PunjabTop News

ਮਰੇ ਹੋਏ ਲੋਕਾਂ ਦੇ ਨਾਮ ਤੇ FIR ਦਰਜ ਕਰਵਾਉਣੀ ਇਹ ਵੀ ਛੋਟਾ ਸੂਬਾ ਸਰਹੰਦ ਸਰਕਾਰ ਦੇ ਹਿੱਸੇ ਆਈ

ਮਰੇ ਹੋਏ ਲੋਕਾਂ ਦੇ ਨਾਮ ਤੇ FIR ਦਰਜ ਕਰਵਾਉਣੀ ਇਹ ਵੀ ਛੋਟਾ ਸੂਬਾ ਸਰਹੰਦ ਸਰਕਾਰ ਦੇ ਹਿੱਸੇ ਆਈ ਹੈ, ਚੰਡੀਗੜ੍ਹ ਪੁਲਸ ਨੇ ਮੁੱਖ ਮੰਤਰੀ ਪੰਜਾਬ ( ਛੋਟਾ ਸੂਬਾ ਸਰਹੰਦ )ਦੇ ਇਸ਼ਾਰੇ ਤੇ ਹੀ ਇਹ FIR ਦਰਜ ਕੀਤੀ ਹੈ, ਦੂਸਰੇ ਪਾਸੇ ਕੱਲ ਸਾਡੀ ਲੀਡਰ ਸ਼ਿਪ ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਅਖੀਰ ਤੱਕ ਕੋਸ਼ਿਸ਼ ਕਰਦੀ ਰਹੀ ਲੀਡਰਸ਼ਿਪ ਦੀ ਇਸੇ ਸਿਆਣਪ ਕਰਕੇ ਤਾਂ ਕੱਲ ਕੋਈ ਖਾਸ ਟਕਰਾਓ ਨਹੀਂ ਹੋਇਆ
ਲੀਡਰਸ਼ਿਪ ਨੌਜਵਾਨਾਂ ਨੂੰ ਬੋਛਾਰਾਂ ਪੈਣ ਵੇਲੇ ਵੀ ਸਬਰ ਬਣਾ ਕੇ ਬੈਠੇ ਰਹਿਣ ਲਈ ਕਹਿੰਦੀ ਰਹੀ ਸੋ ਪੁਲਸ ਜੇਕਰ ਪਾਣੀ ਵਾਲੀ ਤੋਪ ਨਾ ਚਲਾਉਂਦੀ ਤਾਂ ਮਾਰਚ ਬਿਲਕੁੱਲ ਸ਼ਾਂਤਮਈ ਢੰਗ ਨਾਲ ਖ਼ਤਮ ਹੋ ਰਿਹਾ ਸੀ
ਜਦੋਂ ਬੈਰੀਕੇਡ ਟੁੱਟੇ ਤਾਂ ਲੀਡਰ ਸ਼ਿਪ ਬੰਦਿਆ ਨੂੰ ਵਾਪਿਸ ਲੈਕੇ ਆਉਣ ਲਈ ਉਹਨਾਂ ਮਗਰ ਗਈ ਅਤੇ ਗਵਰਨਰ ਹਾਊਸ ਕੋਲ ਜਾ ਕੇ ਨੌਜਵਾਨਾਂ ਨੂੰ ਸਮਝਾ ਕੇ ਵਾਪਿਸ ਮੋੜ੍ਹਿਆ ਕਿਉਕਿ ਇਕੱਠ ਜ਼ਿਆਦਾ ਸੀ ਤੇ ਨੌਜਵਾਨ ਪੁਲਸ ਦੇ ਉਕਸਾਉਣ ਤੇ ਬੈਰੀਕੇਡ ਟੁੱਟਣ ਤੋਂ ਬਾਅਦ ਅੱਗੇ ਵਧੇ, ਇਹ ਸਾਡੀ ਪਾਰਟੀ ਵਲੋਂ ਸਮਝਾਉਣ ਦਾ ਸਿੱਟਾ ਹੀ ਸੀ ਕੇ ਨੌਜਵਾਨ ਬਿਲਕੁਲ ਸ਼ਾਂਤ ਮਈ ਢੰਗ ਨਾਲ ਵਾਪਿਸ ਆਏ, ssp ਚੰਡੀਗੜ੍ਹ ਨੂੰ ਤਾਂ ਇਸ ਸ਼ਾਂਤਮਈ ਰੋਸ ਮਾਰਚ ਕਰਕੇ ਅਕਾਲੀ ਦੱਲ ਵਾਰਿਸ ਪੰਜਾਬ ਦੀ ਸਮੂਹ ਜੱਥੇਬੰਦੀ ਦਾ ਧੰਨਵਾਦ ਕਰਨਾ ਚਾਹੀਦਾ ਕੇ ਕਿਸੇ ਤਰਾਂ ਦੀ ਹਿੰਸਾ ਉੱਥੇ ਹੋਯੀ ਨਹੀਂ, ਸਿਰਫ ਪਾਣੀ ਦੀ ਵਾਛੜ ਕਰਨ ਵੇਲੇ ਜਿਹੜੀ ਮਾਮੂਲੀ ਜਿਹੀ ਝੜਪ ਹੋਯੀ ਹੈ ਉਹ ਵੀ ਪੁਲਸ ਵਲੋਂ ਉਕਸਾਉਣ ਤੇ ਹੀ ਹੋਈ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button