ : ਕਾਲੀ ਮਿਰਚ, ਬੜੀ ਇਲਾਇਚੀ, ਲੌਂਗ, ਅਨਾਰ, ਪੀਪਲ, ਨਿੰਮ ਰਾਹੂ ਗ੍ਰਹਿ ਨਾਲ ਜੁੜੇ ਬੂਟੇ ਹਨ। ਇਹ ਬੂਟੇ ਸੂਰਜ ਢਲਣ ਤੇ ਸ਼ਮਸ਼ਾਨ ਘਾਟ, ਸ਼ਿਵ ਮੰਦਰ, ਸ਼ਨੀ ਮੰਦਰ, ਉਜਾੜ ਸਥਾਨ, ਸੜਕਾਂ ਕਿਨਾਰੇ ਲਗਾਕੇ ਰਾਹੂ ਤੋਂ ਲਾਭ ਲਿਆ ਜਾ ਸਕਦਾ ਹੈ। ਸੰਖਿਆ 4, 13, 22 ਜਾਂ 31 ਹੋਣੀ ਚਾਹੀਦੀ ਹੈ।

ਕੇਤੂ : ਅਸ਼ਵਗੰਧਾ, ਬੋਹੜ, ਬਿੱਲ, ਅਨਾਰ, ਨਿੰਬੂ ਅਤੇ ਚੀਕੂ ਦੇ ਬੂਟੇ ਕੇਤੂ ਗ੍ਰਹਿ ਨਾਲ ਸੰਬੰਧਿਤ ਹਨ। ਇਹ ਬੂਟੇ ਵੀ ਸੂਰਜ ਢਲਣ ਤੇ ਸ਼ਮਸ਼ਾਨ ਘਾਟ, ਸ਼ਿਵ ਮੰਦਰ, ਸ਼ਨੀ ਮੰਦਰ, ਉਜਾੜ ਸਥਾਨ, ਸੜਕਾਂ ਕਿਨਾਰੇ ਲਗਾਕੇ ਕੇਤੂ ਗ੍ਰਹਿ ਤੋਂ ਫਾਇਦਾ ਲਿਆ ਜਾ ਸਕਦਾ ਹੈ। ਸੰਖਿਆ 7, 16, 25 ਜਾਂ 34 ਹੋਣੀ ਚਾਹੀਦੀ ਹੈ।

ਅਮਨ ਅਰੋੜਾ
ਜੋਤਿਸ਼ ਵਿਦਿਆਰਥੀ
8146299331

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button