PunjabTop News

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਕੋਠੀ ਖਾਲੀ ਕਰਵਾਉਣ ਗਈ ਟੀਮ ਬੇਰੰਗ ਪਰਤੀ

ਚੰਡੀਗੜ੍ਹ, 9 ਫਰਵਰੀ, 2023: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਇਥੇ ਸੈਕਟਰ 5 ਸਥਿਤ ਸਰਕਾਰੀ ਕੋਠੀ ਨੰਬਰ 33 ਨੂੰ ਖਾਲੀ ਕਰਵਾਉਣ ਗਈ ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੂੰ ਬੇਰੰਤ ਪਰਤਣਾ ਪਿਆ ਹੈ। ਇਸ ਕੋਠੀ ਵਿਚ ਬੇਅੰਤ ਸਿੰਘ ਦੇ ਪੁੱਤਰ ਸਾਬਕਾ ਮੰਤਰੀ ਤੇਜ ਪ੍ਰਕਾਸ਼ ਰਹਿੰਦੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਅਸਿਸਟੈਂਟ ਅਸਟੇਟ ਅਫਸਰ ਸਨਯਮ ਗਰਗ ਜਿਹਨਾਂ ਕੋਲ ਐਸ ਡੀ ਐਮ ਸੈਂਟਰਲ ਦਾ ਚਾਰਜ ਹੈ, ਦੇ ਹੁਕਮਾਂ ’ਤੇ ਅਸਟੇਟ ਦਫਤਰ ਦੇ ਐਨਫੋਰਸਮੈਂਟ ਵਿੰਗ ਦੀ ਟੀਮ 8 ਫਰਵਰੀ ਦੀ ਸ਼ਾਮਲ ਨੂੰ ਕੋਠੀ ਖਾਲੀ ਕਰਵਾਉਣ ਗਈ ਸੀ। ਜਦੋਂ ਟੀਮ ਕੋਠੀ ’ਤੇ ਪਹੁੰਚੀ ਤਾਂ ਉਥੇ ਤਾਇਨਾਤ ਸੁਰੱਖਿਆ ਅਮਲੇ ਨੇ ਕਾਰਵਾਈ ਦਾ ਵਿਰੋਧ ਕੀਤਾ।ਪਿਛਲੇ ਸਾਲ ਐਸ ਡੀ ਐਮ ਸੈਂਟਰਲ ਨੇ ਕੋਠੀ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਕਿਉਂਕਿ ਕੋਠੀ ਵਿਚ ਰਹਿਣ ਵਾਲੇ ਕੋਠੀ ਖਾਲੀ ਨਹੀਂ ਕਰ ਰਹੇ, ਹਿਸ ਲਈ ਐਨਫੋਰਸਮੈਂਟ ਵਿੰਗ ਨੂੰ ਕੋਠੀ ਖਾਲੀ ਕਰਵਾਉਣ ਦੇ ਹੁਕਮ ਲਾਗੂ ਕਰਨ ਦੀ ਹਦਾਇਤਕੀਤੀ  ਗਈ ਹੈ। ਇਸ ਦੌਰਾਨ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਬੇਅੰਤ ਸਿੰਘ ਦਾ ਪਰਿਵਾਰ ਇਹ ਕੋਠੀ ਖਾਲੀ ਕਰੇ। ਇਸ ਮਾਮਲੇ ਵਿਚ ਉਸ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਹਿਯੋਗ ਦਿੱਤੇ ਜਾਣ ਦੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button