Breaking NewsD5 specialNewsPunjabTop News

‘ਮਲੇਰਕੋਟਲਾ ਬਾਰੇ ਯੋਗੀ ਆਦਿਤਿਆਨਾਥ ਦੇ ਬਿਆਨ ਦੀ ਨਿਖੇਧੀ’

ਚੰਡੀਗੜ੍ਹ : ਸਿੱਖ ਵਿਚਾਰ ਮੰਚ ਚੰਡੀਗੜ੍ਹ ਦੀ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਈਦ ਦੇ ਸ਼ੁਭ ਮੌਕੇ ਉਤੇ ਪੰਜਾਬ ਸਰਕਾਰ ਵਲੋਂ ਮੁਸਲਿਮ ਭਾਈਚਾਰੇ ਦੀ ਚਰੋਕਨੀ ਮੰਗ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਅਨੁਸਾਰ ਮਲੇਰਕੋਟਲਾ ਨੂੰ ਜਿਲ੍ਹਾ ਬਣਾਉਣ ਦੇ ਫੈਸਲੇ ਦਾ ਸੁਅਗਤ ਕੀਤਾ ਗਿਆ। ਉਤਰਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ। ਯੋਗੀ ਦੀ ਵਿਚਾਰਧਾਰਾ ਨੂੰ ਵਿਸ਼ਵ ਭਾਈਚਾਰਕ ਏਕਤਾ ਲਈ ਘਾਤਕ ਦੱਸਿਆ ਗਿਆ।

ਹੋਰ ਲਵੋ ਕਿਸਾਨਾਂ ਨਾਲ ਪੰਗਾ,ਆਹ ਦੇਖੋ ਚਲਦੀ ਗੱਡੀ ਚੋਂ ਬਾਹਰ ਕੱਢਲਿਆ MLA!ਬੱਸ ਫੇਰ ਕਰਤਾ ਉਹੀ ਕੰਮ!

ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਪ੍ਰੇਰਨਾ ਮਨੁੱਖਤਾ ਦੀ ਧਾਰਮਕ ਆਜਾਦੀ ਪੰਜਾਬੀਆਂ ਲਈ ਮਾਰਗ ਦਰਸ਼ਨ ਕਰਦੀ ਰਹੇਗੀ। ਭਾਜਪਾ ਦੇ ਮੰਤਰੀ ਸੋਮਨਾਥ ਜੀ ਦੇ ਉਸ ਬਿਆਨ ਦੀ ਹਮਾਇਤ ਕੀਤੀ ਜਿਸ ਵਿਚ ਉਹਨਾਂ ਨੇ ਪੰਜਾਬੀਆਂ ਦੀ ਭਾਈਚਾਰਕ ਅਨੁਸਾਰ ਪੰਜਾਬ ਸਰਕਾਰ ਦੇ ਉਪਰੋਕਤ ਫੈਂਸਲੇ ਦਾ ਸਮਰਥਨ ਕੀਤਾ ਹੈ। ਸਿੱਖ ਵਿਚਾਰ ਮੰਚ ਨੇ ਕਿਹਾ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਸੰਘੀ ਸੋਚ ਦੇ ਕੁੱਝ ਆਗੂ ਪੰਜਾਬ ਵਿਚ ਫਿਰਕੂ ਨਫਰਤ ਦੇ ਵਰਤਾਰੇ ਨੂੰ ਸਰਗਮ ਕਰਨ ਲਈ ਯੋਗੀ ਆਦਿਤਿਆ ਨਾਥ ਦੇ ਬਿਆਨ ਦੀ ਹਮਾਇਤ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਉਤਾਵਲੇ ਹਨ।

🔴LIVE ਕਿਸਾਨਾਂ ਨੇ ਘੇਰਲਿਆ ਖੇਤੀਬਾੜੀ ਮੰਤਰੀ,ਬਣਾਈ ਰੇਲਕੇਂਦਰ ਦਾ ਹੋਰ ਵੱਡਾ ਧੋਖਾ,ਜਥੇਬੰਦੀਆਂ ’ਤੇ ਕੀਤੇ ਪਰਚੇ

ਪੰਜਾਬ ਦੇ ਸੂਝਵਾਨ ਲੋਕ ਗੁਰੂ ਨਾਨਕ ਦੀ ਪਵਿਤਰ ਧਰਤੀ ਉਤੇ ਇਹਨਾਂ ਆਗੂਆਂ ਦੇ ਨਾ-ਪਾਕ ਮਨਸੂਬਿਆਂ ਨੂੰ ਕਿਸੇ ਵੀ ਹਾਲਤ ਵਿਚ ਸਫਲ ਨਹੀ ਹੋਣ ਦੇਣਗੇ। ਇਸ ਬਿਆਨ ਵਿਚ ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਸਲ,ਪ੍ਰੋਫੈਸਰ ਸ਼ਾਮ ਪ੍ਰਧਾਨ ਕੇਂਦਰੀ ਸਿੰਘ ਸਭਾ, ਪ੍ਰੋਫੈਸਰ ਮਨਜੀਤ ਸਿੰਘ, ਜਸਪਾਲ ਸਿੰਘ ਸਿਧੂ, ਅਜੈਪਾਲ ਸਿੰਘ, ਡਾ.ਪਿਆਰੇ ਲਾਲ ਗਰਗ, ਡਾ, ਕਲਦੀਪ ਸਿੰਘ ਪਟਿਆਲਾ, ਗੁਰਬਚਨ ਸਿੰਘ ਜਲੰਧਰ, ਸੁਰਿੰਦਰ ਸਿੰਘ ਕਿਸ਼ਨਪੁਰਾ, ਰਾਜਵਿੰਦਰ ਸਿੰਘ ਰਾਹੀ, ਇਜਿ: ਗੁਰਪਾਲ ਸਿੰਘ ਅਤੇ ਖੁਸ਼ਹਾਲ ਸਿੰਘ ਸ਼ਾਮਿਲ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button