Breaking NewsD5 specialNewsSportsTop News

ਮਲੇਸ਼ੀਆ ਓਪਨ : ਸਿੰਧੂ ਜਿੱਤੀ, ਸਾਇਨਾ ਹੋਈ ਬਾਹਰ

ਨਵੀਂ ਦਿੱਲੀ : ਭਾਰਤ ਦੀਆਂ ਦੋ ਮਹਿਲਾ ਬੈਡਮਿੰਟਨ ਖਿਡਾਰਨਾਂ ਪੀ.ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਨੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਮੁਕਾਬਲੇ ਲਈ ਅੱਜ ਕੋਰਟ ਵਿੱਚ ਉਤਰੀਆਂ। ਇਨ੍ਹਾਂ ਵਿਚੋਂ ਸਿੰਧੂ ਦੂਜੇ ਗੇੜ ’ਚ ਪਹੁੰਚ ਗਈ ਜਦਕਿ ਸਾਇਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਆਹਮੋ-ਸਾਹਮਣੇ ਜੱਗੂ ਤੇ ਬਿਸ਼ਨੋਈ! ਮੂਸੇਵਾਲਾ ਕਤਲ ‘ਚ ਖੁਲਾਸਾ? D5 Channel Punjabi

ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰਨ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ ਸਿੱਧੇ ਗੇਮਾਂ ‘ਚ 21-13, 21-17 ਨਾਲ ਹਰਾਇਆ ਪਰ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੂੰ ਵਿਸ਼ਵ ਦੀ 33ਵੇਂ ਨੰਬਰ ਦੀ ਖਿਡਾਰਨ ਅਮਰੀਕਾ ਦੀ ਆਈਰਿਸ ਵੈਂਗ ਤੋਂ ਸਿੱਧੇ ਗੇਮਾਂ ‘ਚ 37 ਮਿੰਟ ‘ਚ 11-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button