Breaking NewsD5 specialIndiaNewsPoliticsPunjab

ਮਜੀਠੀਆ ਨੇ ਮਾਰੀ ਥਾਪੀ, ਗੁੱਸੇ ‘ਚ ਬੋਲ ਗਿਆ ਵੱਡੀ ਗੱਲ

ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਬੀਤੇ ਦਿਨ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਸਰਕਾਰ ਤੇ ਤੰਜ਼ ਕਸਦਿਆਂ ਕਿਹਾ ਕੀ ਕੈਪਟਨ ਸਰਕਾਰ ਸਰਕਾਰੀ ਮੁਲਾਜ਼ਮਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ, ਉਨ੍ਹਾਂ ਦੀਆਂ ਤਨਖਾਹਾਂ ਕੱਟ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਮੁਲਾਜ਼ਮ ਸਰਕਾਰ ਕੋਲ ਨੌਕਰੀ ਮੰਗਣ ਜਾਂਦਾ ਹੈ ਤਾਂ ਉਨ੍ਹਾਂ ਦੁਰਵਿਵਹਾਰ ਕੀਤਾ ਜਾਂਦਾ ਹੈ।

Bikram Majithia Vs Sukhjinder Randhawa, ਮਜੀਠੀਆ ਨੇ ਮਾਰੀ ਥਾਪੀ, ਗੁੱਸੇ ‘ਚ ਬੋਲ ਗਿਆ ਵੱਡੀ ਗੱਲ

ਉਨ੍ਹਾਂ ਕਿਹਾ ਕਿ ਗੱਡੀਆਂ ਨਵੀਆਂ ਲੈਣ ਲਈ ਪੈਸੇ ਹਨ ਤੇ ਐੱਮ.ਐੱਲ.ਏਜ਼ ਨੂੰ ਬਾਹਰ ਭੇਜਣ ਲਈ 3 ਲੱਖ ਤੱਕ ਦੇਣ ਲਈ ਪੈਸੇ ਹਨ ਪਰ ਜਦੋਂ ਮੁਲਾਜ਼ਮ ਵਰਗ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਰਕਾਰ ਦੇ ਪੈਸੇ ਖਤਮ ਹੋ ਜਾਂਦੇ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਅਕਾਲੀ ਦਲ ਸਰਕਾਰ ਦੀਆਂ ਇਨ੍ਹਾਂ ਲੋਕ ਮਾਰੂ ਨੀਤੀਆਂ ਖਿਲਾਫ ਅਕਾਲੀ ਦਲ ਸੰਘਰਸ਼ ਕਰੇਗਾ।

🔴 ਬਾਦਲਾਂ ਖਿਲਾਫ਼ ਇਕ ਹੋਰ ਸਿਆਸੀ ਤੂਫ਼ਾਨ | Parkash Singh Badal Sukhbir Badal

ਗੈਂਗਸਟਰਾਂ ‘ਤੇ ਨਹੀਂ ਹੋ ਰਹੀ ਕਾਰਵਾਈ : ਮਜੀਠੀਆ
ਮਜੀਠੀਆ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਗੈਂਗਸਟਰ ਪਟਿਆਲਾ ਜੇਲ ਤੋਂ ਆਪਣੀ ਫੇਸਬੁੱਕ ‘ਤੇ ਲਾਈਵ ਹੋ ਰਿਹਾ ਹੈ। ਇਸ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਦਾ ਪਿਛਲੇ ਦੋ ਮਹੀਨੇ ਰੋਲਾ ਪੈ ਰਿਹਾ ਹੈ ਪਰ ਅਜੇ ਤੱਕ ਕਿਸੇ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਰਾਜੋਆਣਾ ਨਾਲ ਕੀਤੀ ਗਈ ਮੁਲਾਕਾਤ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਗੈਂਗਸਟਰਾਂ ਨਾਲ ਮਿਲੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button