
ਪਟਿਆਲਾ – ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਵੱਲੋ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਾਨਕੋਸ਼ ਦੀਆਂ 15 ਹਜ਼ਾਰ ਤੋਂ ਵੱਧ ਕਾਪੀਆਂ ਸਬੰਧੀ ਵਰਤੇ ਤਰੀਕੇ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਰੀਕਾ ਸਿੱਖ ਪੰਥ ਦੀਆਂ ਰਿਵਾਇਤਾਂ ਅਤੇ ਮਰਯਾਦਾ ਨੂੰ ਠੇਸ ਪਹੁੰਚਾਉਣ ਵਾਲਾ ਹੈ।ਜਾਰੀ ਬਿਆਨ ਵਿੱਚ ਬੀਬੀ ਸਤਵੰਤ ਕੌਰ ਨੇ ਕਿਹਾ ਕਿ, ਮਹਾਨਕੋਸ਼ ਸਿਰਫ਼ ਇਕ ਕੋਸ਼ ਜਾਂ ਪੁਸਤਕ ਨਹੀਂ, ਸਗੋਂ ਭਾਈ ਕਾਹਨ ਸਿੰਘ ਨਾਭਾ ਜੀ ਦੀ ਮਹਾਨ ਰਚਨਾ ਹੈ ਜੋ ਸਿੱਖ ਇਤਿਹਾਸ, ਗੁਰਬਾਣੀ, ਸਿੱਖ ਸ਼ਬਦਾਵਲੀ ਅਤੇ ਪੰਥਕ ਧਰੋਹਰ ਦਾ ਜੀਵੰਤ ਦਰਪਣ ਹੈ। ਇਸ ਦਾ ਪ੍ਰਕਾਸ਼ਨ ਤੇ ਵੰਡ ਸਿੱਖ ਰਿਵਾਇਤਾਂ ਅਤੇ ਮਰਯਾਦਾ ਦੇ ਅਨੁਸਾਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਗਲਤ ਛਪਾਈ ਹੋ ਗਈ ਸੀ ਇਹਨਾਂ ਨੂੰ ਜਾਂ ਤਾਂ ਗੋਇੰਦਵਾਲ ਸਾਹਿਬ ਭੇਜਣਾ ਚਾਹੀਦਾ ਸੀ ਜਾਂ ਪੰਥ ਰਵਾਇਤ ਅਪਨਾਉਣੀ ਚਾਹੀਦੀ ਸੀ। ਬੀਬੀ ਸਤਵੰਤ ਕੌਰ ਨੇ ਯਾਦ ਦਿਵਾਇਆ ਕਿ ਸਿੱਖ ਪੰਥ ਦੀ ਪਰੰਪਰਾ ਵਿੱਚ ਜਿਹੜੀਆਂ ਵੀ ਕੌਮੀ ਧਰੋਹਰਾਂ ਨਾਲ ਜੁੜੀਆਂ ਰਚਨਾਵਾਂ ਜਾਂ ਅਦਾਰਿਆਂ ਦੇ ਕੰਮ ਹੁੰਦੇ ਹਨ, ਉਨ੍ਹਾਂ ਵਿੱਚ ਪੰਥਕ ਸਹਿਮਤੀ ਦੀ ਭਾਵਨਾ ਅਤੇ ਸਿੱਖ ਇਤਿਹਾਸਕ ਅਦਾਰਿਆਂ ਨਾਲ ਸਲਾਹ-ਮਸ਼ਵਰਾ ਲਾਜ਼ਮੀ ਮੰਨਿਆ ਜਾਂਦਾ ਹੈ। ਜੇਕਰ ਕਿਸੇ ਵੀ ਤਰੀਕੇ ਨਾਲ ਇਹ ਪ੍ਰਕਿਰਿਆ ਨਜ਼ਰਅੰਦਾਜ਼ ਹੁੰਦੀ ਹੈ, ਤਾਂ ਇਹ ਸਿੱਖ ਮਰਯਾਦਾ ਦੀ ਉਲੰਘਣਾ ਮੰਨੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਧਰੋਹਰ ਦੀਆਂ ਹਜ਼ਾਰਾਂ ਕਾਪੀਆਂ ਦਾ ਗਲਤੀਆਂ ਸਹਿਤ ਛਪਣਾ, ਸਿੱਖ ਜਥੇਬੰਦੀਆਂ ਅਤੇ ਗੁਰਮਤਿ ਸਿਧਾਤਾਂ ਨੂੰ ਅਣਡਿੱਠਾ ਕਰਨ ਦੇ ਬਰਾਬਰ ਹੈ।
ਬੀਬੀ ਸਤਵੰਤ ਕੌਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਰਦਿਆਂ ਕਿਹਾ ਕਿ,
- ਇਸ ਸਾਰੇ ਮਾਮਲੇ ਵਿੱਚ ਯੂਨਿਵਰਸਿਟੀ ਪ੍ਰਸ਼ਾਸਨ ਆਪਣਾ ਲਿਖਤੀ ਸਪਸ਼ਟੀਕਰਨ ਦਾਇਰ ਕਰੇ।
- ਅਗਲੇ ਸਮੇਂ ਵਿੱਚ ਮਹਾਨਕੋਸ਼ ਜਾਂ ਹੋਰ ਪੰਥਕ ਧਰੋਹਰ ਨਾਲ ਜੁੜੇ ਪ੍ਰਕਾਸ਼ਨ ਜਾਂ ਅੱਜ ਵਰਗੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਮੁੱਖ ਸਿੱਖ ਵਿਦਵਾਨਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਕੀਤੇ ਜਾਣ।
- ਜਿਹੜਾ ਤਰੀਕਾ ਹੁਣ ਧਰਤੀ ਵਿੱਚ ਦੱਬਣ ਵਾਲਾ ਤੇ ਫਾੜ-ਫਾੜ ਕੇ ਸੁੱਟਣ ਵਾਲਾ ਵਰਤਿਆ ਗਿਆ ਹੈ, ਉਸ ਦੀ ਬਜਾਏ ਪੰਥਕ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਸਿੱਖ ਸੰਗਤ ਨੂੰ ਇਸ ਮਾਮਲੇ ਤੇ ਸ਼ਾਂਤੀ ਬਣਾਏ ਰੱਖਣ ਅਤੇ ਭੜਕਾਹਟ ਤੋ ਬਚਣ ਦੀ ਅਪੀਲ ਕੀਤੀ ਅਤੇ ਯੂਨਿਵਰਸਿਟੀ ਕੈਂਪਸ ਅੰਦਰ ਇਸ ਮਾਮਲੇ ਤੇ ਕਿਸੇ ਵੀ ਤਰਾਂ ਦੀ ਤਿੱਖੀ ਬਿਆਨਬਾਜੀ ਅਤੇ ਸ਼ਬਦਵਾਲੀ ਵਰਤਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ।
ਅਮਰੀਕੀ ਹਵਾਈ ਸੈਨਾ ਦੇ ਇੱਕ F-35 ਜਹਾਜ਼ ਵਿੱਚ ਉਡਾਣ ਦੌਰਾਨ ਤਕਨੀਕੀ ਖਰਾਬੀ ਆ ਗਈ। ਪਾਇਲਟ ਨੇ ਲੜਾਕੂ ਜਹਾਜ਼ ਵਿੱਚ ਸਮੱਸਿਆ ਨੂੰ ਠੀਕ ਕਰਨ ਲਈ ਇੰਜੀਨੀਅਰਾਂ ਨਾਲ ਲਗਭਗ 50 ਮਿੰਟ ਫੋਨ ‘ਤੇ ਗੱਲ ਕੀਤੀ, ਪਰ ਜਦੋਂ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਸਨੂੰ ਜਹਾਜ਼ ਤੋਂ ਛਾਲ ਮਾਰਨ ਲਈ ਮਜਬੂਰ ਹੋਣਾ ਪਿਆ। ਇਹ ਘਟਨਾ ਅਮਰੀਕਾ ਦੇ ਅਲਾਸਕਾ ਵਿੱਚ ਵਾਪਰੀ।
ਪਾਇਲਟ ਪੈਰਾਸ਼ੂਟ ਨਾਲ ਸੁਰੱਖਿਅਤ ਜ਼ਮੀਨ ‘ਤੇ ਉਤਰਿਆ, ਪਰ ਜਹਾਜ਼ ਰਨਵੇਅ ‘ਤੇ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਲੱਗ ਗਈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਲੜਾਕੂ ਜਹਾਜ਼ ਨੂੰ ਧਮਾਕੇ ਕਰਦੇ ਦੇਖਿਆ ਜਾ ਸਕਦਾ ਹੈ।ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਜਹਾਜ਼ ਦੇ ਅਗਲੇ ਅਤੇ ਮੁੱਖ ਲੈਂਡਿੰਗ ਗੀਅਰ ਦੀਆਂ ਹਾਈਡ੍ਰੌਲਿਕ ਲਾਈਨਾਂ ਵਿੱਚ ਬਰਫ਼ ਜੰਮ ਗਈ ਸੀ। ਇਸ ਕਾਰਨ ਪਾਇਲਟ ਨੂੰ ਇਸਨੂੰ ਚਲਾਉਣ ਵਿੱਚ ਮੁਸ਼ਕਲ ਆਈ ਅਤੇ ਜਹਾਜ਼ ਕਰੈਸ਼ ਹੋ ਗਿਆ। ਟੇਕਆਫ ਤੋਂ ਬਾਅਦ, ਪਾਇਲਟ ਨੇ ਲੈਂਡਿੰਗ ਗੀਅਰ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਤਕਨੀਕੀ ਖਰਾਬੀ ਕਾਰਨ, ਇਹ ਨਹੀਂ ਹੋ ਸਕਿਆ। ਦੁਬਾਰਾ ਕੋਸ਼ਿਸ਼ ਕਰਨ ਵੇਲੇ ਅਗਲਾ ਗੇਅਰ ਖੱਬੇ ਦਿਸ਼ਾ ਵਿੱਚ ਬੰਦ ਹੋ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.