Breaking NewsD5 specialIndiaInternationalNewsTop News

ਮਹਾਰਾਸ਼ਟਰ ਦੀ ਧੀ ਨੇ ਚਮਕਾਇਆ ਦੇਸ਼ ਦਾ ਨਾਂ, ਸਪੇਸ ‘ਚ ਜਾਣ ਵਾਲੇ ਰਾਕੇਟ ਟੀਮ ਦਾ ਬਣੀ ਹਿੱਸਾ

ਨਵੀਂ ਦਿੱਲੀ/ਵਾਸ਼ਿੰਗਟਨ : ਅਮਰੀਕਾ ‘ਚ ਸਪੇਸ ਰਾਕੇਟ ਬਣਾਉਣ ਵਾਲੀ ਟੀਮ ਦਾ ਹਿੱਸਾ ਬਣੀ ਦੇਸ਼ ਦੀ ਧੀ ਨੇ ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਦਰਅਸਲ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਸ਼ਹਿਰ ਕਲਿਆਣ ਦੀ ਰਹਿਣ ਵਾਲੀ ਸੰਜਲ ਗਾਵੰਡੇ ਨੇ ਪਹਿਲਾਂ ਮਰਕਰੀ ਮਰੀਨ ਰੇਸਿੰਗ ਕਾਰ ਨੂੰ ਡਿਜ਼ਾਇਨ ਕੀਤਾ ਸੀ ਅਤੇ ਹੁਣ ਸਪੇਸ ਟੀਮ ਦਾ ਹਿੱਸਾ ਬਣ ਕਲਿਆਣ ਨੂੰ ਨਵੀਂ ਪਹਿਚਾਣ ਦਿੱਤੀ ਹੈ। ਬਲਿਊ ਓਰੀਜਨ ਕੰਪਨੀ (Blue Origin Space Company) ਦਾ ਇਹ ਰਾਕੇਟ 20 ਜੁਲਾਈ 2021 ਨੂੰ ਆਕਾਸ਼ ਲਈ ਉਡ਼ਾਣ ਭਰੇਗਾ। ਇਸ ਉਡਾਣ ਵਿਚ ਸੰਜਲ ਸਿਸਟਮ ਇੰਜੀਨੀਅਰ ਦੇ ਰੂਪ ਵਿਚ ਹਿੱਸਾ ਲਵੇਗੀ। ਸੰਜਲ ਦੇ ਮਾਪੇ ਆਪਣੀ ਧੀ ਦੇ ਇਸ ਕੰਮ ਤੋਂ ਕਾਫੀ ਖੁਸ਼ ਹਨ।

ਕੈਪਟਨ ਨੇ ਪਾਈ ਬਾਜਵਾ ਨੂੰ ਜੱਫੀ!ਸਿੱਧੂ ਸਮੇਤ ਹਾਈਕਮਾਨ ਵੀ ਹੈਰਾਨ!2022 ਤੋਂ ਪਹਿਲਾਂ ਹੀ ਵੱਡਾ ਧਮਾਕਾ!

ਦੱਸ ਦੇਈਏ ਕਿ ਬਲਿਊ ਓਰੀਜਨ ਸਪੇਸ ਕੰਪਨੀ ਦੇ ਸੰਸਥਾਪਕ ਕੋਈ ਹੋਰ ਨਹੀਂ ਸਗੋਂ ਅਮੇਜਨ ਦੇ ਸਾਬਕਾ ਸੀ. ਈ.ਓ. ਜੈਫ ਬੇਜੋਸ ਹਨ। ਪੂਰੇ ਕਲਿਆਣ ਵਿਚ ਅੱਜ ਸੰਜਲ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਹ ਇਸ ਤੋਂ ਪਹਿਲਾਂ ਅਮਰੀਕਾ ਦੇ ਮਿਸ਼ੀਗਨ, ਸ਼ਿਕਾਗੋ ਅਤੇ ਸਿਆਟੇਲ ਵਿਚ ਸੰਜਲ ਪ੍ਰਵਾਸ ਕਰ ਚੁੱਕੀ ਹੈ। ਕਲਿਆਣ ਦੇ ਕੋਲਸੇਵਾੜੀ ਕੰਪਲੈਕਸ ਦੇ ਹਨੂੰਮਾਨਨਗਰ ਵਿਚ ਜਨਮੀ ਸੰਜਲ ਨੇ ਸਕੂਲੀ ਪੜ੍ਹਾਈ ਮਾਡਲ ਸਕੂਲ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਬਿੜਲਾ ਕਾਲਜ ਤੋਂ ਕੀਤੀ। ਸੰਜਲ ਨੇ 2011 ਵਿਚ ਮੁੰਬਈ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ। ਸੰਜਲ ਦੇ ਮਾਪੇ ਆਪਣੀ ਧੀ ਲਈ ਬਹੁਤ ਖੁਸ਼ ਹਨ। ਸੰਜਲ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਅਤੇ ਸਾਡੇ ਸੁਫ਼ਨੇ ਨੂੰ ਸਾਕਾਰ ਕੀਤਾ ਹੈ। ਪਿਤਾ ਨੇ ਦੱਸਿਆ ਕਿ ਸੰਜਲ ਨੂੰ ਏਰੋ ਸਪੇਸ ਵਿਚ ਦਿਲਚਸਪੀ ਸੀ ਅਤੇ ਉਸ ਨੇ ਇਸ ਟੀਚੇ ਨੂੰ ਹਾਸਲ ਕਰ ਲਿਆ ਹੈ। ਅਸੀਂ ਉਸ ਦਾ ਹੌਂਸਲਾ ਵਧਾਇਆ ਹੈ, ਇਹ ਸਫ਼ਲਤਾ ਬਸ ਉਸ ਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button