Breaking NewsInternationalNewsPunjab

ਭੇਦਭਰੀ ਹਾਲਤ ‘ਚ ਮ੍ਰਿਤਕ ਪਾਏ ਗਏ ਵਿਸ਼ਾਲ ਸ਼ਰਮਾ ਦੀ ਲਾਸ਼ ਪੁੱਜੀ ਵਤਨ

ਟੋਰਾਂਟੋ : ਟੋਰਾਂਟੋ ਵਿਖੇ ਪਿਛਲੇ ਦਿਨੀਂ ਭੇਦਭਰੀ ਹਾਲਤ ਵਿੱਚ ਮ੍ਰਿਤਕ ਪਾਏ ਗਏ ਵਿਸ਼ਾਲ ਸ਼ਰਮਾ ਦੀ ਲਾਸ਼ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮੀਵਰ ਗਾਂਧੀ ਦੀ ਕੋਸ਼ਿਸ਼ ਸਕਦਾ ਭਾਰਤ ਪਹੁੰਚੀ ਹੈ। ਮ੍ਰਿਤਕ ਵਿਸ਼ਾਲ ਦੇ ਮਾਪਿਆ ਅਨੁਸਾਰ ਸਾਂਸਦ ਧਰਮਵੀਰ ਗਾਂਧੀ ਦੇ ਦਖਲ ਨਾਲ ਉਨ੍ਹਾਂ ਦੇ ਪੁੱਤਰ ਦੀ ਲਾਸ ਸਰਕਾਰੀ ਖਰਚ ਉੱਤੇ ਵਤਨ ਪਹੁੰਚੇ ਗਈ।ਵਿਸ਼ਾਲ ਦੇ ਪਿਤਾ ਦਾ ਕਹਿਣਾ ਹੈ ਕਿ ਡਾ.ਧਰਮਵੀਰ ਗਾਂਧੀ ਜੇਕਰ ਯਤਨ ਨਾ ਕਰਦੇ ਤਾਂ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਲਾਸ਼ ਨੂੰ ਦੇਸ਼ ਲਿਆਉਣ ਲਈ 10 ਲੱਖ ਖਰਚਣੇ ਬਹੁਤ ਔਖੇ ਸਨ। ਮ੍ਰਿਤਕ ਵਿਸ਼ਾਲ ਦੀ ਲਾਸ਼ ਦੇ ਨਾਲ ਹੀ ਉਸ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਨਾਲ ਹੀ ਆਵੇਗੀ।

Read Also ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਲਾਤਾਂ ‘ਚ ਦਰਖਤ ਨਾਲ ਲਟਕਦੀ ਮਿਲੀ ਲਾਸ਼

ਜ਼ਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਆਏੇ ਵਿਸ਼ਾਲ ਦੀ ਲਾਸ਼ ਉਸ ਦੇ ਟੋਰਾਂਟੋ ਵਿਚਲੇ ਘਰ ਦੇ ਸਾਹਮਣੇ ਦਰਖਤ ਨਾਲ ਲਟਕਦੀ ਹੋਈ ਮਿਲੀ ਹੈ। ਭੇਦਭਰੀ ਹਾਲਤ ਵਿੱਚ ਵਾਪਰੀ ਇਸ ਘਟਨਾ ਨੇ ਸਾਰਿਆ ਨੂੰ ਹੀ ਸੋਚਾਂ ਵਿੱਚ ਪਾ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਇੱਕ ਸਾਲ ਪਹਿਲਾਂ ਹੀ ਆਪਣੇ ਪੁੱਤਰ ਨੂੰ ਕਰਜ਼ਾ ਲੈ ਕੇ ਕੈਨੇਡਾ ਵਿਖੇ ਭੇਜਿਆ ਸੀ। ਉਨ੍ਹਾਂ ਨੂੰ ਕੈਨੇਡਾ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੱਤਰ ਦੀ ਲਾਸ਼ ਮਿਲੀ ਹੈ। ਵਿਸ਼ਾਲ ਦੇ ਪਿਤਾ ਅਨੁਸਾਰ ਉਨ੍ਹਾਂ ਦਾ ਪੁੱਤਰ ਬਿਲਕੁਲ ਠੀਕ ਠਾਕ ਸੀ ਅਤੇ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਗੱਲ ਵੀ ਹੋਈ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button