EntertainmentTop News

ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ Satish Kaushik ਦਾ ਦਿਹਾਂਤ, 67 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮੁੰਬਈ :  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਮਸ਼ਹੂਰ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ। ਸਤੀਸ਼ ਕੌਸ਼ਿਕ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਨੁਪਮ ਖੇਰ ਨੇ ਲਿਖਿਆ ਕਿ “ਮੈਂ ਜਾਣਦਾ ਹਾਂ ਕਿ ਮੌਤ ਇਸ ਦੁਨੀਆ ਦੀ ਆਖਰੀ ਸੱਚਾਈ ਹੈ। ਪਰ ਕਦੇ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਬਾਰੇ ਇਹ ਲਿਖਾਂਗਾ”। ਸਤੀਸ਼ ਕੌਸ਼ਿਕ ਇੱਕ ਮਸ਼ਹੂਰ ਬਾਲੀਵੁੱਡ ਅਭਿਨੇਤਾ, ਕਾਮੇਡੀਅਨ, ਸਕ੍ਰਿਪਟ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਸਨ।

ਉਨ੍ਹਾਂ ਦਾ ਜਨਮ 13 ਅਪ੍ਰੈਲ 1965 ਨੂੰ ਹਰਿਆਣਾ ‘ਚ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਵਿੱਚ ਆਪਣਾ ਬ੍ਰੇਕ ਲੈਣ ਤੋਂ ਪਹਿਲਾਂ ਥੀਏਟਰ ਵਿੱਚ ਕੰਮ ਕੀਤਾ। ਬਤੌਰ ਫਿਲਮ ਅਦਾਕਾਰ ਸਤੀਸ਼ ਕੌਸ਼ਿਕ ਨੂੰ 1987 ਦੀ ਫਿਲਮ ਮਿਸਟਰ ਇੰਡੀਆ ਦੇ ਕੈਲੰਡਰ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ 1997 ‘ਚ ‘ਦੀਵਾਨਾ ਮਸਤਾਨਾ’ ‘ਚ ਪੱਪੂ ਪੇਜਰ ਦੀ ਭੂਮਿਕਾ ਨਿਭਾਈ। ਸਤੀਸ਼ ਕੌਸ਼ਿਕ ਨੂੰ 1990 ਵਿੱਚ ਰਾਮ ਲਖਨ ਲਈ ਅਤੇ 1997 ਵਿੱਚ ਸਾਜਨ ਚਲੇ ਸਸੁਰਾਲ ਲਈ ਸਰਬੋਤਮ ਕਾਮੇਡੀਅਨ ਦਾ ਫਿਲਮਫੇਅਰ ਅਵਾਰਡ ਮਿਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button